ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇ.ਕੇ. ਦਾ ਦਿਹਾਂਤ ਹੋ ਗਿਆ ਹੈ। ਕੇ.ਕੇ. ਮੰਗਲਵਾਰ ਨੂੰ ਸਿਰਫ 53 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ। 23 ਅਗਸਤ 1968 ਨੂੰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਦਾ ਹੋਏ ਕੇ.ਕੇ. ਦਾ ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਦਿਹਾਂਤ ਹੋ ਗਿਆ ਹੈ। ਕੇ.ਕੇ. ਦਾ ਪੂਰਾ ਨਾਮ ਕ੍ਰਿਸ਼ਨ ਕੁਮਾਰ ਕੁੰਥ ਸੀ। ਕੇ.ਕੇ. ਨੇ ਹਿੰਦੀ ਦੇ ਨਾਲ ਹੀ ਕਈ ਹੋਰ ਭਾਸ਼ਾਵਾਂ 'ਚ ਵੀ ਗੀਤ ਗਾਏ ਸਨ। ਕੇ.ਕੇ. ਨੇ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਬੰਗਲਾ, ਅਸਮੀ ਅਤੇ ਗੁਜਰਾਤੀ ਭਾਸ਼ਾਵਾਂ ਦੀਆਂ ਫਿਲਮਾਂ ਦੇ ਗੀਤਾਂ ਨੂੰ ਵੀ ਆਪਣੇ ਸਵਰ ਨਾਲ ਸਜਾਇਆ ਸੀ। ਦਿੱਲੀ 'ਚ ਪੈਦਾ ਹੋਏ ਕੇਕੇ ਦੀ ਕਰਮਭੂਮੀ ਮੁੰਬਈ ਰਹੀ।
ਕੇ.ਕੇ. ਬਚਪਨ 'ਚ ਡਾਕਟਰ ਬਣਨਾ ਚਾਹੁੰਦੇ ਸਨ। ਕੇ.ਕੇ ਨੇ ਦਿੱਲੀ ਯੂਨੀਵਰਸਿਟੀ ਦੇ ਕਿਰੋੜੀਮਲ ਕਾਲਜ ਤੋਂ ਪੜ੍ਹਾਈ ਕੀਤੀ। ਦਿੱਲੀ ਯੂਨੀਵਰਸਿਟੀ ਤੋਂ ਵਪਾਰ 'ਚ ਗ੍ਰੈਜੂਏਟ ਕਰਨ ਤੋਂ ਬਾਅਦ ਕੇ.ਕੇ. ਨੇ ਇਕ ਹੋਟਲ 'ਚ ਨੌਕਰੀ ਕੀਤੀ। ਹੋਟਲ 'ਚ ਨੌਕਰੀ ਕੇ.ਕੇ ਨੇ ਅੱਠ ਮਹੀਨੇ ਬਾਅਦ ਹੀ ਛੱਡ ਦਿੱਤੀ। ਸਾਲ 1991 'ਚ ਕੇ.ਕੇ. ਦਾ ਵਿਆਹ ਹੋ ਗਿਆ।
1994 'ਚ ਕੀਤਾ ਮੁੰਬਈ ਦਾ ਰੁਖ
ਕੇ.ਕੇ. ਨੇ ਆਪਣੇ ਵਿਆਹ ਦੇ ਕਰੀਬ ਤਿੰਨ ਸਾਲ ਬਾਅਦ 1994 'ਚ ਮਾਇਆਨਗਰੀ ਮੁੰਬਈ ਦਾ ਰੁਖ ਕੀਤਾ। ਆਪਣੇ ਸੁਫ਼ਨੇ ਦੀ ਤਲਾਸ਼ 'ਚ ਮੁੰਬਈ ਪਹੁੰਚੇ ਕੇ.ਕੇ. ਗਾਇਕੀ ਦੀ ਦੁਨੀਆ 'ਚ ਇਕ ਬ੍ਰੇਕ ਦੀ ਤਲਾਸ਼ 'ਚ ਜੁੱਟ ਗਏ। ਕੇ.ਕੇ. ਨੂੰ 1994 'ਚ ਯੂ.ਟੀ.ਵੀ. ਦੇ ਇਕ ਵਿਗਿਆਪਨ ਤੋਂ ਬ੍ਰੇਕ ਮਿਲਿਆ ਅਤੇ ਫਿਰ ਸ਼ੁਰੂ ਹੋ ਗਿਆ ਕ੍ਰਿਸ਼ਨ ਕੁਮਾਰ ਕੁੰਥ ਦੇ ਬਾਲੀਵੁੱਡ ਦਾ ਮਸ਼ਹੂਰ ਗਾਇਕ ਕੇ.ਕੇ. ਬਣਨ ਦਾ ਸਫ਼ਰ। ਕੇ.ਕੇ. ਨੂੰ ਫਿਲਮ ਮਾਚਿਸ ਦਾ ਗਾਣਾ 'ਛੋੜ ਆਏ ਹਮ' ਨਾਲ ਬਾਲੀਵੁੱਡ 'ਚ ਬ੍ਰੇਕ ਮਿਲਿਆ ਅਤੇ ਇਸ ਤੋਂ ਬਾਅਦ ਜੋ ਹੋਇਆ, ਉਹ ਪੂਰੀ ਦੁਨੀਆ ਜਾਣਦੀ ਹੈ। ਕੇ.ਕੇ. ਨੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇਕ ਤੋਂ ਬਾਅਦ ਇਕ ਸੁਪਰਹਿੱਟ ਗਾਣੇ ਦਿੰਦੇ ਚਲੇ ਗਏ। ਬਾਲੀਵੁੱਡ 'ਚ ਆਉਣ ਤੋਂ ਪਹਿਲੇ ਕੇ.ਕੇ. ਨੇ ਕਰੀਬ 3500 ਜਿੰਗਲਸ ਗਾਏ ਸਨ।
ਚੁੱਪ ਹੋ ਗਈ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਆਵਾਜ਼
ਕੇ.ਕੇ. ਦੇ ਪ੍ਰਸਿੱਧੀ ਗਾਣਿਆਂ ਦੀ ਗੱਲ ਕਰੀਏ ਤਾਂ 'ਯਾਰੋ' ਕਾਫੀ ਪ੍ਰਸਿੱਧ ਰਿਹਾ। ਸਲਮਾਨ ਖਾਨ, ਅਜੇ ਦੇਵਗਨ ਅਤੇ ਐਸ਼ਵਰਿਆ ਰਾਏ ਦੀ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਦਾ ਗਾਣਾ ਤੜਪ-ਤੜਪ ਕੇ ਇਸ ਦਿਲ ਸੇ, 'ਬਚਨਾ ਏ ਹਸੀਨੋਂ' ਦਾ ਖੁਦਾ ਜਾਨੇ, 'ਕਾਈਟਸ' ਦਾ ਜ਼ਿੰਦਗੀ ਦੋ ਪਲ ਕੀ, 'ਜੰਨਤ' ਦਾ ਗਾਣਾ' ਜਰਾ ਸਾ 'ਗੈਂਗਸਟਰ' ਦਾ ਗਾਣਾ ਤੂੰ ਹੀ ਮੇਰੀ ਸ਼ਬ ਹੈ, ਸ਼ਾਹਰੁਖ ਦੀ ਫਿਲਮ 'ਓਮ ਸ਼ਾਂਤੀ ਓਮ ਦਾ ਗਾਣਾ' ਆਂਖੋ ਮੇ ਤੇਰੀ ਵੀ ਕਾਫੀ ਮਸ਼ਹੂਰ ਹੋਇਆ।
ਗਾਇਕ ਕੇ. ਕੇ. ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ, ਪੁਲਸ ਨੇ ਦਰਜ ਕੀਤਾ ਮਾਮਲਾ
NEXT STORY