ਮੁੰਬਈ (ਏਜੰਸੀ)- ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਆਪਣੀ ਆਉਣ ਵਾਲੀ ਫਿਲਮ "ਇਸ਼ਕਨਾਮਾ" ਦੇ ਚਰਚਿਤ ਗੀਤ "ਨਰਕ" ਦਾ ਇੱਕ ਵਿਸ਼ੇਸ਼ ਕਵਰ ਵਰਜ਼ਨ ਜਾਰੀ ਕੀਤਾ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਜਾਰੀ ਕੀਤੇ ਗਏ ਇਸ ਕਵਰ ਵਰਜ਼ਨ ਵਿੱਚ ਸ਼ਹਿਨਾਜ਼ ਨੇ ਆਪਣੀ ਆਵਾਜ਼ ਅਤੇ ਅੰਦਾਜ਼ ਨਾਲ ਗਾਣੇ ਨੂੰ ਇਕ ਨਵਾਂ ਅਹਿਸਾਸ ਦਿੱਤਾ ਹੈ। ਓਰਿਜ਼ਨਲ ਗਾਣਾ ਬੀ. ਪ੍ਰਾਕ ਅਤੇ ਜਯੋਤਿਕਾ ਤਾਂਗੜੀ ਦੁਆਰਾ ਗਾਇਆ ਗਿਆ ਹੈ। ਜਾਨੀ ਦੁਆਰਾ ਲਿਖਿਆ ਅਤੇ ਰਚਿਆ ਗਿਆ, ਇਹ ਗਾਣਾ ਫਿਲਮ ਦੇ ਮੁੱਖ ਕਿਰਦਾਰਾਂ, ਨਸੀਮਾ ਅਤੇ ਨਿੰਮਾ ਵਿਚਕਾਰ ਦਰਦ, ਤੜਪ ਅਤੇ ਪਿਆਰ ਨੂੰ ਦਰਸਾਉਂਦਾ ਹੈ। ਫਿਲਮ ਵਿੱਚ ਨਸੀਮਾ ਦਾ ਕਿਰਦਾਰ ਨਿਭਾਉਣ ਵਾਲੀ ਸ਼ਹਿਨਾਜ਼ ਨੇ ਕਿਹਾ ਕਿ "ਨਰਕ" ਉਸਦੇ ਮਨਪਸੰਦ ਗਾਣਿਆਂ ਵਿੱਚੋਂ ਇੱਕ ਹੈ ਅਤੇ ਉਸਦਾ ਆਪਣਾ ਵਰਜ਼ਨ ਰਿਕਾਰਡ ਕਰਨਾ ਇੱਕ ਬਹੁਤ ਹੀ ਖਾਸ ਅਨੁਭਵ ਰਿਹਾ।
ਉਸਨੇ ਕਿਹਾ ਕਿ ਬੀ. ਪ੍ਰਾਕ ਅਤੇ ਜਯੋਤਿਕਾ ਨੇ ਅਸਲ ਗਾਣੇ ਨੂੰ ਸੁੰਦਰਤਾ ਨਾਲ ਪੇਸ਼ ਕੀਤਾ ਹੈ ਅਤੇ ਉਸ ਨੇ ਇਸਨੂੰ ਆਪਣੇ ਅੰਦਾਜ਼ ਵਿੱਚ ਗਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ਹਿਨਾਜ਼ ਗਿੱਲ ਇਸ ਤੋਂ ਪਹਿਲਾਂ ਵੀ ਪੰਜਾਬੀ ਅਤੇ ਹਿੰਦੀ ਸੰਗੀਤ ਵਿੱਚ ਆਪਣਾ ਹੁਨਰ ਦਿਖਾ ਚੁੱਕੀ ਹੈ। ਇਸ ਕਵਰ ਵਰਜ਼ਨ ਰਾਹੀਂ, ਉਹ ਫਿਲਮ ਦੇ ਕਿਰਦਾਰਾਂ ਅਤੇ ਕਹਾਣੀ ਨਾਲ ਆਪਣੇ ਭਾਵਨਾਤਮਕ ਸਬੰਧ ਨੂੰ ਪ੍ਰਗਟ ਕਰ ਰਹੀ ਹੈ। 'ਇਸ਼ਕਨਾਮਾ' ਨਿੰਮਾ ਅਤੇ ਨਸੀਮਾ ਦੀ ਅਸਾਧਾਰਨ ਸੱਚੀ ਕਹਾਣੀ ਤੋਂ ਪ੍ਰੇਰਿਤ ਹੈ, ਜੋ 1981 ਅਤੇ 1988 ਦੇ ਵਿਚਕਾਰ ਭਾਰਤ-ਪਾਕਿਸਤਾਨ ਸਰਹੱਦ ਦੀ ਪਿੱਠਭੂਮੀ 'ਤੇ ਆਧਾਰਿਤ ਹੈ। ਫਿਲਮ ਵਿੱਚ ਸ਼ਹਿਨਾਜ਼ ਗਿੱਲ, ਜੈ ਰੰਧਾਵਾ ਅਤੇ ਸੌਰਭ ਸਚਦੇਵਾ ਹਨ। ਅਰਵਿੰਦਰ ਐਸ. ਖਹਿਰਾ ਦੁਆਰਾ ਨਿਰਦੇਸ਼ਤ, ਇਹ ਫਿਲਮ 24 ਜੁਲਾਈ 2026 ਨੂੰ ਭਾਰਤ, ਕੈਨੇਡਾ ਅਤੇ ਯੂਕੇ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
'ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ'; 'ਸਤਲੁਜ' ਫ਼ਿਲਮ ਦੇ ਹੱਕ 'ਚ ਨਿੱਤਰੇ ਮਨਕੀਰਤ ਔਲਖ
NEXT STORY