ਮੁੰਬਈ (ਬਿਊਰੋ)– ਖ਼ਬਰ ਹੈ ਕਿ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਕਰਨ ਜੂਨ ’ਚ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਦ੍ਰਿਸ਼ਾ ਆਚਾਰੀਆ ਨਾਲ ਵਿਆਹ ਦੇ ਬੰਧਨ ’ਚ ਬੱਝਣ ਲਈ ਤਿਆਰ ਹਨ ਤੇ ਹੁਣ ਤਾਰੀਖ਼ ਵੀ ਸਾਹਮਣੇ ਆ ਗਈ ਹੈ।
ਪਰਿਵਾਰ ਦੇ ਇਕ ਕਰੀਬੀ ਮੈਂਬਰ ਨੇ ਬਾਂਬੇ ਟਾਈਮਜ਼ ਨੂੰ ਦੱਸਿਆ ਕਿ ਕਰਨ ਤੇ ਦ੍ਰਿਸ਼ਾ 16 ਜੂਨ ਤੋਂ 18 ਜੂਨ ਦਰਮਿਆਨ ਮੁੰਬਈ ’ਚ ਵਿਆਹ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲਗਭਗ 6 ਸਾਲਾਂ ਤੋਂ ਇਸ ਰਿਸ਼ਤੇ ’ਚ ਹਨ।
ਇਸ ਸਾਲ ਦੇ ਸ਼ੁਰੂ ’ਚ ਦੁਬਈ ’ਚ ਵੈਲੇਨਟਾਈਨ ਡੇ ਮਨਾਉਣ ਤੋਂ ਬਾਅਦ ਜੋੜੇ ਨੇ 18 ਫਰਵਰੀ ਨੂੰ ਮੰਗਣੀ ਕਰ ਲਈ ਸੀ।
ਇਹ ਖ਼ਬਰ ਵੀ ਪੜ੍ਹੋ : ਹੁਣ ਫ਼ਿਲਮ ‘ਦਿ ਕੇਰਲ ਸਟੋਰੀ’ ਦਾ ਸਟੇਟਸ ਲਗਾਉਣ ’ਤੇ ਗਲਾ ਵੱਢਣ ਦੀ ਧਮਕੀ
ਉਸ ਨੇ ਦੱਸਿਆ ਕਿ ਦ੍ਰਿਸ਼ਾ ਤੇ ਉਸ ਦਾ ਪਰਿਵਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਨਿੱਜੀ ਹੈ ਤੇ ਇਸ ਲਈ ਉਹ ਵਿਆਹ ਨੂੰ ਲੈ ਕੇ ਕੋਈ ਰੌਲਾ ਨਹੀਂ ਚਾਹੁੰਦੇ। ਹਾਲਾਂਕਿ ਦਿਸ਼ਾ ਫ਼ਿਲਮਾਂ ’ਚ ਕੰਮ ਨਹੀਂ ਕਰਦੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਫ਼ਿਲਮ ਇੰਡਸਟਰੀ ਦੇ ਪਰਿਵਾਰ ਦਾ ਹਿੱਸਾ ਹੈ।
ਦ੍ਰਿਸ਼ਾ ਮਸ਼ਹੂਰ ਫ਼ਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਹੈ ਤੇ ਉਸ ਦੇ ਪਿਤਾ ਸੁਮਿਤ ਆਚਾਰੀਆ ਹਨ। ਦੱਸਿਆ ਜਾ ਰਿਹਾ ਹੈ ਕਿ ਦ੍ਰਿਸ਼ਾ ਰਾਏ ਟ੍ਰੈਵਲ ਇੰਡਸਟਰੀ ’ਚ ਕੰਮ ਕਰਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕਾ ਗੁਰਲੇਜ ਅਖ਼ਤਰ ਦੀ ਭੈਣ ਜੈਸਮੀਨ ਨੇ ਸਾਂਝੀਆਂ ਕੀਤੀਆਂ ਲਾਵਾਂ ਦੀਆਂ ਤਸਵੀਰਾਂ
NEXT STORY