ਮੁੰਬਈ : ਸੁਪਰ ਸਟਾਰ ਸ਼ਾਹਰੁਖ ਖਾਨ ਦਾ ਵੱਡਾ ਬੇਟਾ ਆਰਿਅਨ ਖਾਨ ਅਕਸਰ ਕਿਸੇ ਨਾ ਕਿਸੇ ਕਾਰਨ ਲਾਈਮਲਾਈਟ 'ਚ ਰਹਿੰਦਾ ਹੈ। ਹੁਣੇ ਜਿਹੇ ਉਸ ਨੇ ਦੋਸਤਾਂ ਨਾਲ ਪਾਰਟੀ ਇੰਜੁਆਏ ਕੀਤੀ। ਦੇਰ ਰਾਤ ਤੱਕ ਚਲੀ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਚੰਕੀ ਪਾਂਡੇ ਦਾ ਭਤੀਜਾ ਆਹਨ ਪਾਂਡੇ ਵੀ ਨਜ਼ਰ ਆ ਰਿਹਾ ਹੈ।
ਅਸਲ 'ਚ ਆਰਿਅਨ ਆਪਣੇ ਦੋਸਤਾਂ ਨਾਲ ਇਕ ਫੈਸ਼ਨ ਸ਼ੋਅ 'ਚ ਪਹੁੰਚਿਆ ਸੀ। ਇਥੋਂ ਵਿਹਲਾ ਹੋਣ ਪਿੱਛੋਂ ਸਭ ਨੇ ਪਾਰਟੀ ਕਰਨ ਦਾ ਫੈਸਲਾ ਕੀਤਾ। ਆਰਿਅਨ ਅਤੇ ਆਹਨ ਪਾਂਡੇ ਕਾਫੀ ਚੰਗੇ ਦੋਸਤ ਹਨ। ਬੀਤੇ ਬੁੱਧਵਾਰ ਨੂੰ ਆਹਨ ਦੀ ਇਕ ਤਸਵੀਰ ਸਾਂਝੀ ਕਰਦਿਆਂ ਆਰਿਅਨ ਨੇ ਉਸ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਰਿਅਨ ਦੀਆਂ ਕਈ ਵਾਰ ਪਾਰਟੀ ਕਰਦੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ 'ਚ ਸ਼੍ਰੀਦੇਵੀ ਦੀ ਬੇਟੀ ਖੁਸ਼ੀ ਅਤੇ ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਕਸ਼ਯਪ ਦੀਆਂ ਇਕੱਠਿਆਂ ਪਾਰਟੀ ਕਰਦਿਆਂ ਤਸਵੀਰਾਂ ਵਾਇਰਲ ਹੋਈਆਂ ਸਨ।
ਜ਼ਰੀਨ ਨੇ ਦੱਸਿਆ ਭਾਰ ਘਟਾਉਣ ਜਾਂ ਵਧਾਉਣ ਪਿੱਛੇ ਕਾਰਨ
NEXT STORY