ਮੁੰਬਈ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਸਾਰੇ ਸੁਣ ਪੈ ਗਏ ਹਨ।28 ਸਾਲਾਂ ਗਾਇਕ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਹੁਣ ਬਸ ਲੋਕਾਂ ਦਿਲ ਦੇ ਉਨ੍ਹਾਂ ਦੀ ਯਾਦ ਰਹਿ ਗਈ ਹੈ। ਇਕਲੋਤੇ ਪੁੱਤਰ ਦੇ ਤੁਰ ਜਾਣ ’ਤੇ ਮਾਂ-ਪਿਓ ਦਾ ਬੁਰਾ ਹਾਲ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮੌਤ ’ਤੇ ਅਫ਼ਸਾਨਾ ਖ਼ਾਨ ਨੇ ਕਿਹਾ- ‘ਰੱਬਾ ਸਾਡਾ ਵੀਰ ਵਾਪਸ ਦੇ ਦਿਓ’
ਇਸ ਦੇ ਨਾਲ ਉਸ ਦੀ ਮੂੰਹ ਬੋਲੀ ਭੈਣ ਗਾਇਕ ਅਫ਼ਸਾਨਾ ਖ਼ਾਨ ਵੀ ਬੁਰੀ ਤਰ੍ਹਾਂ ਟੁੱਟ ਗਈ ਹੈ। ਭਰਾ ਦੀ ਮੌਤ ਦੀ ਖ਼ਬਰ ਸੁਣਦੇ ਹੀ ਉਹ ਆਪਣਾ ਆਪ ਸੰਭਾਲ ਨਹੀਂ ਪਾ ਰਹੀ ਹੈ। ਅਫ਼ਸਾਨਾ ਨੇ ਪੋਸਟ ਦੇ ਜ਼ਰੀਏ ਵੀ ਆਪਣਾ ਦੁਖ ਸਾਂਝਾ ਕੀਤਾ ਹੈ।
ਉਹ ਹਰ ਸਮੇਂ ਪਰਮਾਤਮਾ ਤੋਂ ਆਪਣਾ ਭਰਾ ਵਾਪਸ ਮੰਗ ਰਹੀ ਹੈ। ਜਿਸ ਦੇ ਨਾਲ ਅਫ਼ਸਾਨਾ ਖ਼ਾਨ ਨੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਅਫ਼ਸਾਨਾ ਦੇ ਚਿਹਰੇ ’ਤੇ ਭਰਾ ਨੂੰ ਹਮੇਸ਼ਾ ਲਈ ਗੁਆ ਲੈਣ ਦੀ ਉਦਾਸੀ ਹੈ। ਅਫ਼ਸਾਨਾ ਦੀ ਇਹ ਤਸਵੀਰ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਦੀ ਦੱਸੀ ਜਾ ਰਹੀ ਹੈ। ਅੱਖਾਂ ’ਚ ਹੰਝੂ ਲੈ ਕੇ ਅਟਕਦੇ ਕਦਮਾਂ ਨਾਲ ਅਫ਼ਸਾਨਾ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਣ ਆਈ ਸੀ।
ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੰਤਿਮ ਯਾਤਰਾ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾਗੜ੍ਹ ਵਿਖੇ ਜੱਦੀ ਘਰ ਤੋਂ ਕੁਝ ਸਮੇਂ ਬਾਅਦ ਰਵਾਨਾ ਹੋਵੇਗੀ। ਉਹ ਆਪਣੇ ਖੇਤ ’ਚ ਹੀ ਉਸ ਦਾ ਸੰਸਕਾਰ ਕਰਨਗੇ।
ਇਹ ਵੀ ਪੜ੍ਹੋ: ਆਖਰੀ ਵਾਰ ਮਾਂ ਨੇ ਵਾਹੇ ਸਿੱਧੂ ਦੇ ਵਾਲ ਤੇ ਪਿਓ ਨੇ ਬੰਨ੍ਹੀ ਪੱਗ (ਵੀਡੀਓ)
ਫ਼ਿਲਹਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਘਰ ’ਚ ਰੱਖਿਆ ਗਿਆ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਹੈ।ਮੂਸੇਵਾਲਾ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਪਸੰਦੀਦਾ 5911 ਟਰੈਕਟਰ ’ਤੇ ਕੱਢੀ ਜਾਵੇਗੀ। ਮੂਸੇਵਾਲਾ ਨੇ ਆਪਣੇ ਕਈ ਪੰਜਾਬੀ ਗੀਤਾਂ ’ਚ ਇਸ ਟਰੈਕਟਰ ਦਾ ਜ਼ਿਕਰ ਕੀਤਾ ਹੈ।
ਆਖਰੀ ਵਾਰ ਮਾਂ ਨੇ ਵਾਹੇ ਸਿੱਧੂ ਦੇ ਵਾਲ ਤੇ ਪਿਓ ਨੇ ਬੰਨ੍ਹੀ ਪੱਗ (ਵੀਡੀਓ)
NEXT STORY