ਨਵੀਂ ਦਿੱਲੀ (ਬਿਊਰੋ) - ਅੱਜਕਲ ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਆਪਣੇ ਕੰਮ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖ਼ੀਆਂ 'ਚ ਛਾਈ ਹੋਈ ਹੈ। ਹੁਣ ਲੋਕ ਸ਼ਵੇਤਾ ਦੇ ਤੀਜੇ ਵਿਆਹ ਦੀ ਚਰਚਾ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਸ਼ਵੇਤਾ ਤਿਵਾਰੀ ਦਾ ਬ੍ਰਾਈਡਲ ਲੁੱਕ ਵਾਇਰਲ ਹੋ ਰਿਹਾ ਹੈ। ਉਹ ਵਿਆਹ ਦੇ ਜੋੜੇ 'ਚ ਨਜ਼ਰ ਆ ਰਹੀ ਹੈ। ਲੋਕ ਸਵਾਲ ਪੁੱਛ ਰਹੇ ਹਨ ਕੀ ਸ਼ਵੇਤਾ ਨੇ ਅਸਲ 'ਚ ਤੀਜਾ ਵਿਆਹ ਕਰਵਾ ਲਿਆ ਹੈ?
ਵਾਇਰਲ ਹੋਈਆਂ ਤਸਵੀਰਾਂ
ਸ਼ਵੇਤਾ ਤਿਵਾਰੀ ਨੇ ਵਿਆਹ ਕਰਵਾਇਆ ਹੈ ਪਰ ਇਹ ਵਿਆਹ ਇਕ ਸ਼ੋਅ 'ਚ ਹੋਇਆ ਹੈ। ਦੱਸ ਦਈਏ ਕਿ ਸ਼ਵੇਤਾ ਇਸ ਸਮੇਂ ਟੀ. ਵੀ. ਸ਼ੋਅ 'ਮੇਰੇ ਡੈਡ ਕੀ ਦੁਲਹਨ' 'ਚ ਨਜ਼ਰ ਆ ਰਹੀ ਹੈ। ਹਾਲ ਹੀ 'ਚ ਇਸ ਦਾ ਇਕ ਵੈਡਿੰਗ ਸ਼ੂਟ ਹੋਇਆ ਸੀ। ਸ਼ੋਅ 'ਚ ਸ਼ਵੇਤਾ ਗੁਨੀਤ ਸਿੱਕਾ ਦੇ ਕਿਰਦਾਰ 'ਚ ਹੈ। ਉਥੇ ਹੀ ਅਦਾਕਾਰ ਵਰੁਣ ਬਡੋਲਾ ਅੰਬਰ ਸ਼ਰਮਾ ਦਾ ਕਿਰਦਾਰ ਨਿਭਾ ਰਹੇ ਹਨ। ਵਰੁਣ ਤੇ ਸ਼ਵੇਤਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਵਿਵਾਦਾਂ 'ਚ ਰਹੀ ਨਿੱਜੀ ਜ਼ਿੰਦਗੀ
ਦੱਸ ਦਈਏ ਕਿ ਸ਼ਵੇਤਾ ਤਿਵਾਰੀ ਨੇ ਸਾਲ 1998 'ਚ ਰਾਜਾ ਚੌਧਰੀ ਨਾਲ ਪਹਿਲਾ ਵਿਆਹ ਕਰਵਾਇਆ ਸੀ, ਜਿਸ ਤੋਂ ਉਸ ਦੀ ਇਕ ਧੀ ਵੀ ਹੈ। ਸ਼ਵੇਤਾ ਤੇ ਰਾਜਾ ਦਾ ਵਿਆਹ 14 ਸਾਲ ਤੱਕ ਚੱਲਿਆ। ਸਾਲ 2013 'ਚ ਸ਼ਵੇਤਾ ਨੇ ਅਦਾਕਾਰ ਅਭਿਨਵ ਕੋਹਲੀ ਨਾਲ ਵਿਆਹ ਕਰਵਾਇਆ। ਇਸ ਤੋਂ ਸ਼ਵੇਤਾ ਦਾ ਇਕ ਬੇਟਾ ਹੈ। ਦੂਜੇ ਪਤੀ ਨਾਲ ਵੀ ਸ਼ਵੇਤਾ ਦੀ ਨਹੀਂ ਬਣੀ।
ਸ਼ਵੇਤਾ ਦਾ ਦੋਸ਼ ਹੈ ਕਿ ਅਭਿਨਵ ਉਸ ਨਾਲ ਕੁੱਟ ਮਾਰ ਕਰਦਾ ਸੀ। ਇਸ ਲਈ ਅਭਿਨਵ ਤੋਂ ਵੀ ਉਸ ਨੇ ਤਲਾਕ ਲੈ ਲਿਆ ਸੀ। ਹਾਲ ਹੀ 'ਚ ਅਭਿਨਵ ਕੋਹਲੀ ਤੇ ਸ਼ਵੇਤਾ ਤਿਵਾਰੀ ਇਕ-ਦੂਜੇ 'ਤੇ ਗੰਭੀਰ ਦੋਸ਼ ਲਾਉਣ ਕਾਰਨ ਚਰਚਾ 'ਚ ਆਏ ਸਨ। ਅਭਿਨਵ ਦਾ ਦੋਸ਼ ਸੀ ਕਿ ਸ਼ਵੇਤਾ ਪੁੱਤਰ ਨਾਲ ਮਿਲਣ ਨਹੀਂ ਦਿੰਦੀ।
ਪਹਿਲੀ ਫ਼ਿਲਮ 'ਚ ਅਕਸ਼ੈ ਕੁਮਾਰ ਦੀ ਸੱਸ ਨੇ ਪਾਰ ਕੀਤੀਆਂ ਸਨ ਹੌਟਨੈੱਸ ਦੀਆਂ ਹੱਦਾਂ,ਵੇਖੋ ਤਸਵੀਰਾਂ
NEXT STORY