ਮੁੰਬਈ- ਅਦਾਕਾਰ ਸੰਜੇ ਦੱਤ ਦੀ ਧੀ ਸ਼ਨਾਇਆ ਕਪੂਰ ਇਨ੍ਹੀਂ ਦਿਨੀਂ ਦੁਬਈ 'ਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਇਸ ਦੇ ਨਾਲ ਸ਼ਨਾਇਆ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਹੈ। ਹਾਲ ਹੀ 'ਚ ਸ਼ਨਾਇਆ ਨੇ ਛੁੱਟੀਆਂ ਦੌਰਾਨ ਦੀਆਂ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਜੋ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੇ ਹਨ।
ਲੁੱਕ ਦੀ ਗੱਲ ਕਰੀਏ ਤਾਂ ਸ਼ਨਾਇਆ ਚੈੱਕ ਸ਼ਰਟ ਅਤੇ ਡੇਨਿਸ ਸ਼ਾਰਟਸ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਸ਼ਨਾਇਆ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਸ਼ਨਾਇਆ ਹੌਟ ਲੱਗ ਰਹੀ ਹੈ।
ਸ਼ਨਾਇਆ ਦੁਬਈ ਦੇ ਰੇਗਿਸਤਾਨ 'ਚ ਕਵਾਡ ਬਾਈਡ ਰਾਈਡਿੰਗ ਦੇ ਮਜ਼ੇ ਲੈਂਦੀ ਹੋਈ ਦਿਖਾਈ ਦੇ ਰਹੀ ਹੈ। ਸੂਰਜ ਦੀ ਧੁੱਪ ਪੈਣ ਨਾਲ ਸ਼ਨਾਇਆ ਦਾ ਚਿਹਰਾ ਹੋਰ ਵੀ ਚਮਕ ਰਿਹਾ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।
ਕੰਮ ਗੱਲ ਕਰੀਏ ਤਾਂ ਸ਼ਨਾਇਆ ਬਹੁਤ ਜਲਦ ਧਰਮਾ ਪ੍ਰੋਡੈਕਸ਼ਨ ਦੀ ਫਿਲਮ 'Bedhadak' ਨਾਲ ਡੈਬਿਊ ਕਰਨ ਜਾ ਰਹੀ ਹੈ। ਕਰਨ ਜੌਹਰ ਨੇ ਖ਼ੁਦ ਇਸ ਫਿਲਮ ਦੀ ਘੋਸ਼ਣਾ ਕੀਤੀ ਸੀ। ਇਸ ਫਿਲਮ 'ਚ ਸ਼ਨਾਇਆ ਦੇ ਨਾਲ ਲਕਸ਼ ਲਾਲਵਾਨੀ ਅਤੇ ਗੁਰਫਤਿਹ ਪੀਰਜ਼ਾਦਾ ਨਜ਼ਰ ਆਉਣਗੇ।
'ਦੀਆ ਔਰ ਬਾਤੀ ਹਮ’ ਫੇਮ ਦੀਪਿਕਾ ਸਿੰਘ ਨੇ ਛੱਡੀ ਟੀ.ਵੀ ਇੰਡਸਟਰੀ, ਦੱਸੀ ਇਹ ਵਜ੍ਹਾ
NEXT STORY