ਅੰਮ੍ਰਿਤਸਰ(ਜਸ਼ਨ)- ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਤਿੰਨ ਵੱਖ-ਵੱਖ ਆਪ੍ਰੇਸ਼ਨਾਂ ਵਿੱਚ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 11 ਪਿਸਤੌਲਾਂ ਅਤੇ 2.293 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਵਿਚ ਬੈਠੇ ਹੈਂਡਲਰਾਂ ਦੇ ਸੰਪਰਕ ਵਿਚ ਸਨ, ਜੋ ਅਪਰਾਧੀਆਂ ਤੱਕ ਗ਼ੈਰ-ਕਾਨੂੰਨੀ ਹਥਿਆਰ ਪਹੁੰਚਾਉਣ ਦਾ ਨੈੱਟਵਰਕ ਚਲਾ ਰਹੇ ਸਨ।
ਇਹ ਵੀ ਪੜ੍ਹੋ- Amritsar Airport 'ਤੇ ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ, ਹੁਣ ਨਹੀਂ ਦਿਖਾਉਣੇ ਪੈਣਗੇ ਦਸਤਾਵੇਜ਼
ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਸਾਰੇ ਆਪ੍ਰੇਸ਼ਨਾਂ ਬਾਰੇ ਦੱਸਿਆ ਕਿ ਪਹਿਲੇ ਆਪ੍ਰੇਸ਼ਨ ਵਿਚ ਥਾਣਾ ਛੇਹਰਟਾ ਪੁਲਸ ਨੇ ਦੋ ਪਿਸਤੌਲਾਂ ਸਮੇਤ ਕਰਨਦੀਪ ਸਿੰਘ ਉਰਫ਼ ਬੱਬੂ ਨੂੰ ਗ੍ਰਿਫ਼ਤਾਰ ਕੀਤਾ। ਦੂਜੇ ਆਪ੍ਰੇਸ਼ਨ ਵਿਚ ਛੇ ਮੁਲਜ਼ਮਾਂ ਕਰਨ ਸਿੰਘ ਉਰਫ਼ ਵੰਸ਼, ਅੰਗਰੇਜ਼ ਸਿੰਘ ਉਰਫ਼ ਸ਼ੈਂਕੀ, ਮਨਪ੍ਰੀਤ ਸਿੰਘ ਉਰਫ਼ ਕਰਨ, ਰਾਹੁਲ ਉਰਫ਼ ਸ਼ਾਨੀ, ਕਪਿਲ ਉਰਫ਼ ਪਾਪਲ ਅਤੇ ਨਿਖਿਲ ਗਿੱਲ ਉਰਫ਼ ਸੱਪ ਨੂੰ ਸੱਤ ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ। ਤੀਜੇ ਆਪ੍ਰੇਸ਼ਨ ਵਿਚ ਥਾਣਾ ਛੇਹਰਟਾ ਦੇ ਇਲਾਕੇ ਤੋਂ ਕਰਨਦੀਪ ਸਿੰਘ ਉਰਫ਼ ਕਰਨ ਨੂੰ ਦੋ ਪਿਸਤੌਲਾਂ ਅਤੇ 2.293 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਬਰਾਮਦ ਹਥਿਆਰਾਂ ਵਿਚ 9 ਐੱਮ. ਐੱਮ. ਗਲੋਕ ਸਮੇਤ ਵੱਖ-ਵੱਖ ਬੋਰ ਦੇ ਪਿਸਤੌਲ ਸ਼ਾਮਲ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵਿਚੋਂ ਅੰਗਰੇਜ਼ ਸਿੰਘ, ਕਪਿਲ ਅਤੇ ਨਿਖਿਲ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ। ਪੁਲਸ ਨੇ ਤਿੰਨ ਵੱਖ-ਵੱਖ ਐੱਫ਼. ਆਈ .ਆਰ. ਦਰਜ ਕਰ ਲਈਆਂ ਹਨ ਅਤੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਲਈ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ-ਪੁਲਸ ਵਿਭਾਗ ’ਚ ਵੱਡਾ ਫੇਰਬਦਲ : ਕਈ ਥਾਣਾ ਮੁਖੀਆਂ ਤੇ ਅਧਿਕਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਨੌਸ਼ਿਹਰਾ ਢਾਲਾ ਬਾਰਡਰ 'ਤੇ ਬੀ. ਐੱਸ. ਐੱਫ ਨੇ ਬਰਾਮਦ ਕੀਤਾ ਪਾਕਿਸਤਾਨ ਤੋਂ ਆਇਆ ਡ੍ਰੋਨ
NEXT STORY