ਚੰਡੀਗੜ੍ਹ (ਬਿਊਰੋ)– ਸ਼ੈਰੀ ਮਾਨ ਇਨ੍ਹੀਂ ਦਿਨੀਂ ਆਪਣੇ ਫੇਸਬੁੱਕ ਪੇਜ ਨੂੰ ਲੈ ਕੇ ਚਰਚਾ ’ਚ ਹੈ। ਸ਼ੈਰੀ ਦੇ ਫੇਸਬੁੱਕ ਪੇਜ ’ਤੇ ਬਹੁਤ ਸਾਰੀਆਂ ਅਜੀਬ ਤੇ ਗਲਤ ਵੀਡੀਓਜ਼ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣ ਤੋਂ ਕੀਤਾ ਮਨ੍ਹਾ? ਜਾਣੋ ਸੱਚਾਈ
ਪਹਿਲਾਂ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਸ਼ੈਰੀ ਮਾਨ ਦਾ ਫੇਸਬੁੱਕ ਪੇਜ ਹੈਕ ਹੋ ਗਿਆ ਹੈ ਪਰ ਹੁਣ ਸ਼ੈਰੀ ਮਾਨ ਨੇ ਇਸ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਸ਼ੈਰੀ ਮਾਨ ਨੇ ਫੇਸਬੁੱਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਮੇਰਾ ਪੇਜ ਹੈਕ ਨਹੀਂ ਹੋਇਆ ਹੈ, ਕਿਰਪਾ ਕਰਕੇ ਵੀਡੀਓਜ਼ ਦਾ ਸਮਰਥਨ ਕਰੋ।’
ਸ਼ੈਰੀ ਮਾਨ ਨੇ ਜਿਵੇਂ ਹੀ ਇਹ ਪੋਸਟ ਸਾਂਝੀ ਕੀਤੀ ਤਾਂ ਲੋਕਾਂ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਕੁਮੈਂਟਸ ’ਚ ਲੋਕ ਸ਼ੈਰੀ ਮਾਨ ਦੀ ਰੱਜ ਕੇ ਨਿੰਦਿਆ ਕਰ ਰਹੇ ਹਨ, ਉਥੇ ਕੁਝ ਲੋਕ ਸ਼ੈਰੀ ਮਾਨ ਦਾ ਮਜ਼ਾਕ ਵੀ ਉਡਾ ਰਹੇ ਹਨ।
ਦੱਸ ਦੇਈਏ ਕਿ ਸ਼ੈਰੀ ਮਾਨ ਦੇ ਫੇਸਬੁੱਕ ਪੇਜ ’ਤੇ ਜੋ ਵੀਡੀਓਜ਼ ਹਨ, ਉਹ ਜਿਥੇ ਕੁਝ ਹੱਦ ਤਕ ਫਨੀ ਹਨ, ਉਥੇ ਬਹੁਤ ਸਾਰੀਆਂ ਅਸ਼ਲੀਲ ਵੀ ਹਨ, ਜਿਨ੍ਹਾਂ ਨੂੰ ਕੋਈ ਵਿਅਕਤੀ ਪਰਿਵਾਰ ’ਚ ਬੈਠ ਕੇ ਨਹੀਂ ਦੇਖ ਸਕਦਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
20 ਸਾਲਾ ਅਵਨੀਤ ਕੌਰ ਨੇ ਖਰੀਦੀ ਮਹਿੰਗੀ ਰੇਂਜ ਰੋਵਰ ਕਾਰ, ਦੇਖੋ ਤਸਵੀਰਾਂ ਤੇ ਵੀਡੀਓਜ਼
NEXT STORY