ਚੰਡੀਗੜ੍ਹ- ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਹਮਲਾ ਬੋਲਿਆ। ਬਾਜਵਾ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਦੀ ਸ਼ੁਰੂਆਤ ਹੋਈ ਸੀ, ਮੈਂ 2-3 ਮਹੀਨਿਆਂ ਬਾਅਦ ਹੀ ਕਿਹਾ ਸੀ ਕਿ ਭਗਵੰਤ ਮਾਨ ਦਾ ਰੌਲ ਹੀ ਇੰਨਾ ਹੈ ਤੇ ਇਹ ਸਿਰਫ਼ ਇੱਕ ਮਖੌਟਾ ਹੈ। ਅਸਲ 'ਚ ਕੇਜਰੀਵਾਲ, ਸਿਸੋਦੀਆ ਅਤੇ ਜੈਨ ਸਮੇਤ ਹੋਰ ਪੰਜਾਬ ਨੂੰ ਲੁੱਟਣ ਆਏ ਸੀ ਅਤੇ 50 ਹਜ਼ਾਰ ਕਰੋੜ ਰੁਪਏ ਲੁੱਟ ਕੇ ਲੈ ਗਏ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਸਾਰੇ ਪੰਜਾਬੀਆਂ ਵੱਲੋਂ ਰਿਟਾਇਰਡ ਜਸਟਿਸ ਗਰੇਵਾਲ (ਪੰਜਾਬ ਹਰਿਆਣਾ ਹਾਈ ਕੋਰਟ) ਦੇ ਜੱਜ ਨੂੰ ਸੈਲਿਊਟ ਕਰਦਾ ਹਾਂ, ਜਿਨ੍ਹਾਂ ਨੇ ਲੈਂਡ ਪੂਲਿੰਗ 'ਚ ਪੰਜਾਬ ਦੀ 65 ਹਜ਼ਾਰ ਏਕੜ ਜ਼ਮੀਨ ਬਚਾ ਲਈ। ਜੇ ਉਹ ਨਾ ਬਚਾਉਂਦੇ ਤਾਂ ਇਹ 1.50 ਲੱਖ ਕਰੋੜ ਰੁਪਏ ਹੋਰ ਜਾਣਾ ਸੀ।
ਭਾਜਪਾ 'ਚ ਸ਼ਾਮਲ ਹੁੰਦਿਆਂ ਬੋਲੇ ਪਠਾਣਮਾਜਰਾ, ਦੱਸਿਆ ਆਖਿਰ ਕਿਉਂ ਛੱਡੀ ਆਮ ਆਦਮੀ ਪਾਰਟੀ
NEXT STORY