ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਨਾ ਸਿਰਫ ਰੋਮਾਂਸ ਤੇ ਅਭਿਨੈ ਲਈ ਜਾਣੇ ਜਾਂਦੇ ਹਨ, ਸਗੋਂ ਆਪਣੇ ਅਦਭੁਤ ਹਾਸੇ-ਮਜ਼ਾਕ ਲਈ ਵੀ ਜਾਣੇ ਜਾਂਦੇ ਹਨ। ਉਹ ਅਕਸਰ ਟਵਿਟਰ ’ਤੇ ਪ੍ਰਸ਼ੰਸਕਾਂ ਨਾਲ ‘#AskSRK’ ਸੈਸ਼ਨ ਕਰਦੇ ਹਨ, ਜਿਸ ’ਚ ਉਹ ਮਜ਼ਾਕੀਆ ਸਵਾਲਾਂ ਦੇ ਤੁਰੰਤ ਜਵਾਬ ਦਿੰਦੇ ਹਨ। ਹਾਲ ਹੀ ’ਚ ਸ਼ਾਹਰੁਖ ਨੇ ਇਕ ਵਾਰ ਫਿਰ ਟਵਿਟਰ ’ਤੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ। ਇਕ ਪ੍ਰਸ਼ੰਸਕ ਨੇ ਸ਼ਾਹਰੁਖ ਨੂੰ ਖਾਣੇ ਬਾਰੇ ਸਵਾਲ ਪੁੱਛਿਆ। ਫਿਰ ਕੀ ਸੀ, ਫੂਡ ਡਿਲਿਵਰੀ ਫਰਮ Swiggy ਨੇ ਸ਼ਾਹਰੁਖ ਦੇ ਘਰ ਇਕ ਤੋਂ ਵਧ ਕੇ ਇਕ ਸੁਆਦੀ ਵਸਤੂਆਂ ਭੇਜ ਦਿੱਤੀਆਂ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਕੋਰੀਓਗ੍ਰਾਫ਼ਰ ਪ੍ਰਭੂ ਦੇਵਾ ਚੌਥੀ ਵਾਰ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ
ਅਸਲ ’ਚ ਟਵਿਟਰ ’ਤੇ ਸ਼ਾਹਰੁਖ ਖ਼ਾਨ ਨੂੰ ਇਕ ਫੈਨ ਨੇ ਸਵਾਲ ਪੁੱਛਿਆ ਕਿ ਕੀ ਉਨ੍ਹਾਂ ਨੇ ਖਾਣਾ ਖਾਧਾ ਹੈ? ਸ਼ਾਹਰੁਖ, ਜੋ ਆਪਣੇ ਅਦਭੁਤ ਹਾਸੇ ਦੀ ਭਾਵਨਾ ਲਈ ਜਾਣੇ ਜਾਂਦੇ ਹਨ, ਨੇ ਜਵਾਬ ਦਿੰਦਿਆਂ ਪੁੱਛਿਆ ਕਿ ਕੀ ਤੁਸੀਂ ਸਵਿਗੀ ਤੋਂ ਹੋ? ਕੀ ਤੁਸੀਂ ਖਾਣਾ ਭੇਜੋਗੇ? ਹੁਣ ਭਾਵੇਂ ਉਹ ਫੈਨ ਸ਼ਾਹਰੁਖ ਨੂੰ ਖਾਣਾ ਭੇਜੇ ਜਾਂ ਨਾ ਪਰ ਸਵਿਗੀ ਦੀ ਚਾਂਦੀ ਜ਼ਰੂਰ ਹੋ ਗਈ।

ਦਰਅਸਲ, ਸ਼ਾਹਰੁਖ ਦੇ ਅਜਿਹੇ ਸਵਾਲ ਨੂੰ ਦੇਖ ਕੇ ਸਵਿਗੀ ਨੇ ਤੁਰੰਤ ਜਵਾਬ ਦਿੱਤਾ ਤੇ ਲਿਖਿਆ, ‘‘ਹਮ ਹੈਂ ਸਵਿਗੀ ਸੇ, ਕੀ ਭੇਜ ਦੇਈਏ?’’ ਹੁਣ ਸ਼ਾਹਰੁਖ ਨੇ ਇਸ ਬਾਰੇ ਹੋਰ ਕੋਈ ਜਵਾਬ ਨਹੀਂ ਦਿੱਤਾ ਪਰ ਇਕ ਹੋਰ ਟਵੀਟ ’ਚ ਸਵਿਗੀ ਨੇ ਆਪਣੇ ਕੁਝ ਡਿਲਿਵਰੀ ਬੁਆਏਜ਼ ਦੀ ਤਸਵੀਰ ਟਵੀਟ ਕੀਤੀ ਤੇ ਲਿਖਿਆ, ‘‘ਅਸੀਂ ਸਵਿਗੀ ਵਾਲੇ ਹਾਂ ਤੇ ਅਸੀਂ ਡਿਨਰ ਲੈ ਕੇ ਆਏ ਹਾਂ।’’ ਡਿਲਿਵਰੀ ਬੁਆਏਜ਼ ਦੀ ਇਹ ਤਸਵੀਰ ਸ਼ਾਹਰੁਖ ਦੇ ਘਰ ‘ਮੰਨਤ’ ਦੇ ਬਾਹਰ ਦੀ ਹੈ।

ਇਸ ਟਵੀਟ ਨੂੰ ਦੇਖ ਕੇ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ ਤੇ ਫੂਡ ਡਿਲਿਵਰੀ ਫਰਮ ਬਾਰੇ ਟਵੀਟ ਕਰਨ ਲੱਗੇ। ਪ੍ਰਸ਼ੰਸਕ ਕਹਿੰਦੇ ਸਨ ਕਿ ਹੁਣ ਸਵਿਗੀ ਵਾਲਿਆਂ ਦੀ ਚਾਂਦੀ ਹੋ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਸ਼ਹੂਰ ਕੋਰੀਓਗ੍ਰਾਫ਼ਰ ਪ੍ਰਭੂ ਦੇਵਾ 50 ਦੀ ਉਮਰ 'ਚ ਚੌਥੀ ਵਾਰ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ
NEXT STORY