ਮੁੰਬਈ (ਏਜੰਸੀ)- ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਵਿਚਾਲੇ ਚੱਲ ਰਿਹਾ ਵਿਵਾਦ ਹੋਰ ਗੰਭੀਰ ਰੂਪ ਲੈਂਦਾ ਜਾ ਰਿਹਾ ਹੈ। ਹਾਲ ਹੀ ਵਿੱਚ ਸੁਨੀਤਾ ਨੇ ਦਾਅਵਾ ਕੀਤਾ ਕਿ ਉਸ ਨੇ ਤਲਾਕ ਦੀ ਅਰਜ਼ੀ ਇਸ ਲਈ ਵਾਪਸ ਲਈ, ਕਿਉਂਕਿ ਗੋਵਿੰਦਾ ਅਤੇ ਕੋਮਲ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਸਨ। ਦਰਅਸਲ ਸੁਨੀਤਾ ਦੀ ਰਾਖੀ ਸਾਵੰਤ ਨਾਲ ਹੋਈ ਗੱਲਬਾਤ ਦੀ ਇਕ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸੁਨੀਤਾ ਨੇ ਇਹ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ: ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

ਮੁੰਬਈ ਵਿੱਚ ਪੈਪਰਾਜ਼ੀ ਨਾਲ ਗੱਲਬਾਤ ਦੌਰਾਨ ਰਾਖੀ ਨੇ ਸੁਨੀਤਾ ਨੂੰ ਸਪੀਕਰ 'ਤੇ ਫੋਨ ਲਗਾ ਕੇ ਕਾਲ ਕੀਤੀ ਸੀ। ਇਸ ਦੌਰਾਨ ਸੁਨੀਤਾ ਨੇ ਕਿਹਾ, 'ਮੈਂ ਠੀਕ ਹਾਂ, ਬੇਟਾ। ਤੁਸੀਂ ਕਿਵੇਂ ਹੋ? ਤੁਹਾਨੂੰ ਸਭ ਨੂੰ ਮੇਰੇ ਸਮਰਥਨ ਵਿੱਚ ਬੋਲਣਾ ਚਾਹੀਦਾ ਹੈ; ਤੁਹਾਨੂੰ ਸਭ ਕੁਝ ਪਤਾ ਹੈ। ਤੁਹਾਨੂੰ ਕੁਝ ਕਹਿਣਾ ਚਾਹੀਦਾ ਹੈ ... ਕੀ ਤੁਸੀਂ ਨਹੀਂ ਦੇਖਿਆ ਕਿ ਉਸਨੂੰ ਏਅਰਪੋਰਟ ਕੌਣ ਲੈ ਕੇ ਗਿਆ? ਮੈਂ ਇੰਨੇ ਦਿਨਾਂ ਤੋਂ ਚੁੱਪ ਸੀ, ਤੁਹਾਨੂੰ ਪਤਾ ਹੈ ਕਿ ਉਹ ਉਸਨੂੰ ਮੇਰੀ ਜਗ੍ਹਾ ਦੇਵੇਗਾ।'
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

ਗੱਲਬਾਤ ਵਿੱਚ ਸੁਨੀਤਾ ਨੇ ਅੱਗੇ ਦਾਅਵਾ ਕੀਤਾ ਕਿ . 'ਮੈਂ ਤਲਾਕ ਦਾ ਕੇਸ ਇਸ ਲਈ ਵਾਪਸ ਲਿਆ, ਕਿਉਂਕਿ ਉਹ ਦੋਵੇਂ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਸਨ'। ਇਸ ਦੌਰਾਨ ਰਾਖੀ ਨੇ ਸੁਨੀਤਾ ਨੂੰ ਆਪਣਾ ਪੂਰਾ ਸਮਰਥਨ ਦੇਣ ਦੀ ਗੱਲ ਆਖੀ ਅਤੇ ਕਿਹਾ: “ਇਹ ਚੰਗਾ ਹੈ। ਤੁਸੀਂ ਕੇਸ ਵਾਪਸ ਲੈ ਕੇ ਸਹੀ ਕੰਮ ਕੀਤਾ”। ਉਸਨੇ ਫਿਰ ਸੁਨੀਤਾ ਨੂੰ ਆਪਣੇ ਵਿੱਤੀ ਹਿੱਤਾਂ ਦੀ ਰੱਖਿਆ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ: “ਤੁਸੀਂ? 200 ਕਰੋੜ 'ਤੇ ਧਿਆਨ ਦਿਓ। ਬਾਕੀ ਸਭ ਛੱਡੋ। ਦੂਜੀ-ਤੀਸਰੀ ਕੋਈ ਆ ਗਈ ਨਾ, ਸਭ ਹੜਪ ਲਵੇਗੀ। ਤੁਸੀਂ ਪਹਿਲਾਂ ਆਪਣੇ ਨਾਮ ਸਭ ਕੁਝ ਕਰ ਲਓ ਪਲੀਜ਼, ਮੇਹਰਬਾਨੀ।”
ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ ਤੋਂ ਬਿਹਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ
NEXT STORY