ਮੁੰਬਈ- ਇਨ੍ਹੀਂ ਦਿਨੀਂ ਦੇਸ਼ ਵਿੱਚ ਨਰਾਤੇ ਧੂਮਧਾਮ ਨਾਲ ਮਨਾਏ ਜਾ ਰਹੇ ਹਨ। ਲੋਕ ਮੰਦਰਾਂ ਅਤੇ ਘਰਾਂ ਵਿੱਚ ਭਜਨ ਅਤੇ ਕੀਰਤਨ ਗਾ ਕੇ ਮਾਤਾ ਰਾਣੀ ਨੂੰ ਖੁਸ਼ ਕਰਨ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਇਕ ਖਬਰ ਸਾਹਮਣੇ ਆਈ ਹੈ, ਜਿਸ ਵਿਚ ਨਰਾਤਿਆਂ ਮੌਕੇ ਰੱਖੇ ਇਕ ਪ੍ਰੋਗਰਾਮ ਵਿੱਚ ਮਾਤਾ ਦਾ ਭਜਨ ਗਾਉਂਦੇ ਹੋਏ ਗਾਇਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸ ਸਮੇਂ ਗਾਇਕ ਮਾਤਾ ਰਾਣੀ ਦਾ ਭਜਨ ‘ਚਲੋ ਬੁਲਾਵਾ ਆਇਆ ਹੈ’ ਗਾ ਰਿਹਾ ਸੀ।
ਇਹ ਵੀ ਪੜ੍ਹੋ: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਗਿੱਪੀ ਗਰੇਵਾਲ ਅਤੇ ਕਰਨ ਜੌਹਰ
ਗਾਇਕ ਦਾ ਨਾਮ ਹਰੀਸ਼ ਮਸਤਾ ਸੀ। ਜਦੋਂ ਹਰੀਸ਼ ਭਜਨ ਗਾ ਰਹੇ ਸੀ ਉਹ ਅਚਾਨਕ ਸਟੇਜ 'ਤੇ ਡਿੱਗ ਪਏ। ਉਨ੍ਹਾਂ ਦੇ ਹੱਥ-ਪੈਰ ਠੰਡੇ ਹੋ ਗਏ ਸਨ। ਸਿੰਗਰ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗਾਇਕ ਨੂੰ ਨਾ ਤਾਂ ਕੋਈ ਬਿਮਾਰੀ ਸੀ ਅਤੇ ਨਾ ਹੀ ਕਿਸੇ ਕਿਸਮ ਦੀ ਪਰੇਸ਼ਾਨੀ ਸੀ। ਅਜਿਹੀ ਸਥਿਤੀ ਵਿੱਚ, ਇਸਨੂੰ ਸਾਈਲੈਂਟ ਹਾਰਟ ਅਟੈਕ ਦਾ ਮਾਮਲਾ ਵੀ ਕਿਹਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਹਰੀਸ਼ ਨੂੰ ਭਜਨ ਗਾਉਣ ਦਾ ਸ਼ੌਕ ਸੀ। ਉਹ ਕਈ ਭਜਨ ਕੰਪਨੀਆਂ ਦਾ ਹਿੱਸਾ ਰਹੇ ਸਨ। ਹਰੀਸ਼ ਆਪਣੇ ਪਿੱਛੇ 2 ਪੁੱਤਰ ਛੱਡ ਗਏ ਹਨ।
ਇਹ ਵੀ ਪੜ੍ਹੋ: ਡਾਂਸ ਟੀਚਰ ਨੇ ਇਸ ਮਸ਼ਹੂਰ ਅਦਾਕਾਰਾ ਦੀ ਜ਼ਿੰਦਗੀ 'ਚ ਘੋਲਿਆ ਜ਼ਹਿਰ, ਹਰ ਦਿਨ ਕਰਦਾ ਸੀ ਗੰਦੀ ਹਰਕਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PSEB ਵੱਲੋਂ ਅੱਠਵੀਂ ਦੇ ਨਤੀਜਿਆਂ ਦਾ ਐਲਾਨ ਤੇ ਕਿਸਾਨਾਂ ਦੇ ਖ਼ਾਤਿਆਂ 'ਚ ਆਉਣ ਵਾਲੇ ਨੇ ਪੈਸੇ, ਅੱਜ ਦੀਆਂ ਟੌਪ-10 ਖਬਰਾਂ
NEXT STORY