ਮੁੰਬਈ- ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਘਾਯਲ ਵਨਸ ਅਗੇਨ' ਦੀ ਪ੍ਰਮੋਸ਼ਨ ਲਈ ਬਿਗ ਬੌਸ ਦੇ ਘਰ ਪੁੱਜੇ। ਸੰਨੀ ਇਸ ਫ਼ਿਲਮ 'ਚ ਐਕਟਿੰਗ ਦੇ ਨਾਲ-ਨਾਲ ਡਾਇਰੈਕਸ਼ਨ ਵੀ ਕਰ ਰਹੇ ਹਨ ਅਤੇ ਇਸ ਫ਼ਿਲਮ ਦੀ ਕਹਾਣੀ ਵੀ ਸੰਨੀ ਨੇ ਖੁਦ ਹੀ ਲਿਖੀ ਹੈ। ਸੰਨੀ 'ਘਾਯਲ ਵਨਸ ਅਗੇਨ' 'ਚ ਸੰਨੀ ਐਕਸ਼ਨ ਕਰਦੇ ਹੋਏ ਵੀ ਨਜ਼ਰ ਆਉਣਗੇ। ਫ਼ਿਲਮ 15 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਸ਼ੋਅ 'ਚ ਪੁੱਜ ਕੇ ਸੰਨੀ ਦਿਓਲ ਨੇ ਜਮ ਕੇ ਡਾਂਸ ਕੀਤਾ। ਇਸ ਮੌਕੇ ਸਲਮਾਨ ਖਾਨ ਆਪਣੇ ਡਾਂਸ ਨਾਲ ਸਭ ਨੂੰ ਲੁਭਾਉਂਦੇ ਹੋਏ ਨਜ਼ਰ ਆਏ। ਇਸ ਮੌਕੇ ਸਲਮਾਨ ਅਤੇ ਸੰਨੀ ਨੇ ਇਕ-ਦੂਜੇ ਦੇ ਡਾਇਲਗਜ਼ ਵੀ ਬੋਲੇ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।
ਨਵੇਂ ਸਾਲ 2016 ਦਾ ਸਲਮਾਨ ਖਾਨ ਦਾ ਇਹ ਪਹਿਲਾ ਐਪੀਸੋਡ ਸੀ, ਜਿਸ 'ਚ ਸੰਨੀ ਦਿਓਲ ਪਹਿਲੇ ਮਹਿਮਾਨ ਬਣ ਕੇ ਆਏ ਸਨ।
ਇਹ ਹੌਟ ਅਦਾਕਾਰਾ ਕਰਨ ਜਾ ਰਹੀ ਹੈ ਅਜਿਹਾ ਕੰਮ, ਟੁੱਟੇਗਾ ਲੱਖਾਂ ਫੈਨਜ਼ ਦਾ ਦਿਲ (ਦੇਖੋ ਤਸਵੀਰਾਂ)
NEXT STORY