ਜਲੰਧਰ (ਬਿਊਰੋ)– ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ‘ਡਾਕੂਆਂ ਦਾ ਮੁੰਡਾ 3’ ਆਪਣੇ ਟੀਜ਼ਰ ਤੇ ਗੀਤਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ਨੂੰ ਲੈ ਕੇ ਲੋਕ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਉਤਸ਼ਾਹ ਨੂੰ ਹੋਰ ਵਧਾਉਣ ਲਈ ਫਿਲਮ ਦੀ ਟੀਮ ਵੱਲੋਂ ਸਿੱਧੂ ਮੂਸੇ ਵਾਲਾ ਦੇ ਗੀਤ ‘ਡਾਲਰ’ ਨਾਲ ਫਿਲਮ ਦਾ ਦੂਜਾ ਟੀਜ਼ਰ ਰਿਲੀਜ਼ ਕੀਤਾ ਗਿਆ।
‘ਡਾਲਰ’ ਗੀਤ ਪਹਿਲੀ ਵਾਰ ਫਿਲਮ ‘ਡਾਕੂਆਂ ਦਾ ਮੁੰਡਾ 1’ ’ਚ ਦੇਖਣ ਨੂੰ ਮਿਲਿਆ ਸੀ, ਜੋ ਦਰਸ਼ਕਾਂ ਨੂੰ ਇਕ ਵਾਰ ਮੁੜ ‘ਡਾਕੂਆਂ ਦਾ ਮੁੰਡਾ 3’ ’ਚ ਦੇਖਣ ਤੇ ਸੁਣਨ ਨੂੰ ਮਿਲੇਗਾ। ਟੀਜ਼ਰ ’ਚ ਫਿਲਮ ਦੇ ਮੁੱਖ ਅਦਾਕਾਰ ਦੇਵ ਖਰੌੜ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ, ਜੋ ਸਿੱਧੂ ਮੂਸੇ ਵਾਲਾ ਨੂੰ ਇਕ ਸ਼ਰਧਾਂਜਲੀ ਦੇ ਰਹੇ ਹਨ ਕਿਉਂਕਿ ਅੱਜ ਸਿੱਧੂ ਦੀ ਤੀਜੀ ਬਰਸੀ ਹੈ।
ਦੱਸ ਦੇਈਏ ਕਿ ‘ਡਾਲਰ’ ਇਕ ਸੁਪਰਹਿੱਟ ਗੀਤ ਰਿਹਾ ਹੈ, ਜਿਸ ਨੂੰ ਯੂ-ਟਿਊਬ ’ਤੇ 244 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਸੰਗੀਤ ਬਿੱਗ ਬਰਡ ਨੇ ਦਿੱਤਾ ਸੀ, ਜਿਸ ਨੂੰ ਗਾਉਣ ਦੇ ਨਾਲ ਇਸ ਦੇ ਬੋਲ ਵੀ ਸਿੱਧੂ ਮੂਸੇ ਵਾਲਾ ਨੇ ਖ਼ੁਦ ਹੀ ਲਿਖੇ ਸਨ।
ਫਿਲਮ ’ਚ ਦੇਵ ਖਰੌੜ, ਬਾਨੀ ਸੰਧੂ, ਕਬੀਰਦੁਹਾਨ ਸਿੰਘ ਤੇ ਦ੍ਰਿਸ਼ਟੀ ਤਲਵਾੜ ਵਰਗੇ ਸਿਤਾਰੇ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਹੈਪੀ ਰੋਡੇ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਨਰਿੰਦਰ ਅੰਬਰਸਰੀਆ ਨੇ ਲਿਖੀ ਹੈ। ਫਿਲਮ ਰਵਨੀਤ ਕੌਰ ਚਾਹਲ, ਉਮੇਸ਼ ਕੁਮਾਰ ਬਾਂਸਲ ਤੇ ਰਾਜੇਸ਼ ਕੁਮਾਰ ਅਰੋੜਾ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਫਿਲਮ ਜ਼ੀ ਸਟੂਡੀਓਜ਼ ਤੇ ਡ੍ਰੀਮ ਰਿਐਲਿਟੀ ਮੂਵੀਜ਼ ਦੀ ਸਾਂਝੀ ਪੇਸ਼ਕਸ਼ ਹੈ, ਜੋ ਦੁਨੀਆ ਭਰ ’ਚ 13 ਜੂਨ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਦੁਨੀਆ ਭਰ ’ਚ ਅੱਜ ਰਿਲੀਜ਼ ਹੋਈ ਫਿਲਮ ‘ਸੌਂਕਣ ਸੌਂਕਣੇ 2’
NEXT STORY