ਲੰਡਨ—ਹਾਲੀਵੁੱਡ ਦੀ ਸੁਪਰ-ਮਾਡਲ ਅਤੇ ਰਿਐਲਿਟੀ ਸਟਾਰ ਕਾਇਲੀ ਜੇਨਰ ਦੇ ਇੰਸਟਾਗ੍ਰਾਮ 'ਤੇ 46.5 ਮਿਲੀਅਨ ਫੋਲੋਅਰਜ਼ ਹਨ ਪਰ ਉਸ ਨੇ ਹਾਲ ਹੀ 'ਚ ਇੰਸਟਾਗ੍ਰਾਮ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਹਾਲ ਹੀ 'ਚ 'ਐਲੀ ਯੂਕੇ' ਮੈਗਜ਼ੀਨ ਨੂੰ ਦਿੱਤੇ ਗਏ ਇਕ ਇੰਟਰਵਿਊ 'ਚ ਕਿਹਾ, ''ਜਿਵੇਂ ਹੀ ਮੈਨੂੰ ਬੇਬੀ ਹੋਵੇਗਾ, ਮੈਂ ਆਪਣਾ ਇੰਸਟਾਗਰਾਮ ਅਕਾਊਂਟ ਡਿਲੀਟ ਕਰ ਦਵਾਂਗੀ, ਤਾਂ ਕਿ ਮੈਂ ਬੇਬੀ ਨਾਲ ਟਾਈਮ ਸਪੈਂਡ ਕਰ ਸਕਾ।'' ਉਹ ਇਕ ਮੈਗਜ਼ੀਨ ਦੀ ਫਰਵਰੀ ਇਸ਼ਯੂ ਦੀ ਫਰੰਟ ਕਵਰ ਗਰਲ ਬਣੀ ਹੈ। ਉਸ ਨੇ ਇੰਸਟਾਗ੍ਰਾਮ 'ਤੇ ਆਪਣੀ 2015 ਦੇ ਬੈਸਟ ਹੌਟ ਤਸਵੀਰਾਂ ਅਪਲੋਡ ਕੀਤੀਆਂ ਹਨ। ਇੰਸਟਾਗ੍ਰਾਮ 'ਤੇ ਉਸ ਦੇ ਫੈਨਜ਼ ਦੀ ਗਿਣਤੀ ਦੇਖ ਕੇ ਇਹ ਲੱਗਦਾ ਹੈ ਕਿ ਉਸ ਨੂੰ ਲੱਖਾਂ ਚਾਹੁਣ ਵਾਲੇ ਹਨ ਅਤੇ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰਨ 'ਤੇ ਉਸ ਦੇ ਫੈਨਜ਼ ਦਾ ਦਿਲ ਟੁੱਟ ਜਾਣਗੇ।
ਅਮਿਤਾਭ ਦੀ ਪੋਤੀ ਅਰਾਧਿਆ ਬਾਰੇ ਆ ਕੀ ਕਹਿ ਗਏ ਅਦਾਕਾਰ ਸ਼ਾਹਰੁਖ ਖਾਨ
NEXT STORY