ਐਂਟਰਟੇਨਮੈਂਟ ਡੈਸਕ- ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਜੀ ਖਾਨ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਦਾਦਾ ਪਾਲ ਖਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਦੇਹਾਂਤ 2 ਮਾਰਚ 2026, ਦਿਨ ਸੋਮਵਾਰ ਨੂੰ ਹੋਇਆ।
ਪਾਲ ਖਾਨ ਦੇ ਅਚਾਨਕ ਵਿਛੋੜੇ ਕਾਰਨ ਉਨ੍ਹਾਂ ਦੇ ਸਪੁੱਤਰ ਬਲਵੀਰ ਖਾਨ (ਮਿਉਂਸੀਪਲ ਵਰਕਰ) ਸਮੇਤ ਸਮੁੱਚਾ ਖਾਨ ਪਰਿਵਾਰ ਡੂੰਘੇ ਸੋਗ ਵਿੱਚ ਹੈ। ਇਸ ਦੁੱਖ ਦੀ ਘੜੀ ਵਿੱਚ ਅਨਵਰ ਖਾਨ, ਰਫੀਕ ਮੁਹੰਮਦ, ਨਜਾਕਤ ਅਲੀ, ਅਤੇ ਸ਼ਮਸ਼ੇਰ ਹੁਸੈਨ (ASI) ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਵੱਖ-ਵੱਖ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

8 ਮਾਰਚ ਨੂੰ ਹੋਵੇਗਾ ਸ਼ਰਧਾਂਜਲੀ ਸਮਾਗਮ
ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਅੰਤਿਮ ਰਸਮਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਪਾਕ ਕੁਰਾਨ ਸ਼ਰੀਫ ਦਾ ਖਤਮ (ਕੁਰਾਨ ਖਾਨੀ) 8 ਮਾਰਚ 2026, ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਗਿਆਰਾਂ ਰੁੱਦਰ ਸ਼ਿਵ ਮੰਦਿਰ ਪੱਥਰਾਂ ਵਾਲੀ, ਭਦੌੜ (ਬਰਨਾਲਾ) ਵਿਖੇ ਸਵੇਰੇ 12:30 ਵਜੇ ਤੱਕ ਹੋਵੇਗਾ। ਪਰਿਵਾਰ ਨੇ ਸਮੂਹ ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਇਸ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ।
ਕ੍ਰਿਤੀ ਸੈਨਨ ਦੀ ਆਲੋਚਨਾ ਵਾਲੀ ਪੋਸਟ 'ਲਾਈਕ' ਕਰਕੇ ਫਸੀ ਯਾਮੀ ਗੌਤਮ ! ਹੁਣ ਦਿੱਤੀ ਸਫਾਈ
NEXT STORY