ਐਂਟਰਟੇਨਮੈਂਟ ਡੈਸਕ - ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਸ ਵੇਲੇ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਵਿੱਚ ਪੁਲਸ ਲਾਈਨ ਨੇੜੇ ਸਥਿਤ ਫਲਾਈਓਵਰ 'ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮਸ਼ਹੂਰ ਪੰਜਾਬੀ ਮਿਊਜ਼ਿਕ ਕੰਪਨੀ 'ਸਪੀਡ ਰਿਕਾਰਡਸ' ਦੇ ਮਾਲਕ ਦਿਨੇਸ਼ ਓਲਕ ਦੇ ਪੁੱਤਰ ਦਿਵਿਤ ਓਲਕ ਅਤੇ 'ਪੱਪੀ ਸਵੀਟਸ' ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ, ਬਾਥਰੂਮ 'ਚ ਡਿੱਗਣ ਕਾਰਨ ਹੋਈ ਮੌਤ

ਇਹ ਹਾਦਸਾ ਤੜਕੇ ਲਗਭਗ 3 ਵਜੇ ਵਾਪਰਿਆ, ਜਦੋਂ ਦੋਵੇਂ ਆਪਣੇ ਦੋਸਤ ਦੀ ਜਨਮਦਿਨ ਦੀ ਪਾਰਟੀ ਤੋਂ ਫੋਕਸਵੈਗਨ ਕਾਰ ਵਿੱਚ ਘਰ ਪਰਤ ਰਹੇ ਸਨ। ਕਾਰ ਬੀ.ਐਮ.ਸੀ. ਚੌਂਕ ਤੋਂ ਬੀ.ਐਸ.ਐਫ. ਚੌਂਕ ਵੱਲ ਫਲਾਈਓਵਰ 'ਤੇ ਜਾ ਰਹੀ ਸੀ। ਇਸ ਦੌਰਾਨ ਕਾਰ, ਫਲਾਈਓਵਰ 'ਤੇ ਸਫਾਈ ਕਰ ਰਹੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਕੂੜਾ ਇਕੱਠਾ ਕਰਨ ਲਈ ਖੜ੍ਹੀ ਕੀਤੀ ਗਈ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਥਾਣਾ ਬਾਰਾਦਰੀ ਦੇ ਐਸ.ਐਚ.ਓ. ਸਾਹਿਲ ਚੌਧਰੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੇਹਾਂ ਨੂੰ ਕਬਜ਼ੇ ਵਿੱਚ ਲਿਆ। ਪਰਿਵਾਰਾਂ ਵੱਲੋਂ ਕੋਈ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਮ੍ਰਿਤਕ ਦੇਹਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: "ਤੁਹਾਡੇ ਤੋਂ ਘਟੀਆ ਆਦਮੀ ਕੋਈ ਨਹੀਂ": ਲਵ ਗਿੱਲ ਮਾਮਲੇ 'ਚ ਸਲਮਾਨ ਖਾਨ ਨੇ ਸਕਾਊਟ ਦੀ ਲਗਾਈ ਕਲਾਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਸ਼ਹੂਰ ਅਦਾਕਾਰਾ ਘਰ ਆਈ 'ਪਿਆਰੀ ਪਰੀ', ਵਿਆਹ ਦੇ ਡੇਢ ਸਾਲ ਬਾਅਦ ਕੀਤਾ ਬੱਚੇ ਦਾ ਸਵਾਗਤ
NEXT STORY