ਚੰਡੀਗੜ੍ਹ (ਬਿਊਰੋ)– ਸੋਨਮ ਬਾਜਵਾ ਦਾ ਨਾਂ ਪੰਜਾਬ ਦੀਆਂ ਖ਼ੂਬਸੂਰਤ ਅਦਾਕਾਰਾਂ ’ਚ ਆਉਂਦਾ ਹੈ। ਹਾਲ ਹੀ ’ਚ ਸੋਨਮ ਬਾਜਵਾ ਨੇ ਆਪਣੀ ਖ਼ੂਬਸੂਰਤੀ ਨਾਲ ਲੈਕਮੇ ਫੈਸ਼ਨ ਵੀਕ ’ਚ ਵੀ ਚਾਰ ਚੰਨ ਲਾ ਦਿੱਤੇ।
ਸੋਨਮ ਬਾਜਵਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਉਹ ਲੈਕਮੇ ਫੈਸ਼ਨ ਵੀਕ ’ਚ ਹਿੱਸਾ ਲੈਂਦੀ ਦਿਖਾਈ ਦੇ ਰਹੀ ਹੈ। ਇਹ ਤਸਵੀਰਾਂ ਫੈਸ਼ਨ ਡਿਜ਼ਾਈਨਰ ਸਿਧਾਰਥਾ ਬਾਂਸਲ ਨੇ ਸਾਂਝੀਆਂ ਕੀਤੀਆਂ ਹਨ।
ਸੋਨਮ ਨੇ ਸਿਧਾਰਥਾ ਬਾਂਸਲ ਲਈ ਹੀ ਲੈਕਮੇ ਫੈਸ਼ਨ ਵੀਕ ’ਚ ਰੈਂਪ ਵਾਕ ਕੀਤੀ ਹੈ।
ਸੋਨਮ ਬਾਜਵਾ ਇਨ੍ਹਾਂ ਤਸਵੀਰਾਂ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਮਲਟੀਕਲਰ ਡਰੈੱਸ ’ਚ ਸੋਨਮ ਬਾਜਵਾ ਦੀਆਂ ਅਦਾਵਾਂ ਦੇਖਣ ਵਾਲੀਆਂ ਹਨ।
ਦੱਸ ਦੇਈਏ ਕਿ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲੈਕਮੇ ਫੈਸ਼ਨ ਵੀਕ ’ਚ ਪਹਿਨੀ ਡਰੈੱਸ ਦੀਆਂ 7 ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਅਟੈਕ’ ਦੀ ਟੀਮ ਨੇ ਦਿੱਲੀ ’ਚ ਕੀਤੀ ਫ਼ਿਲਮ ਦੀ ਗ੍ਰੈਂਡ ਪ੍ਰਮੋਸ਼ਨ
NEXT STORY