ਮੁੰਬਈ (ਬਿਊਰੋ) - ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਧੂਪ ਲਗਦੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਗੀਤ 'ਚ ਸ਼ਹਿਨਾਜ਼ ਗਿੱਲ ਨਾਲ ਅਦਾਕਾਰ ਸੰਨੀ ਸਿੰਘ ਨਜ਼ਰ ਆ ਰਹੇ ਹਨ। ਗੀਤ ਰਿਲੀਜ਼ ਹੁੰਦੇ ਹੀ ਸ਼ਹਿਨਾਜ਼ ਨੰਗੇ ਪੈਰੀਂ ਸਿੱਧੀਵਿਨਾਇਕ ਮੰਦਰ ਪਹੁੰਚੀ ਅਤੇ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲਿਆ।

ਇਸ ਦੌਰਾਨ ਸ਼ਹਿਨਾਜ਼ ਨਾਲ ਉਨ੍ਹਾਂ ਦੇ ਭਰਾ ਸ਼ਾਹਬਾਜ਼ ਅਤੇ ਨਿਰਮਾਤਾ ਰਾਘਵ ਸ਼ਰਮਾ ਸਨ।

ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੇ ਆਫ ਵ੍ਹਾਈਟ ਕਲਰ ਦਾ ਪਲਾਜ਼ੋ ਸੂਟ ਪਾਇਆ ਸੀ।

ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਨੇ ਆਪਣਾ ਸਿਰ ਚੁੰਨੀ ਨਾਲ ਢੱਕਿਆ ਹੋਇਆ ਸੀ।

ਉਸ ਨੇ ਭਗਵਾਨ ਗਣੇਸ਼ ਦੇ ਚਰਨਾਂ 'ਚ ਸਿਰ ਝੁਕਾ ਕੇ ਆਸ਼ੀਰਵਾਦ ਲਿਆ। ਸ਼ਹਿਨਾਜ਼ ਗਿੱਲ ਮੰਦਰ ਅੰਦਰ ਕਾਫੀ ਖੁਸ਼ ਨਜ਼ਰ ਆ ਰਹੀ ਸੀ।

ਸ਼ਹਿਨਾਜ਼ ਗਿੱਲ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਨਜ਼ਰ ਆਈ ਸੀ ਅਤੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ।

ਸ਼ਹਿਨਾਜ਼ ਗਿੱਲ ਇਸ ਸ਼ੋਅ 'ਚ ਨਜ਼ਰ ਆਉਣ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ।

ਉਸ ਨੇ ਸਲਮਾਨ ਖ਼ਾਨ ਦੀ ਫ਼ਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ।

ਮਰਹੂਮ ਮੂਸੇਵਾਲਾ ਤੇ ਸੰਨੀ ਮਾਲਟਨ ਦੇ ਗੀਤ '410' ਦਾ ਟੀਜ਼ਰ ਰਿਲੀਜ਼, ਸਿੱਧੂ ਦੀਆਂ ਝਲਕੀਆਂ ਨੇ ਆਕਰਸ਼ਿਤ ਕੀਤੇ ਲੋਕ
NEXT STORY