ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜਨੈੱਸਮੈਨ ਰਾਜ ਕੁੰਦਰਾ ਨੂੰ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਜੇਲ੍ਹ ਭੇਜਿਆ ਗਿਆ ਸੀ। ਆਏ ਦਿਨ ਇਸ ਮਾਮਲੇ ’ਚ ਨਵੇਂ-ਨਵੇਂ ਖੁਲਾਸੇ ਹੋਣ ਤੋਂ ਬਾਅਦ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਵਧਦੀਆਂ ਹੀ ਜਾ ਰਹੀਆਂ ਹਨ। ਆਲਮ ਤਾਂ ਇਹ ਹੋਇਆ ਕਿ ਬੰਬੇ ਹਾਈ ਕੋਰਟ ਨੇ ਉਸ ਨੂੰ ਤੁਰੰਤ ਰਿਹਾਅ ਕਰਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਦਰਅਸਲ ਰਾਜ ਕੁੰਦਰਾ ਨੇ ਮੁੰਬਈ ਪੁਲਸ ਵਲੋਂ ਗਿ੍ਰਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸ ਕੇ ਚੈਲੇਂਜ ਕੀਤਾ ਸੀ। ਪਰ ਹਾਈ ਕੋਰਟ ਤੋਂ ਰਾਜ ਨੂੰ ਕੋਈ ਰਾਹਤ ਨਹੀਂ ਮਿਲੀ। ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਬੰਬੇ ਹਾਈ ਕੋਰਟ ਨੇ ਮੁੰਬਈ ਪੁਲਸ ਵਲੋਂ ਗਿ੍ਰਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ 2 ਅਗਸਤ ਨੂੰ ਆਦੇਸ਼ ਸੁਰੱਖਿਅਤ ਰੱਖਿਆ ਸੀ। 7 ਅਗਸਤ ਨੂੰ ਇਸ ’ਤੇ ਜਸਟਿਸ ਏ.ਐੱਮ.ਗਡਕਰੀ ਨੇ ਫ਼ੈਸਲਾ ਸੁਣਾ ਦਿੱਤਾ ਹੈ। ਜਸਟਿਸ ਏ.ਐੱਮ. ਗਡਕਰੀ ਨੇ ਕਿਹਾ ਕਿ ਮੈਟਰੋਪਾਲੀਟਮ ਮੈਜਿਸਟ੍ਰੇਟ ਵਲੋਂ ਹਿਰਾਸਤ ’ਚ ਰਿਮਾਂਡ ਕਾਨੂੰਨ ਦੇ ਅਨੁਰੂਪ ਹੈ ਅਤੇ ਇਸ ’ਚ ਕਿਸੇ ਦਖ਼ਲਅੰਦਾਜ਼ੀ ਦੀ ਲੋੜ ਨਹੀਂ ਹੈ।
ਦੱਸ ਦੇਈਏ ਕਿ ਕੋਰਟ ਨੇ ਰਾਜ ਕੁੰਦਰਾ ਅਤੇ ਰਿਆਨ ਥੋਰਪ ਦੀ ਜ਼ਮਾਨਤ ’ਤੇ 29 ਜੁਲਾਈ ਨੂੰ ਦੋਵਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣੀਆਂ ਸਨ। ਰਾਜ ਕੁੰਦਰਾ ਦੇ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਗਿ੍ਰਫ਼ਤਾਰ ਕੀਤਾ ਗਿਆ ਹੈ। ਉੱਧਰ ਪੁਲਸ ਨੇ ਕਿਹਾ ਕਿ ਹੈ ਕਿ ਰਾਜ ਨੇ ਸੀ.ਆਰ.ਪੀ.ਸੀ ਦੀ ਧਾਰਾ 41 (ਏ) ’ਤੇ ਸਾਈਨ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।
ਮੀਡੀਆ ਕਵਰੇਜ਼ ਨੂੰ ਲੈ ਕੇ ਸ਼ਿਲਪਾ ਨੇ ਖੜਕਾਇਆ ਕੋਰਟ ਦਾ ਦਰਵਾਜ਼ਾ
ਰਾਜ ਕੁੰਦਰਾ ਕੇਸ ਨੂੰ ਲੈ ਕੇ ਰਹੀ ਮੀਡੀਆ ਕਵਰੇਜ਼ ਨੂੰ ਲੈ ਕੇ ਸ਼ਿਲਪਾ ਸ਼ੈੱਟੀ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਇਸ ਮਾਮਲੇ ’ਚ ਹਾਈ ਕੋਰਟ ਨੇ ਸ਼ਿਲਪਾ ਨੂੰ ਹੀ ਖਰੀ-ਖੋਟੀ ਸੁਣਾਈ ਸੀ। ਹਾਈ ਕੋਰਟ ਨੇ ਸ਼ਿਲਪਾ ਦੇ ਵਕੀਲ ਨੂੰ ਕਿਹਾ ਕਿ ਤੁਹਾਡੇ ਕਲਾਇੰਟ ਦੇ ਪਤੀ ਦੇ ਖ਼ਿਲਾਫ਼ ਇਕ ਗੰਭੀਰ ਕੇਸ ਹੈ। ਇਸ ਕੇਸ ਨੂੰ ਮੀਡੀਆ ਕਵਰ ਕਰ ਰਿਹਾ ਹੈ। ਭਾਰਤ ’ਚ ਮੀਡੀਆ ਨੂੰ ਖ਼ਬਰ ਪ੍ਰਕਾਸ਼ਿਤ ਕਰਨ ਅਤੇ ਦਿਖਾਉਣ ਦੀ ਪੂਰੀ ਆਜ਼ਾਦੀ ਹੈ।
ਹਾਲ ਹੀ ’ਚ ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਆਪਣੀ ਪਰੇਸ਼ਾਨੀ ਦੱਸੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਸਮਾਂ ਉਨ੍ਹਾਂ ਦੇ ਪਰਿਵਾਰ ਦੇ ਲਈ ਠੀਕ ਨਹੀਂ ਹੈ। ਜਿਸ ਦੀ ਵਜ੍ਹਾ ਨਾਲ ਉਹ ਲੋਕਾਂ ਨੂੰ ਕਹਿਣਾ ਚਾਹੁੰਦੀ ਹੈ ਕਿ ਉਨ੍ਹਾਂ ਨੂੰ ਨਿੱਜਤਾ ਦਿੱਤੀ ਜਾਵੇ।
ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ’ਚ ਗਿ੍ਰਫਤਾਰ ਹੋਣ ਤੋਂ ਬਾਅਦ ਰਾਜ ਕੁੰਦਰਾ ’ਤੇ ਕਈ ਮਾਡਲਾਂ ਅਤੇ ਅਭਿਨੇਤਰੀਆਂ ਨੇ ਗੰਭੀਰ ਦੋਸ਼ ਲਗਾਏ ਹਨ। ਇਸ ਮਾਮਲੇ ’ਚ ਸ਼ੁੱਕਰਵਾਰ ਨੂੰ ਸ਼ਰਲਿਨ ਚੋਪੜਾ ਨੂੰ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਤਲਬ ਕੀਤਾ ਸੀ। ਇਸ ਦੌਰਾਨ ਉਸ ਤੋਂ ਕਰੀਬ 8 ਘੰਟੇ ਪੁੱਛਗਿੱਛ ਹੋਈ। ਸ਼ਰਲਿਨ ਚੋਪੜਾ ਨੇ ਅਪ੍ਰੈਲ ਮਹੀਨੇ ’ਚ ਰਾਜ ਕੁੰਦਰਾ ’ਤੇ ਸੈਕਸੁਅਲ ਹਰਾਸਮੈਂਟ ਨੂੰ ਲੈ ਕੇ ਵੀ ਐੱਫ.ਆਈ.ਆਰ. ਦਰਜ ਕਰਵਾਈ ਸੀ। ਸ਼ਰਲਿਨ ਨੇ ਦੋਸ਼ ਲਗਾਇਆ ਸੀ ਕਿ ਇਕ ਬਿਜਨੈੱਸ ਡੀਲ ਦੇ ਸਿਲਸਿਲੇ ’ਚ ਉਨ੍ਹਾਂ ਦੀ ਰਾਜ ਕੁੰਦਰਾ ਨਾਲ ਗੱਲ ਹੋਈ ਸੀ ਪਰ ਫੋਨ ’ਤੇ ਮੈਸੇਜ ’ਚ ਦੋਵਾਂ ਦੇ ਵਿਚਕਾਰ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਰਾਜ ਕੁੰਦਰਾ ਉਨ੍ਹਾਂ ਦੇ ਘਰ ਆਏ ਸਨ ਅਤੇ ਜਬਰਨ ਉਸ ਨੂੰ ਕਿੱਸ ਕੀਤੀ।
‘ਪੁਆੜਾ’ ਫ਼ਿਲਮ ਦਾ ਟਾਈਟਲ ਟਰੈਕ ‘ਪੈ ਗਿਆ ਪੁਆੜਾ’ ਰਿਲੀਜ਼, ਦੇਖੋ ਮਸਤੀ ਭਰੀ ਵੀਡੀਓ
NEXT STORY