ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅੱਜ ਆਪਣਾ 64ਵਾਂ ਜਨਮਦਿਨ ਮਨ੍ਹਾ ਰਹੇ ਹਨ। 'ਗਦਰ', 'ਘਾਇਲ' ਤੇ 'ਬਾਰਡਰ' ਵਰਗੀਆਂ ਫ਼ਿਲਮਾਂ 'ਚ ਆਪਣੇ ਸ਼ਾਨਦਾਰ ਕਿਰਦਾਰ ਲਈ ਫ਼ਿਲਮ ਇੰਡਸਟਰੀ 'ਚ ਆਪਣੀ ਖਾਸ ਪਛਾਣ ਬਣਾਈ। 19 ਅਕਤੂਬਰ 1965 ਨੂੰ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਘਰ ਵੱਡੇ ਪੁੱਤਰ ਸੰਨੀ ਦਿਓਲ ਦਾ ਜਨਮ ਹੋਇਆ। ਸਾਲ 2019 'ਚ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਅਦਾਕਾਰ ਰਾਜਨੀਤੀ 'ਚ ਕਾਫ਼ੀ ਹਰਮਨ ਪਿਆਰੇ ਹਨ। ਅਦਾਕਾਰ ਦੇ ਪਰਿਵਾਰ 'ਚ ਵੀ ਕਈ ਰਾਜਨੇਤਾ ਹਨ। ਪਰਿਵਾਰ ਅਕਸਰ ਜਾਇਦਾਦ ਕਾਰਨ ਖ਼ਬਰਾਂ 'ਚ ਰਹਿੰਦਾ ਹੈ। ਜੇਕਰ ਸਿਰਫ਼ ਸੰਨੀ ਦਿਓਲ ਦੀ ਜਾਇਦਾਦ ਬਾਰੇ ਗੱਲ ਕਰੀਏ ਤਾਂ ਉਹ ਕਰੋੜਾਂ ਦੇ ਮਾਲਕ ਹਨ। ਉਨ੍ਹਾਂ ਦੇ ਬਰਥਡੇ 'ਤੇ ਜਾਣਦੇ ਹਾਂ ਕਿ ਸੰਨੀ ਦਿਓਲ ਕੋਲ ਕਿੰਨੀ ਜਾਇਦਾਦ ਹੈ।
ਕੁੱਲ ਜਾਇਦਾਦ
ਦੱਸ ਦਈਏ ਕਿ ਸਾਲ 2019 'ਚ ਚੁਣਾਵੀ ਹਲਫਨਾਮੇ 'ਚ ਸੰਨੀ ਦਿਓਲ ਦੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸੰਨੀ ਦਿਓਲ ਤੇ ਉਨ੍ਹਾਂ ਦੀ ਪਤਨੀ ਕੋਲ 87.18 ਕਰੋੜ ਦੀ ਜਾਇਦਾਦ ਹੈ। ਉਨ੍ਹਾਂ ਨੇ ਇਸ ਹਲਫਨਾਮੇ 'ਚ ਦੱਸਿਆ ਸੀ ਕਿ ਉਨ੍ਹਾਂ ਨੇ 2017-18 'ਚ 63.82 ਲੱਖ ਰੁਪਏ ਤੇ 2015-16 'ਚ 2.25 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉਨ੍ਹਾਂ ਕੋਲ 60.46 ਕਰੋੜ ਚੱਲ ਤੇ 21 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਦੂਜੇ ਪਾਸੇ ਹੇਮਾ ਮਾਲਿਨੀ ਤੇ ਧਰਮਿੰਦਰ ਦੀ ਜਾਇਦਾਦ ਵੱਖ ਹੈ। ਜੇਕਰ ਹੇਮਾ ਮਾਲਿਨੀ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਹੇਮਾ ਕੋਲ ਸਾਲ 2014 'ਚ 66 ਕਰੋੜ ਰੁਪਏ ਦੀ ਜਾਇਦਾਦ ਸੀ ਤੇ ਹੁਣ ਉਨ੍ਹਾਂ ਕੋਲ 101 ਕਰੋੜ ਰੁਪਏ ਦੀ ਜਾਇਦਾਦ ਹੈ। ਹੇਮਾ ਮਾਲਿਨੀ ਦੀ ਜਾਇਦਾਦ 'ਚ ਪੰਜ ਸਾਲ 'ਚ 34.46 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਨਿੱਜੀ ਜ਼ਿੰਦਗੀ
ਜਿਸ ਰਫ਼ਤਾਰ ਨਾਲ ਸੰਨੀ ਦਿਓਲ ਆਪਣੇ ਕਰੀਅਰ ਵਿਚ ਮੀਲ ਪੱਥਰ ਹਾਸਿਲ ਕਰ ਰਿਹਾ ਸੀ, ਉਸੇ ਰਫ਼ਤਾਰ ਨਾਲ ਉਨ੍ਹਾਂ ਦੇ ਆਪਣੇ ਹੋਰ ਕੋ-ਸਟਾਰਜ਼ ਨਾਲ ਪੰਗੇ ਪੈ ਰਹੇ ਸਨ। ਸੰਨੀ ਜਿੱਥੇ ਸਲਮਾਨ ਵਰਗੇ ਅਦਾਕਾਰ ਲਈ ਮਸੀਹਾ ਬਣੇ, ਉੱਥੇ ਹੀ ਸ਼ਾਹਰੁਖ ਅਤੇ ਅਨਿਲ ਕਪੂਰ ਨਾਲ ਉਨ੍ਹਾਂ ਦਾ ਅਜਿਹਾ ਝਗੜਾ ਹੋ ਗਿਆ ਸੀ ਕਿ ਉਸ ਨੇ ਉਨ੍ਹਾਂ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਭਾਵ ਸੰਨੀ ਨੇ ਫਿਲਮਾਂ ਵਿੱਚ ਜਿੰਨੇ ਐਕਸ਼ਨ ਸੀਨ ਦਿੱਤੇ ਹਨ, ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਵੀ ਓਨੇ ਹੀ ਐਕਸ਼ਨ ਸੀਨ ਕਹਾਣੀਆਂ ਹਨ।
ਇੰਗਲੈਂਡ ਤੋਂ ਐਕਟਿੰਗ
90 ਦੇ ਦਹਾਕੇ 'ਚ ਫ਼ਿਲਮ ਇੰਡਸਟਰੀ ਵਿਚ ਸੰਨੀ ਦਿਓਲ ਦੀ ਤੂਤੀ ਬੋਲਦੀ ਸੀ। ਉਸ ਨੇ ਆਪਣੇ ਪਿਤਾ ਧਰਮਿੰਦਰ ਵਾਂਗ ਵੱਡਾ ਅਦਾਕਾਰ ਬਣਨ ਦਾ ਸੁਪਨਾ ਦੇਖਿਆ ਸੀ। ਸੰਨੀ ਨੂੰ ਐਕਟਿੰਗ ਦਾ ਸ਼ੌਕ ਸੀ। ਉਸ ਨੇ ਇੰਗਲੈਂਡ ਜਾ ਕੇ ਪੜ੍ਹਾਈ ਕੀਤੀ। ਉਸ ਨੇ ਬਰਮਿੰਘਮ ਵਿਚ ਓਲਡ ਵਰਲਡ ਥੀਏਟਰ ਵਿਚ ਅਦਾਕਾਰੀ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਬੇਤਾਬ ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ। ਆਪਣੇ ਸ਼ੁਰੂਆਤੀ ਕਰੀਅਰ ਵਿਚ ਸੰਨੀ ਨੇ ਐਕਸ਼ਨ ਹੀਰੋ ਦੀ ਅਜਿਹੀ ਛਾਪ ਛੱਡੀ ਕਿ ਉਸ ਦਾ ਮੁਕਾਬਲਾ ਕਰਨਾ ਅਸੰਭਵ ਸੀ।
'ਗਦਰ' ਦਾ ਵਿਸ਼ਵ ਰਿਕਾਰਡ
ਸੰਨੀ ਦਿਓਲ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀ 'ਗਦਰ' ਫ਼ਿਲਮ ਨੇ ਟਿੱਕਟਾਂ ਵਿਕਣ ਦੇ ਮਾਮਲੇ 'ਚ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।
16 ਸਾਲ ਸ਼ਾਹਰੁਖ ਨਾਲ ਨਹੀਂ ਕੀਤੀ ਗੱਲ
ਸੰਨੀ ਆਪਣੇ ਕਰੀਅਰ ਦੇ ਸਿਖਰ 'ਤੇ ਸੀ ਜਦੋਂ ਉਨ੍ਹਾਂ ਨੂੰ ਯਸ਼ ਚੋਪੜਾ ਦੀ ਫਿਲਮ 'ਡਰ' ਦੀ ਪੇਸ਼ਕਸ਼ ਹੋਈ ਸੀ। ਇਸ ਫਿਲਮ ਦਾ ਉਹ ਹੀਰੋ ਸੀ ਅਤੇ ਸ਼ਾਹਰੁਖ ਖਾਨ ਖਲਨਾਇਕ ਸੀ। ਉਸ ਸਮੇਂ ਕਿੰਗ ਖਾਨ ਨੂੰ ਇੰਡਸਟਰੀ 'ਚ ਆਏ ਜ਼ਿਆਦਾ ਸਮਾਂ ਨਹੀਂ ਹੋਇਆ ਸੀ। ਸੰਨੀ ਦੀ ਲੋਕਪ੍ਰਿਅਤਾ ਵੀ ਕਾਫੀ ਸੀ। ਜਿਵੇਂ-ਜਿਵੇਂ ਫਿਲਮ ਦੀ ਸ਼ੂਟਿੰਗ ਅੱਗੇ ਵਧਦੀ ਗਈ, ਸੰਨੀ ਦਿਓਲ ਨੂੰ ਇਸ ਗੱਲ ਦੀ ਚਿੰਤਾ ਸਤਾਉਣ ਲੱਗੀ ਕਿ ਵਿਲੇਨ ਨੂੰ ਹੀਰੋ ਨਾਲੋਂ ਜ਼ਿਆਦਾ ਸਕ੍ਰੀਨ ਟਾਈਮ ਮਿਲ ਰਿਹਾ ਹੈ। ਖਲਨਾਇਕ ਦੀ ਭੂਮਿਕਾ ਨਿਭਾਉਣ ਦੇ ਬਾਵਜੂਦ ਸ਼ਾਹਰੁਖ ਨੂੰ ਸੰਨੀ ਤੋਂ ਵੱਧ ਪ੍ਰਸਿੱਧੀ ਮਿਲੀ। ਇਸ ਤੋਂ ਸੰਨੀ ਇੰਨਾ ਨਾਰਾਜ਼ ਸੀ ਕਿ ਉਸ ਨੇ ਯਸ਼ ਚੋਪੜਾ ਨਾਲ ਦੁਬਾਰਾ ਕਦੇ ਕੰਮ ਨਾ ਕਰਨ ਦੀ ਸਹੁੰ ਖਾਧੀ। ਕਿਹਾ ਜਾਂਦਾ ਹੈ ਕਿ ਸੰਨੀ ਫਿਲਮ ਦੇ ਸੈੱਟ 'ਤੇ ਆਪਣੇ ਵਿਚਾਰ ਪ੍ਰਗਟ ਨਹੀਂ ਕਰ ਪਾ ਰਿਹਾ ਸੀ। ਇਸ ਮੁੱਦੇ ਨੂੰ ਲੈ ਕੇ ਸੰਨੀ ਦਾ ਸ਼ਾਹਰੁਖ ਨਾਲ ਝਗੜਾ ਵੀ ਹੋਇਆ ਸੀ ਅਤੇ ਦੋਵਾਂ ਨੇ 16 ਸਾਲ ਤੱਕ ਇਕ-ਦੂਜੇ ਨਾਲ ਗੱਲ ਵੀ ਨਹੀਂ ਕੀਤੀ।
ਲੋਕਾਂ ਤੋਂ ਚੋਰੀ ਕਰਵਾਇਆ ਸੀ ਵਿਆਹ
ਸੰਨੀ ਦਿਓਲ ਦੀ ਪਤਨੀ ਪੂਜਾ ਨੂੰ ਲਿੰਡਾ ਦਿਓਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਅੱਧੀ ਬ੍ਰਿਟਿਸ਼ ਅਤੇ ਅੱਧੀ ਭਾਰਤੀ ਹੈ। ਉਸ ਦੇ ਪਿਤਾ ਭਾਰਤੀ ਸਨ ਜਦੋਂਕਿ ਉਸ ਦੀ ਮਾਂ ਯੂਨਾਈਟਡ ਕਿੰਗਡਮ ਤੋਂ ਸੀ। ਪੂਜਾ ਪੇਸ਼ੇ ਤੋਂ ਲੇਖਕ ਹੈ। ਸੰਨੀ ਦਿਓਲ ਅਤੇ ਪੂਜਾ ਦਾ ਵਿਆਹ 1984 ਵਿਚ ਇੰਗਲੈਂਡ 'ਚ ਹੋਇਆ ਸੀ। ਇਹ ਵਿਆਹ ਗੁਪਤ ਤਰੀਕੇ ਨਾਲ ਕਰਵਾਇਆ ਗਿਆ ਸੀ, ਜਿਸ ਦਾ ਖੁਲਾਸਾ ਕਾਫੀ ਦੇਰ ਬਾਅਦ ਹੋਇਆ। ਜ਼ਿਕਰਯੋਗ ਹੈ ਕਿ ਪੂਜਾ ਦੀ ਮਾਂ ਜੂਨ ਸਾਰ੍ਹਾ ਮਹਲ ਬ੍ਰਿਟਿਸ਼ ਸੀ, ਜੋ ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਸਬੰਧਤ ਸੀ। ਸੰਨੀ ਦਿਓਲ ਨਾਲ ਵਿਆਹ ਤੋਂ ਬਾਅਦ ਲਿੰਡਾ ਨੇ ਆਪਣਾ ਨਾਂ ਬਦਲ ਕੇ ਪੂਜਾ ਰੱਖ ਲਿਆ ਸੀ।
B'Day Spl : ਸੰਨੀ ਦਿਓਲ 'ਤੇ 'ਗਦਰ' ਦੀ ਸਫ਼ਲਤਾ ਪਈ ਸੀ ਮਹਿੰਗੀ, ਫ਼ਿਲਮੀ ਲੋਕਾਂ ਨੇ ਫੇਰ ਲਿਆ ਸੀ ਮੂੰਹ
NEXT STORY