ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ 'ਅੜਬ ਮੁਟਿਆਰਾਂ' ਦੀ ਬੱਬੂ ਬੈਂਸ ਨੇ ਬਹੁਤ ਸਾਰੇ ਲੋਕਾਂ ਦਾ ਦਿਲ ਜਿੱਤਿਆ ਅਤੇ ਵੱਡੀ ਸਫਲਤਾ ਤੋਂ ਬਾਅਦ ਹੁਣ ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਇੱਕ ਹੋਰ ਲਵ ਸਟੋਰੀ ਲੈ ਕੇ ਵਾਪਸ ਆ ਰਹੇ ਹਨ। ਇਸ ਵਾਰ ਇਹ ਦੋਵੇਂ ਵੱਖਰੇ ਸੁਆਦ ਨਾਲ ਵਾਪਸੀ ਕਰ ਰਹੇ ਹਨ। ਫ਼ਿਲਮ 'ਜਿੰਦ ਮਾਹੀ' ਸਿਰਫ਼ ਇੱਕ ਪ੍ਰੇਮ ਕਹਾਣੀ ਹੀ ਨਹੀਂ ਸਗੋਂ ਇੱਕ ਦਿਲ ਨੂੰ ਛੂਹਣ ਵਾਲੀ ਭਾਵਨਾ ਵੀ ਹੈ। ਇਹ ਫ਼ਿਲਮ ਤੁਹਾਨੂੰ ਦੁਬਾਰਾ ਪਿਆਰ 'ਚ ਪੈਣ ਨੂੰ ਮਜ਼ਬੂਰ ਕਰੇਗੀ, ਜਿਸ 'ਚ ਮੁਸਕਰਾਹਟ, ਇਮੋਸ਼ਨ ਅਤੇ ਕਈ ਵਿਚਾਰਾਂ ਦਾ ਰੋਲ ਕੋਸਟਰ ਹੈ। ਫ਼ਿਲਮ ਨੂੰ ਵ੍ਹਾਈਟ ਹਿੱਲ ਸਟੂਡੀਓਜ਼ ਦੁਆਰਾ 2022 'ਚ ਸਕ੍ਰੀਨ 'ਤੇ ਪੇਸ਼ ਕੀਤਾ ਜਾਵੇਗਾ। ਇਸ ਫ਼ਿਲਮ ਦੀ ਸ਼ੂਟਿੰਗ ਯੂਕੇ 'ਚ ਅਗਸਤ ਮਹੀਨੇ ਦੇ ਅੰਤ 'ਚ ਸ਼ੁਰੂ ਹੋਵੇਗੀ। ਫ਼ਿਲਮ ਦਾ ਨਿਰਮਾਣ ਗੁਣਬੀਰ ਸਿੰਘ ਸਿੱਧੂ ਅਤੇ ਮਨਮੌਰਦ ਸਿੱਧੂ ਦੁਆਰਾ ਕੀਤਾ ਗਿਆ ਹੈ।
ਫ਼ਿਲਮ ਸਮੀਰ ਪਨੂੰ ਦੁਆਰਾ ਨਿਰਦੇਸ਼ਤ ਕੀਤੀ ਜਾਵੇਗੀ ਅਤੇ ਡਾਇਲੋਗ ਸਪੋਰਟ ਦੇ ਨਾਲ ਮਨਮੌਰਦ ਸਿੱਧੂ, ਸਮੀਰ ਪੰਨੂ ਅਤੇ ਜਤਿੰਦਰ ਲਾਲ ਦੁਆਰਾ ਸਕ੍ਰੀਨਪਲੇ ਕੀਤਾ ਜਾਵੇਗਾ। ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਗੋਲਡਬੌਏ ਲੋਕਾਂ ਨੂੰ ਰੋਮਾਂਟਿਕ ਲੈਅ ਪੇਸ਼ ਕਰਨ ਲਈ ਤਿਆਰ ਹਨ।
ਦੱਸ ਦਈਏ ਕਿ 12 ਅਗਸਤ ਨੂੰ ਸੋਨਮ ਬਾਜਵਾ ਦੀ 'ਪੁਆੜਾ' ਰਿਲੀਜ਼ ਹੋਣ ਵਾਲੀ ਹੈ। ਇਸ 'ਚ ਉਸ ਨਾਲ ਐਮੀ ਵਿਰਕ ਨਜ਼ਰ ਆਉਣਗੇ। ਪੰਜਾਬੀ ਫ਼ਿਲਮ 'ਪੁਆੜਾ' ਮਨੋਰੰਜਨ ਦਾ ਡੋਜ਼ ਸਿਨੇਮਾਘਰਾਂ 'ਚ ਲੈ ਕੇ ਆਉਣ ਵਾਲੀ ਹੈ। ਕੋਰੋਨਾ ਵਾਇਰਸ ਕਾਰਨ ਕਾਫ਼ੀ ਸਮੇਂ ਤੋਂ ਸਿਨੇਮਾਘਰ ਬੰਦ ਹਨ। ਮਹਾਂਮਾਰੀ ਕਾਰਨ ਬਹੁਤ ਸਾਰੀਆਂ ਫ਼ਿਲਮਾਂ OTT 'ਤੇ ਰਿਲੀਜ਼ ਹੋ ਗਈਆਂ ਪਰ ਕੁਝ ਫ਼ਿਲਮਾਂ ਨੂੰ ਮੇਕਰਸ ਸਿਨੇਮਾਘਰਾਂ 'ਚ ਰਿਲੀਜ਼ ਕਰਨਗੇ, ਜਿਸ ਲਈ ਸਹੀ ਸਮੇਂ ਦੀ ਉਡੀਕ ਸੀ। ਪੰਜਾਬੀ ਫ਼ਿਲਮਾਂ ਉਂਝ ਵੀ OTT ਪਲੇਟਫਾਰਮ 'ਤੇ ਡਾਇਰੈਕਟ ਰਿਲੀਜ਼ ਨਹੀਂ ਹੁੰਦੀਆਂ।
ਹੁਣ ਸਥਿਤੀ ਅੱਗੇ ਨਾਲੋਂ ਕਾਫ਼ੀ ਬਿਹਤਰ ਹੈ। ਇਸ ਤੋਂ ਬਾਅਦ ਫ਼ਿਲਮ 'ਪੁਆੜਾ' ਦੇ ਮੇਕਰਸ ਫ਼ਿਲਮ ਨੂੰ ਥੀਏਟਰਸ 'ਚ ਰਿਲੀਜ਼ ਕਰਨ ਜਾ ਰਹੇ ਹਨ। ਸੋਨਮ ਬਾਜਵਾ ਤੇ ਐਮੀ ਵਿਰਕ ਸਟਾਰਰ ਪੰਜਾਬੀ ਫ਼ਿਲਮ 12 ਅਗਸਤ ਨੂੰ ਵਰਲਡਵਾਈਡ ਰਿਲੀਜ਼ ਹੋਵੇਗੀ। ਦੂਜੇ ਪਾਸੇ 12 ਅਗਸਤ ਨੂੰ ਬਾਲੀਵੁੱਡ ਫ਼ਿਲਮ 'ਸ਼ੇਰਸ਼ਾਹ' ਅਤੇ 13 ਅਗਸਤ ਨੂੰ 'ਭੁਜ ਦਿ ਪ੍ਰਾਈਡ ਆਫ ਇੰਡੀਆ' ਵੀ ਰਿਲੀਜ਼ ਹੋਵੇਗੀ।
ਕ੍ਰਿਸ਼ਨਾ ਅਭਿਸ਼ੇਕ ਨੇ ਵਿਆਹ ਨੂੰ ਲੈ ਕੇ ਕਿਹਾ 'ਮੇਰੇ ਨਾਲ ਧੋਖਾ ਹੋਇਆ, 2 ਮਹੀਨੇ ਬਾਅਦ ਹੀ ਸੀ ਬ੍ਰੇਕਅਪ ਦਾ ਪਲਾਨ'
NEXT STORY