ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਸ਼ਹੂਰ ਗਾਇਕ ਅਦਨਾਨ ਸਾਮੀ ਇਸ ਸਮੇਂ ਧੋਖਾਧੜੀ ਦੇ ਦੋਸ਼ਾਂ ਵਿੱਚ ਘਿਰੇ ਹੋਏ ਹਨ। ਗਵਾਲੀਅਰ ਦੀ ਰਹਿਣ ਵਾਲੀ ਲਾਵਣਿਆ ਸਕਸੈਨਾ ਨੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ-'ਇੱਕ ਕੁੜੀ' ਦੀ ਰਿਲੀਜ਼ ਤੋਂ ਪਹਿਲਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਸ਼ਹਿਨਾਜ਼ ਗਿੱਲ (ਤਸਵੀਰਾਂ)
ਕੀ ਹੈ ਪੂਰਾ ਮਾਮਲਾ?
ਲਾਵਣਿਆ ਸਕਸੈਨਾ ਨੇ ਜ਼ਿਲ੍ਹਾ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਾਮੀ ਖਿਲਾਫ ਕਰੀਬ 17 ਲੱਖ 62 ਹਜ਼ਾਰ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਇਹ ਮਾਮਲਾ ਗਵਾਲੀਅਰ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਅਤੇ ਤਿੰਨ ਸਾਲ ਪੁਰਾਣਾ ਹੈ।
ਰਿਪੋਰਟਾਂ ਅਨੁਸਾਰ ਅਦਨਾਨ ਸਾਮੀ ਦੀ ਟੀਮ ਨੇ ਗਵਾਲੀਅਰ ਵਿੱਚ ਹੋਣ ਵਾਲੇ ਇੱਕ ਪ੍ਰੋਗਰਾਮ ਦੇ ਨਾਮ 'ਤੇ ਲੱਖਾਂ ਰੁਪਏ ਐਡਵਾਂਸ ਲਏ ਸਨ।
• ਇਹ ਪ੍ਰੋਗਰਾਮ 27 ਸਤੰਬਰ 2022 ਨੂੰ ਹੋਣਾ ਤੈਅ ਹੋਇਆ ਸੀ।
• ਪ੍ਰੋਗਰਾਮ ਦੀ ਕੁੱਲ ਰਕਮ 33 ਲੱਖ ਰੁਪਏ ਤੈਅ ਕੀਤੀ ਗਈ ਸੀ।
• ਪੀੜਤਾ ਲਾਵਣਿਆ ਸਕਸੈਨਾ ਨੇ 17 ਲੱਖ 62 ਹਜ਼ਾਰ ਰੁਪਏ ਐਡਵਾਂਸ ਵਜੋਂ ਅਦਾ ਕੀਤੇ ਸਨ।

ਇਹ ਵੀ ਪੜ੍ਹੋ- ਪਰੇਸ਼ ਰਾਵਲ ਦੀ ਫਿਲਮ "ਦਿ ਤਾਜ ਸਟੋਰੀ" ਦਾ "ਧਮ ਧੜਕ" ਗੀਤ ਹੋਇਆ ਰਿਲੀਜ਼
ਐਡਵਾਂਸ ਰਾਸ਼ੀ ਮਿਲਣ ਤੋਂ ਬਾਅਦ ਈਵੈਂਟ ਦੀ ਤਾਰੀਖ ਫਾਈਨਲ ਕੀਤੀ ਗਈ ਸੀ, ਪਰ ਅੰਤਿਮ ਸਮੇਂ ਵਿੱਚ ਅਦਨਾਨ ਸਾਮੀ ਨੇ ਪ੍ਰੋਗਰਾਮ ਰੱਦ ਕਰ ਦਿੱਤਾ। ਟੀਮ ਵੱਲੋਂ ਇਹ ਕਿਹਾ ਗਿਆ ਸੀ ਕਿ ਸ਼ੋਅ ਕਿਸੇ ਹੋਰ ਤਰੀਕ 'ਤੇ ਆਯੋਜਿਤ ਕੀਤਾ ਜਾਵੇਗਾ।
ਪੁਲਸ ਨੇ ਨਹੀਂ ਕੀਤੀ ਕਾਰਵਾਈ, ਮਾਮਲਾ ਅਦਾਲਤ ਪਹੁੰਚਿਆ
ਲਾਵਣਿਆ ਸਕਸੈਨਾ ਦਾ ਕਹਿਣਾ ਹੈ ਕਿ ਜਦੋਂ ਆਯੋਜਕਾਂ ਨੇ ਵਾਰ-ਵਾਰ ਨਵੀਂ ਤਰੀਕ ਮੰਗੀ ਜਾਂ ਐਡਵਾਂਸ ਰਾਸ਼ੀ ਵਾਪਸ ਕਰਨ ਦੀ ਗੱਲ ਕਹੀ ਤਾਂ ਅਦਨਾਨ ਸਾਮੀ ਦੀ ਟੀਮ ਨੇ ਟਾਲਮਟੋਲ ਸ਼ੁਰੂ ਕਰ ਦਿੱਤੀ। ਲੰਬੇ ਇੰਤਜ਼ਾਰ ਦੇ ਬਾਵਜੂਦ ਨਾ ਤਾਂ ਪ੍ਰੋਗਰਾਮ ਹੋਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ।
ਇਸ ਤੋਂ ਬਾਅਦ ਉਨ੍ਹਾਂ ਨੇ ਇੰਦਰਗੰਜ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ, ਪਰ ਪੁਲਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਮਾਮਲੇ ਵਿੱਚ ਕੋਈ ਸੁਣਵਾਈ ਨਾ ਹੋਣ ਕਾਰਨ ਪੀੜਤਾ ਨੇ ਹੁਣ ਜ਼ਿਲ੍ਹਾ ਅਦਾਲਤ ਵਿੱਚ ਧੋਖਾਧੜੀ ਦਾ ਕੰਪਲੇਟ ਦਾਇਰ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਦੁਸਾਂਝਾਵਾਲੇ ਦੇ ਕੰਸਰਟ 'ਚ ਵੱਡਾ ਵਿਵਾਦ, ਜਾਣੋ ਕੀ ਹੈ ਪੂਰਾ ਮਾਮਲਾ
ਕੋਰਟ ਨੇ ਮੰਗੀ ਸਟੇਟਸ ਰਿਪੋਰਟ
ਅਦਾਲਤ ਨੇ ਸੁਣਵਾਈ ਦੌਰਾਨ ਇਸ ਮਾਮਲੇ ਨੂੰ ਗੰਭੀਰ ਮੰਨਦਿਆਂ ਇੰਦਰਗੰਜ ਥਾਣਾ ਪੁਲਸ ਤੋਂ ਸਟੇਟਸ ਰਿਪੋਰਟ ਤਲਬ ਕੀਤੀ ਹੈ। ਪੁਲਸ ਨੂੰ ਹੁਣ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਸ਼ਿਕਾਇਤ 'ਤੇ ਕੀ ਕਾਰਵਾਈ ਕੀਤੀ ਗਈ ਹੈ ਅਤੇ ਜਾਂਚ ਦੀ ਮੌਜੂਦਾ ਸਥਿਤੀ ਕੀ ਹੈ।
ਜ਼ਿਕਰਯੋਗ ਹੈ ਕਿ ਅਦਨਾਨ ਸਾਮੀ ਨੇ ਸਾਲ 2016 ਵਿੱਚ ਪਾਕਿਸਤਾਨ ਛੱਡ ਕੇ ਭਾਰਤੀ ਨਾਗਰਿਕਤਾ ਅਪਣਾ ਲਈ ਸੀ। ਫਿਲਹਾਲ ਗਾਇਕ ਜਾਂ ਉਨ੍ਹਾਂ ਦੀ ਟੀਮ ਵੱਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਗਵਾਲੀਅਰ ਵਿੱਚ ਇਹ ਮਾਮਲਾ ਇਸ ਵਕਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
'ਇੱਕ ਕੁੜੀ' ਦੀ ਰਿਲੀਜ਼ ਤੋਂ ਪਹਿਲਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਸ਼ਹਿਨਾਜ਼ ਗਿੱਲ (ਤਸਵੀਰਾਂ)
NEXT STORY