ਮੁੰਬਈ (ਬਿਊਰੋ) — ਬਾਲੀਵੁੱਡ ਫ਼ਿਲਮ ਅਦਾਕਾਰ ਸੋਨੂੰ ਸੂਦ ਤੇ ਪੰਜਾਬੀ ਗਾਇਕ ਤੇ ਅਦਾਕਾਰਾ ਸੁਨੰਦਾ ਸ਼ਰਮਾ ਦਾ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਸੋਨੂੰ ਸੂਦ ਨੇ ਸੁਨੰਦਾ ਸ਼ਰਮਾ ਨੂੰ ਆਪਣੀਆਂ ਬਾਹਾਂ 'ਚ ਚੁੱਕਿਆ ਹੋਇਆ ਹੈ। ਦਰਅਸਲ, ਸੋਨੂੰ ਸੂਦ ਤੇ ਸੁਨੰਦਾ ਸ਼ਰਮਾ ਇਕ ਗੀਤ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਸੁਨੰਦਾ ਸ਼ਰਮਾ ਤੇ ਸੋਨੂੰ ਸੂਦ ਨੇ ਗੀਤ ਦਾ ਪੋਸਟਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਪੋਸਟਰ 'ਚ ਸੁਨੰਦਾ ਸ਼ਰਮਾ ਨੂੰ ਸੋਨੂੰ ਸੂਦ ਨੇ ਚੁੱਕਿਆ ਹੋਇਆ ਹੈ ਤੇ ਟਰੇਨ ਦੇ ਸਾਹਮਣੇ ਪੋਸਟਰ ਇਕ ਦਮ ਬਾਲੀਵੁੱਡ ਦੇ ਕਿਸੇ ਪੋਸਟਰ ਵਾਂਗ ਲੱਗ ਰਿਹਾ ਹੈ।
ਦੱਸ ਦਈਏ ਕਿ ਸੁਨੰਦਾ ਸ਼ਰਮਾ ਤੇ ਸੋਨੂੰ ਸੂਦ ਦੇ ਗੀਤ ਦਾ ਨਾਮ 'ਪਾਗਲ ਨਹੀਂ ਹੋਣਾ' ਹੈ। ਇਸ ਗੀਤ ਨੂੰ ਮਸ਼ਹੂਰ ਗੀਤਕਾਰ ਜਾਨੀ ਨੇ ਲਿਖਿਆ ਹੈ। ਹੁਣ ਇਹ ਗੀਤ ਹਿੰਦੀ ਹੈ ਜਾਂ ਇੱਕ ਅਜਿਹਾ ਪੰਜਾਬੀ ਗੀਤ, ਜਿਸ ਨੂੰ ਨੈਸ਼ਨਲ ਲੈਵਲ 'ਤੇ ਰਿਲੀਜ਼ ਕੀਤਾ ਜਾਏਗਾ ਉਹ ਤਾਂ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਪੋਸਟਰ ਨੇ ਸਭ ਦਾ ਉਤਸ਼ਾਹ ਜ਼ਰੂਰ ਵਧਾ ਦਿੱਤਾ ਹੈ।
ਤਾਲਾਬੰਦੀ ਦੌਰਾਨ ਸਭ ਦੀ ਮਦਦ ਕਰਕੇ ਸੋਨੂੰ ਸੂਦ ਨੇ ਖ਼ੂਬ ਤਰੀਫ਼ਾਂ ਬਟੋਰੀਆਂ ਅਤੇ ਹੁਣ ਦਰਸ਼ਕਾਂ ਨੂੰ ਸੋਨੂੰ ਸੂਦ ਦੇ ਅਗਲੇ ਪ੍ਰੋਜੈਕਟਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਸੋਨੂੰ ਦੀ ਫ਼ਿਲਮ 'ਕਿਸਾਨ' ਦਾ ਵੀ ਐਲਾਨ ਹੋਇਆ ਸੀ।
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਦਿੱਲੀ ਪਹੁੰਚੀ ਸਵਰਾ ਭਾਸਕਰ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ, ਸਟੇਜ 'ਤੇ ਆਖੀਆਂ ਇਹ ਗੱਲਾਂ (ਵੀਡੀਓ)
NEXT STORY