ਰੋਮ/ਇਟਲੀ (ਦਲਵੀਰ ਸਿੰਘ ਕੈਂਥ)- ਬੀਤੇ ਦਿਨੀ ਇੰਡੋ ਇਟਾਲੀਅਨ ਕਲਚਰਲ ਤੇ ਵੈਲਫੇਅਰ ਐਸੋਸੀਏਸ਼ਨ ਰੋਮ ਵੱਲੋਂ ਭਾਰਤੀ ਅੰਬੈਸੀ ਰੋਮ ਦੇ ਮੌਜੂਦਾ ਡੀ ਸੀ ਐਮ (ਡਿਪਟੀ ਰਾਜਦੂਤ) ਉਪ ਅੰਬੈਸਡਰ ਅਮਰਾਰਾਮ ਗੁੱਜਰ ਦੇ ਇਟਲੀ ਵਿੱਚ ਪੂਰੇ ਹੋ ਰਹੇ ਕਾਰਜਕਾਲ ਨੂੰ ਮੁੱਖ ਰੱਖਦਿਆਂ ਹੋਇਆਂ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਇੱਕ ਵਿਦਾਇਗੀ ਪਾਰਟੀ ਦੀ ਆਯੋਜਨ ਕੀਤਾ ਗਿਆ। ਇਸ ਵਿੱਚ ਇਟਲੀ ਦੇ ਸੂਬਾ ਲਾਸੀਓ ਦੇ ਇਲਾਕੇ ਦੇ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਇੰਡੋ ਇਟਾਲੀਅਨ ਕਲਚਰਲ ਤੇ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਕੁਮਾਰ ਸੋਨੀ ਤੇ ਵਾਲਮੀਕਿ ਸਭਾ ਯੂਰਪ ਦੇ ਪ੍ਰਧਾਨ ਦਲਵੀਰ ਭੱਟੀ, ਭਾਰਤੀ ਭਾਈਚਾਰੇ ਦੇ ਲੋਕਾਂ ਵਲੋ ਤੇ ਡਿਪਟੀ ਰਾਜਦੂਤ ਅਮਰਾਰਾਮ ਗੁੱਜਰ ਨੇ ਆਪਣੇ ਕਰ ਕਮਲਾ ਨਾਲ “ਇੱਕ ਪੌਦਾ ਮਾਂ ਕੇ ਨਾਮ'' ਇੱਕ ਇੱਕ ਪੌਦਾ ਅਪ੍ਰੀਲੀਆ ਸ਼ਹਿਰ ‘ਚ ਲਗਾਇਆ।


ਉਪਰੰਤ ਬਾਅਦ ਦੁਪਹਿਰ ਅਪ੍ਰੀਲੀਆ ਸ਼ਹਿਰ ਵਿੱਚ ਸਥਿਤ ਪ੍ਰਸਿੱਧ ਨਮਾਸਤੇ ਭਾਰਤ ਇੰਡੀਆ ਰੈਸਟੋਰੈਂਟ ਤੇ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਇੱਥੇ ਇੱਕ ਸਮਾਗਮ ਵੀ ਆਯੋਜਿਤ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਅਪਣੀ ਧਰਮਪਤਨੀ ਸ੍ਰੀਮਤੀ ਕਮਲਾ ਨਾਲ ਪਹੁੰਚੇ ਤੇ ਭਾਰਤੀ ਭਾਈਚਾਰੇ ਦੇ ਲੋਕਾਂ ਵਲੋ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਆਖਿਆ ਗਿਆ। ਇਸ ਮੌਕੇ ਵੱਖ ਵੱਖ-ਵੱਖ ਬੁਲਾਰਿਆਂ ਵੱਲੋਂ ਡਿਪਟੀ ਰਾਜਦੂਤ ਦਾ ਸਵਾਗਤ ਕੀਤਾ ਤੇ ਜੀ ਆਇਆਂ ਆਖਿਆ ਗਿਆ ਤੇ ਉਨ੍ਹਾਂ ਦਾ ਇਟਲੀ ਵਿੱਚ ਜੋ ਕਾਰਜਕਾਲ ਪੂਰਾ ਹੋ ਰਿਹਾ ਹੈ ਉਸ ਦੀ ਵਿਦਾਈ ਦਿੱਤੀ ਤੇ ਇਸ ਮੌਕੇ ਉਪ ਰਾਜਦੂਤ ਵਲੋ ਅਪਣੇ ਸੰਬੋਧਨ ਵਿੱਚ ਇਟਲੀ ਵਿੱਚ ਵੱਸਦੇ ਸਮੂਹ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਮੈਨੂੰ ਜਿੱਥੇ ਵੀ ਨਵੇਂ ਅਹੁਦੇ 'ਤੇ ਭੇਜੇਗੀ ਪਰ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਹਮੇਸ਼ਾ ਯਾਦ ਕਰਦਾ ਰਹਾਂਗਾ ਕਿਉਂਕਿ ਜੋ ਪਿਆਰ ਤੇ ਮਾਣ ਸਨਮਾਨ ਮੇਰੇ ਕਾਰਜਕਾਲ ਵਿੱਚ ਇਟਲੀ ਦੇ ਲੋਕਾਂ ਨੇ ਦਿੱਤਾ ਮੈਂ ਹਮੇਸ਼ਾ ਰਿਣੀ ਰਹਾਂਗਾ।

ਪੜ੍ਹੋ ਇਹ ਅਹਿਮ ਖ਼ਬਰ-ਇੰਡੋਨੇਸ਼ੀਆ ਨਾਲ ਹੋਏ ਸਮਝੌਤੇ ਵਾਂਗ ਹੋਵੇਗਾ ਭਾਰਤ ਨਾਲ ਵਪਾਰ ਸਮਝੌਤਾ : ਟਰੰਪ
ਉਨ੍ਹਾਂ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਲੋਕ ਇਟਲੀ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਕੇ ਦਿਨ ਦੁਗਣੀ ਤਰੱਕੀ ਕਰ ਰਹੇ ਹਨ। ਮੇਰੀਆਂ ਸ਼ੁਭਕਾਮਨਾਵਾਂ ਹਨ ਸਮੂਹ ਭਾਰਤੀ ਭਾਈਚਾਰੇ ਨੂੰ, ਉਨ੍ਹਾਂ ਕਿਹਾ ਤੁਸੀਂ ਭਾਵੇ ਇਟਲੀ ਵਿੱਚ ਰਹਿ ਕੇ ਇਟਲੀ ਦੀ ਨਾਗਰਿਕਤਾ ਵੀ ਪ੍ਰਾਪਤ ਕਰ ਰਹੇ ਹੋ ਪਰ ਮੈਂ ਜਾਣਦਾ ਹਾਂ ਕਿ ਤੁਹਾਡੇ ਦਿਲ ਵਿੱਚ ਹਮੇਸ਼ਾ ਭਾਰਤ ਦੇਸ਼ ਪ੍ਰਤੀ ਪਿਆਰ ਇਸ ਕਦਰ ਹੀ ਰਹੇਗਾ । ਉਨ੍ਹਾਂ ਇਟਲੀ ਦੇ ਭਾਰਤੀ ਬੱਚਿਆਂ ਵਲੋ ਆਏ ਦਿਨ ਮਾਰੀਆਂ ਜਾ ਰਹੀਆਂ ਮੱਲਾਂ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਤੋਂ ਆ ਕੇ ਜਾਂ ਇਸ ਦੇਸ਼ ਵਿੱਚ ਪੈਦਾ ਹੋਏ ਬੱਚੇ ਭਾਰਤ ਦੇਸ਼ ਤੇ ਅਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਹਨ। ਦੱਸਣਯੋਗ ਹੈ ਕਿ ਉੱਪ ਰਾਜਦੂਤ ਦੇ ਅਹੁਦੇ ਦਾ ਕਾਰਜਕਾਲ ਇਸੇ ਮਹੀਨੇ ਹੀ ਖਤਮ ਹੋ ਰਿਹਾ ਹੈ ਪਰ ਭਾਰਤ ਸਰਕਾਰ ਵਲੋ ਉਨ੍ਹਾਂ ਦੀਆਂ ਸੇਵਾਵਾਂ ਤੇ ਨਿੱਘੇ ਸੁਭਾਅ ਨੂੰ ਦੇਖਦਿਆਂ ਹੋਇਆਂ ਉਪ ਰਾਜਦੂਤ ਤੋ ਰਾਜਦੂਤ (ਅੰਬੈਸਡਰ) ਦਾ ਅਹੁਦਾ ਦੇ ਤਰੱਕੀ ਦਿੱਤੀ ਗਈ ਹੈ। ਇਟਲੀ ਤੋਂ ਬਾਅਦ ਉਹ ਪਰਿਵਾਰ ਸਮੇਤ ਮਲਾਈ (ਪੂਰਬੀ ਅਫ਼ਰੀਕਾ) ਦੇਸ਼ ਵਿੱਚ ਭਾਰਤੀ ਅੰਬੈਸੀ ਦੇ ਰਾਜਦੂਤ (ਅੰਬੈਸਡਰ) ਵਜੋਂ ਸੇਵਾਵਾਂ ਨਿਭਾਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਇਜ਼ਰਾਈਲ 'ਚ ਸੈਂਕੜੇ ਲੋਕਾਂ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
NEXT STORY