ਲਖਨਊ (ਨਾਸਿਰ, ਇੰਟ.) - ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਯੁੱਧਿਆ ਤੀਰਥ ਖੇਤਰ ’ਚ ਦਾਨ ਮਾਮਲੇ ਦੀ ਜਾਂਚ ਕਰ ਰਹੀ SIT ਦੀ ਸਮਾਂ-ਹੱਦ 15 ਜੁਲਾਈ ਤੱਕ ਵਧਾ ਦਿੱਤੀ ਹੈ। ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਡੂੰਘਾਈ ਨਾਲ ਸਮੀਖਿਆ ਲਈ SIT ਨੇ ਮੁੱਖ ਮੰਤਰੀ ਤੋਂ ਵਾਧੂ ਸਮਾਂ ਦੇਣ ਦੀ ਅਪੀਲ ਕੀਤੀ ਸੀ, ਜਿਸ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨੇ SIT ਨੂੰ 15 ਜੁਲਾਈ ਤੱਕ ਰਿਪੋਰਟ ਸੌਂਪਣ ਦਾ ਹੁਕਮ ਦਿੱਤਾ ਹੈ। ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਅਪੀਲ ’ਤੇ SIT ਦਾ ਗਠਨ ਕਰਨ ਵਾਲੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ SIT ਇਸ ਮਾਮਲੇ ’ਚ ਹਰ ਪਹਿਲੂ ਦੀ ਨਿਰਪੱਖਤਾ ਨਾਲ ਜਾਂਚ ਕਰਦੇ ਹੋਏ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇਗੀ।
ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਮਿਲੀ ਵੱਡੀ ਰਾਹਤ
ਦੋਸ਼ੀਆਂ ਨੂੰ ਕਿਸੇ ਵੀ ਹਾਲ ’ਚ ਬਖਸ਼ਿਆ ਨਹੀਂ ਜਾਵੇਗਾ। 23 ਜੂਨ ਨੂੰ SIT ਦੇ ਮੁੱਖ ਮੈਂਬਰ ਤੇ ਲਖਨਊ ਡਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਨੇ ਆਪਣੀ ਮੁੱਢਲੀ ਰਿਪੋਰਟ ਗ੍ਰਹਿ ਵਿਭਾਗ ਨੂੰ ਸੌਂਪੀ ਸੀ, ਜਿਸ ਵਿਚ ਸਖ਼ਤ ਸਿਫ਼ਾਰਸ਼ਾਂ ਕੀਤੀਆਂ ਗਈਆਂ ਸਨ। ਇਨ੍ਹਾਂ ਸਿਫਾਰਸ਼ਾਂ ਦੇ ਆਧਾਰ ’ਤੇ 25 ਜੂਨ ਨੂੰ ਟਰੱਸਟ ਦੇ ਮੈਂਬਰ ਕ੍ਰਿਸ਼ਨਮੋਹਨ ਦੀ ਲਿਖਤੀ ਸ਼ਿਕਾਇਤ ’ਤੇ ਸ਼੍ਰੀਰਾਮ ਜਨਮਭੂਮੀ ਥਾਣੇ ’ਚ ਪਹਿਲੀ ਐੱਫ. ਆਈ. ਆਰ. ਦਰਜ ਕੀਤੀ ਗਈ ਸੀ, ਜਿਸ ’ਚ 8 ਨਾਮਜ਼ਦ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਸਾਰੇ ਨਾਮਜ਼ਦ ਮੁਲਜ਼ਮਾਂ ਅਵਿਨਾਸ਼ ਸ਼ੁਕਲਾ, ਅਨੁਕਲਪ ਮਿਸ਼ਰਾ, ਲਵਕੁਸ਼ ਮਿਸ਼ਰਾ, ਮਨੀਸ਼ ਕੁਮਾਰ ਯਾਦਵ, ਕਰੁਣੇਸ਼ ਪਾਂਡੇ, ਰਮਾਸ਼ੰਕਰ ਮਿਸ਼ਰਾ, ਸੁਭਾਸ਼ ਸ਼੍ਰੀਵਾਸਤਵ ਅਤੇ ਰਮਾਸ਼ੰਕਰ ਯਾਦਵ ਉਰਫ਼ ਟੀਨੂ ਯਾਦਵ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਪੜ੍ਹੋ ਇਹ ਵੀ - ਬੰਗਲੁਰੂ 'ਚ ਪੱਥਰ ਦੀ ਖਾਨ 'ਚ ਵੱਡਾ ਹਾਦਸਾ: ਚੱਟਾਨ ਡਿੱਗਣ ਕਾਰਨ 7 ਮਜ਼ਦੂਰਾਂ ਦੀ ਮੌਤ, ਕਈ ਜ਼ਖ਼ਮੀ
SIT ਵਿਚ ਲਖਨਊ ਡਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ, ਪੁਲਸ ਇੰਸਪੈਕਟਰ ਜਨਰਲ ਕਿਰਨ ਐੱਸ ਅਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਨੀਲ ਰਤਨ ਸ਼ਾਮਲ ਹਨ। ਓਧਰ ਰਾਮ ਮੰਦਰ ਚੜ੍ਹਾਵਾ ਬੇਨਿਯਮੀ ਮਾਮਲੇ ਨੂੰ ਲੈ ਕੇ ਰਾਸ਼ਟਰੀ ਸਵੈਮਸੇਵਕ ਸੰਘ (RSS) ਮੁਖੀ ਮੋਹਨ ਭਾਗਵਤ ਨੂੰ ਵਿਸਥਾਰਤ ਰਿਪੋਰਟ ਭੇਜੇ ਜਾਣ ਦੀ ਚਰਚਾ ਹੈ। ਸੂਤਰਾਂ ਅਨੁਸਾਰ ਪੂਰਬੀ ਉੱਤਰ ਪ੍ਰਦੇਸ਼ ਦੇ ਖੇਤਰ ਪ੍ਰਚਾਰਕ ਅਨਿਲ ਕੁਮਾਰ ਨੇ ਅਯੁੱਧਿਆ ’ਚ 3 ਦਿਨਾਂ ਦੇ ਪ੍ਰਵਾਸ ਤੋਂ ਬਾਅਦ ਇਹ ਰਿਪੋਰਟ ਤਿਆਰ ਕੀਤੀ, ਜਿਸ ’ਚ ਮੰਦਰ ਦੀਆਂ ਵਿਵਸਥਾਵਾਂ, ਟਰੱਸਟ ਦੀ ਕਾਰਜਪ੍ਰਣਾਲੀ ਅਤੇ ਚੜ੍ਹਾਵਾ ਮਾਮਲੇ ਦਾ ਜ਼ਿਕਰ ਕੀਤਾ ਗਿਆ ਹੈ। ਟਰੱਸਟ ’ਚ ਬਦਲਾਅ ਦੀ ਚਰਚਾ ਜ਼ੋਰਾ ’ਤੇ ਹੈ।
ਪੜ੍ਹੋ ਇਹ ਵੀ - 19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ
ਮੁਲਜ਼ਮ ਸ਼ੁਕਲਾ ਦੇ ਘਰੋਂ ‘ਰਾਮਰਾਜ ਕੋਸ਼’ ਦੀ ਦਾਨ ਪੇਟੀ ਤੇ QR ਕੋਡ ਬਰਾਮਦ
ਰਾਮ ਮੰਦਰ ਚੜ੍ਹਾਵਾ ਬੇਨਿਯਮੀ ਮਾਮਲੇ ਦੀ ਜਾਂਚ ਕਰ ਰਹੀ SIT ਨੂੰ ਮੁੱਖ ਮੁਲਜ਼ਮ ਅਵਿਨਾਸ਼ ਸ਼ੁਕਲਾ ਦੇ ਘਰੋਂ ‘ਰਾਮਰਾਜ ਕੋਸ਼’ ਲਿਖੀ ਲੱਕੜ ਦੀ ਦਾਨ ਪੇਟੀ ਅਤੇ ਉਸ ’ਤੇ ਲੱਗਾ QR ਕੋਡ ਬਰਾਮਦ ਹੋਇਆ ਹੈ। ਪੁਲਸ ਨੂੰ ਖਦਸ਼ਾ ਹੈ ਕਿ ਇਸ ਦੀ ਵਰਤੋਂ ਮੰਦਰ ਕੰਪਲੈਕਸ ਦੇ ਬਾਹਰ ਸ਼ਰਧਾਲੂਆਂ ਤੋਂ ਨਾਜਾਇਜ਼ ਰੂਪ ’ਚ ਚੰਦਾ ਲੈਣ ਲਈ ਕੀਤੀ ਜਾਂਦੀ ਸੀ। SIT ਹੁਣ ਫੋਰੈਂਸਿਕ ਜਾਂਚ ਜ਼ਰੀਏ ਇਹ ਪਤਾ ਲਗਾਏਗੀ ਕਿ QR ਕੋਡ ਕਿਸ ਬੈਂਕ ਖਾਤੇ ਨਾਲ ਜੁੜਿਆ ਸੀ, ਜਿਸ ਜ਼ਰੀਏ ਕਿੰਨਾ ਧਨ ਇਕੱਠਾ ਕੀਤਾ ਗਿਆ ਅਤੇ ਉਹ ਰਾਸ਼ੀ ਕਿਨ੍ਹਾਂ ਖਾਤਿਆਂ ’ਚ ਪੁੱਜੀ। ਮਾਮਲੇ ਦੀ ਜਾਂਚ ਲਈ ਅਦਾਲਤ ਨੇ SIT ਨੂੰ 15 ਦਿਨਾਂ ਦਾ ਵਾਧੂ ਸਮਾਂ ਦਿੱਤਾ ਹੈ। ਹਾਲਾਂਕਿ ਵਲੰਟੀਅਰ ਸੁੰਦਰ ਲਾਲ ਨੇ ਦਾਅਵਾ ਕੀਤਾ ਕਿ ਦਾਨ ਪੇਟੀ 2017-18 ਦੀ ਹੈ ਅਤੇ ਰਾਮ ਮੰਦਰ ਨਿਰਮਾਣ ਦੇ ਸਮਰਥਨ ਵਿਚ ਕੀਤੇ ਗਏ ਮਾਰਚ ਦੌਰਾਨ ਮਿਲੀ ਸੀ ਅਤੇ ਉਦੋਂ ਤੋਂ ਇਸ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਪੁਲਸ ਇਸ ਦਾਅਵੇ ਦੀ ਵੀ ਜਾਂਚ ਕਰ ਰਹੀ ਹੈ।
ਪੜ੍ਹੋ ਇਹ ਵੀ - ਔਰਤਾਂ ਦੇ ਖਾਤਿਆਂ 'ਚ ਆਏ 3-3 ਹਜ਼ਾਰ ਰੁਪਏ, CM ਸ਼ੁਭੇਂਦੂ ਵਲੋਂ ਅੰਨਪੂਰਨਾ ਯੋਜਨਾ ਦੀ ਪਹਿਲੀ ਕਿਸ਼ਤ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੰਗਲੁਰੂ 'ਚ ਪੱਥਰ ਦੀ ਖਾਨ 'ਚ ਵੱਡਾ ਹਾਦਸਾ: ਚੱਟਾਨ ਡਿੱਗਣ ਕਾਰਨ 7 ਮਜ਼ਦੂਰਾਂ ਦੀ ਮੌਤ, ਕਈ ਜ਼ਖ਼ਮੀ
NEXT STORY