ਮੁੰਬਈ- ਬਾਲੀਵੁੱਡ ਦੀ ਅਦਾਕਾਰਾ ਸ਼ਿਲਪਾ ਸ਼ੈੱਟੀ ਕਈ ਵਾਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਆਲੀਸ਼ਾਨ ਬੰਗਲੇ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕਰ ਚੁੱਕੀ ਹੈ। ਪ੍ਰਸ਼ੰਸਕਾਂ ਵਲੋਂ ਉਸ ਦੀ ਹਰ ਪੋਸਟ ਨੂੰ ਬਹੁਤ ਪਸੰਦ ਕੀਤਾ ਜਾਂਦਾ ਭਾਵੇਂ ਇਹ ਉਸ ਦੇ ਫੂਡ ਜਾਂ ਯੋਗਾ ਦੀ ਵੀਡੀਓ ਹੋਵੇ।

ਪਰ ਅੱਜ ਅਸੀਂ ਤੁਹਾਨੂੰ ਉਸ ਦੀ ਫਿੱਟਨੈੱਸ ਬਾਰੇ ਨਹੀਂ ਬਲਕਿ ਉਸ ਦੇ ਆਲੀਸ਼ਾਨ ਬੰਗਲੇ ਬਾਰੇ ਦੱਸਣ ਜਾ ਰਹੇ ਹਾਂ ਦੇਖੋ ਕੁਝ ਖ਼ੂਬਸੂਰਤ ਤਸਵੀਰਾਂ।

ਬਾਲੀਵੁੱਡ 'ਚ ਕਾਫ਼ੀ ਲੰਬਾ ਸਮਾਂ ਬਿਤਾ ਚੁੱਕੀ ਸ਼ਿਲਪਾ ਸ਼ੈੱਟੀ ਦਾ ਮੁੰਬਈ ਦੇ ਜੁਹੂ 'ਚ ਇਕ ਸ਼ਾਨਦਾਰ ਬੰਗਲਾ ਹੈ, ਜਿਸ ਦਾ ਨਾਂ 'ਕਿਨਾਰਾ' ਹੈ।

ਸ਼ਿਲਪਾ ਨੇ ਆਪਣੇ ਘਰ ਵਿਚ ਇਕ ਵਿਸ਼ੇਸ਼ ਬਾਰ ਅਤੇ ਡਾਇਨਿੰਗ ਏਰੀਆ ਬਣਾਇਆ ਹੈ। ਜੋ ਇਕ ਪਾਰਟੀ ਲਈ ਇਕ ਸੰਪੂਰਨ ਜਗ੍ਹਾ ਹੈ ਅਤੇ ਇਹ ਵੇਖਣ 'ਚ ਬਹੁਤ ਜ਼ਿਆਦਾ ਸੁੰਦਰ ਹੈ।

ਸ਼ਿਲਪਾ ਨੇ ਆਪਣੇ ਪੂਰੇ ਘਰ 'ਚ ਬਹੁਤ ਬੋਲਡ ਰੰਗ ਇਸਤੇਮਾਲ ਕੀਤੇ ਹਨ ਪਰ ਜਦੋਂ ਬੈਡਰੂਮ ਦੀ ਗੱਲ ਆਉਂਦੀ ਹੈ ਤਾਂ ਉਸ 'ਚ ਇਕ ਬਹੁਤ ਹੀ ਸ਼ਾਨਦਾਰ ਆਫ ਵ੍ਹਾਈਟ ਕਲਰ ਯੂਜ਼ ਕੀਤਾ ਹੈ।

ਸ਼ਿਲਪਾ ਨੂੰ ਆਪਣੇ ਘਰ ਵਿੱਚ ਇੱਕ ਬਹੁਤ ਹੀ ਸੁੰਦਰ ਮੰਦਰ ਬਣਾਇਆ ਹੈ। ਜਿੱਥੇ ਉਹ ਗਣੇਸ਼ ਚਤੁਰਥੀ ਅਤੇ ਦੀਵਾਲੀ 'ਤੇ ਪੂਜਾ ਕਰਦੀ ਹੈ।

ਘਰ ਦੇ ਗਾਰਡਨ ਵਿਚ ਕਈ ਕਿਸਮਾਂ ਦੀਆਂ ਸਬਜ਼ੀਆਂ ਅਤੇ ਫ਼ਲ ਵੀ ਉਗਾਏ ਜਾਂਦੇ ਹਨ। ਇੱਥੇ ਆਰਾਮ ਕਰਨ ਲਈ ਇੱਕ ਪੀਲਾ ਬੈਂਚ ਲਗਾਇਆ ਗਿਆ ਹੈ। ਇਥੋਂ ਸਮੁੰਦਰ ਦਾ ਬਹੁਤ ਹੀ ਖ਼ੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ।



ਧਰਮਿੰਦਰ ਨੇ ਆਪਣੇ ਫਾਰਮ ਹਾਊਸ ਤੋਂ ਸਾਂਝੀ ਕੀਤੀ ਇਹ ਵੀਡੀਓ
NEXT STORY