ਲਾਸ ਏਂਜਲਸ (ਏਜੰਸੀ)- ਹਾਲੀਵੁੱਡ ਅਦਾਕਾਰਾ ਐਲਨ ਬਰਸਟੀਨ ਨੂੰ ਵੇਨਿਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ 'ਗੋਲਡਨ ਲਾਇਨ ਫਾਰ ਲਾਈਫਟਾਈਮ ਅਚੀਵਮੈਂਟ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਿਨੇਮਾ ਦੀ ਦੁਨੀਆ ਵਿੱਚ ਅਸਾਧਾਰਨ ਯੋਗਦਾਨ ਪਾਇਆ ਹੈ। ਐਲਨ ਨੂੰ ਸੋਮਵਾਰ ਨੂੰ 'ਲਿਡੋ ਡੀ ਵੈਨੇਜ਼ੀਆ' ਵਿਖੇ ਇਹ ਸਨਮਾਨ ਦਿੱਤਾ ਗਿਆ। 93 ਸਾਲਾ ਅਦਾਕਾਰਾ "ਦਿ ਐਕਸੋਰਸਿਸਟ," "ਮਿਸਿਜ਼ ਹੈਰਿਸ," ਅਤੇ "ਹਾਊਸ ਆਫ ਕਾਰਡਸ" ਵਰਗੀਆਂ ਫਿਲਮਾਂ ਅਤੇ ਸੀਰੀਜ਼ਾਂ ਵਿੱਚ ਆਪਣੇ ਪ੍ਰਦਰਸ਼ਨ ਲਈ ਜਾਣੀ ਜਾਂਦੀ ਹੈ।
ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਅਕੈਡਮੀ ਐਵਾਰਡ, ਇੱਕ ਟੋਨੀ ਐਵਾਰਡ ਅਤੇ ਕਈ ਐਮੀ ਐਵਾਰਡ ਜਿੱਤ ਕੇ "ਟ੍ਰਿਪਲ ਕਰਾਊਨ ਆਫ ਐਕਟਿੰਗ" ਦਾ ਸਨਮਾਨ ਹਾਸਲ ਕੀਤਾ ਹੈ। ਐਲਨ ਬਰਸਟੀਨ ਦੀ ਫਿਲਮ "ਫਲੈਸ਼ ਇਮਪੈਕਟ" ਵੀ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ। ਫਿਲਮ ਫੈਸਟੀਵਲ 2 ਸਤੰਬਰ ਨੂੰ ਸ਼ੁਰੂ ਹੋਇਆ ਸੀ ਅਤੇ 12 ਸਤੰਬਰ ਨੂੰ ਸਮਾਪਤ ਹੋਵੇਗਾ।
ਫਿਲਮ 'ਹਨੂੰਮਾਨ ਅੰਸ਼' ਨੇ ਬਾਕਸ ਆਫਿਸ 'ਤੇ ਲਿਆਂਦੀ ਹਨੇਰੀ, 150 ਕਰੋੜ ਤੋਂ ਪਾਰ ਹੋਈ ਕਮਾਈ
NEXT STORY