ਤਰਨਤਾਰਨ (ਰਮਨ)- ਬੀਤੇ ਕੱਲ੍ਹ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਧੰਨੋਆ ਖੁਰਦ ਦੇ ਇਕ ਘਰ ਅੰਦਰੋਂ ਪੁਲਸ ਵੱਲੋਂ ਛਾਪੇਮਾਰੀ ਕਰਦੇ ਹੋਏ ਚਾਰ ਕਿਲੋ ਹੈਰੋਇਨ ਦੀ ਖੇਪ ਬਰਾਮਦ ਕਰਦੇ ਹੋਏ ਮਹਿਲਾ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਮਾਮਲੇ ’ਚ ਪੁਲਸ ਵੱਲੋਂ ਹੁਣ ਰਿਮਾਂਡ ਹਾਸਲ ਕਰਦੇ ਹੋਏ ਵਧਾਈਆਂ ਗਈਆਂ ਜਾਇਦਾਦਾਂ ਦਾ ਵੇਰਵਾ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਕੰਡਿਆਲੀ ਤਾਰ ਦੇ ਬਿਲਕੁਲ ਨਜ਼ਦੀਕ ਬਣਾਈ ਗਈ ਆਲੀਸ਼ਾਨ ਰਿਹਾਇਸ਼ ’ਚ ਬੀਤੇ ਸਮੇਂ ਦੌਰਾਨ ਜਿਹੜੇ ਲੋਕ ਆਉਂਦੇ-ਜਾਂਦੇ ਰਹੇ ਹਨ, ਉਸ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੌਰਾਨ ਬੀਤੇ ਕੱਲ੍ਹ ਸੀ. ਆਈ. ਏ. ਸਟਾਫ ਤਰਨਤਾਰਨ ਦੀ ਪੁਲਸ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਧੰਨੋਆ ਖੁਰਦ ਘਰ ਵਿਚੋਂ ਛਾਪੇਮਾਰੀ ਕਰਦੇ ਹੋਏ ਚਾਰ ਕਿਲੋ ਹੈਰੋਇਨ ਜੋ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਭਾਰਤ ਪੁੱਜੀ ਸੀ, ਨੂੰ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਸ ਮਾਮਲੇ ’ਚ ਪੁਲਸ ਨੇ ਰੁਪਿੰਦਰ ਕੌਰ ਨਾਮਕ ਔਰਤ ਨੂੰ ਗ੍ਰਿਫਤਾਰ ਕਰਦੇ ਹੋਏ ਇਸ ਦੇ ਬੇਟੇ ਗਗਨਦੀਪ ਸਿੰਘ ਨੂੰ ਨਾਮਜ਼ਦ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਰਾਹਤ ਦੀ ਖ਼ਬਰ, ਇਹ ਟਰੇਨਾਂ ਮੁੜ ਹੋਈਆਂ ਸ਼ੁਰੂ
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤੀ ਗਈ ਮਹਿਲਾ ਰੁਪਿੰਦਰ ਕੌਰ ਦਾ ਘਰ ਹੈਰੋਇਨ ਦੀ ਸਮੱਗਲਰੀ ਕਰਕੇ ਬਣਾਇਆ ਗਿਆ ਹੈ। ਜਿਸ ਵਿਚ ਡੰਗਰਾਂ ਦੀਆਂ ਖੁਰਲੀਆਂ ’ਚ ਵੀ ਆਲੀਸ਼ਾਨ ਲਾਈਟਾਂ ਲਗਾਈਆਂ ਗਈਆਂ ਹਨ। ਇਨ੍ਹਾਂ ਹੀ ਨਹੀਂ ਮਹਿਲਾ ਸਮੱਗਲਰ ਰੁਪਿੰਦਰ ਕੌਰ ਅਤੇ ਇਸ ਦੇ ਬੇਟੇ ਗਗਨਦੀਪ ਸਿੰਘ ਵੱਲੋਂ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਹੋਰ ਜਾਇਦਾਦਾਂ ਮਿਲਣ ਦੇ ਵੀ ਪੂਰੇ ਅਸਾਰ ਹਨ, ਜਿਸ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਥੇ ਇਹ ਦੱਸਣਯੋਗ ਹੈ ਕਿ ਰੁਪਿੰਦਰ ਕੌਰ ਦਾ ਪਤੀ ਗੁਰਪਾਲ ਸਿੰਘ ਅਤੇ ਬੇਟਾ ਗਗਨਦੀਪ ਸਿੰਘ ਨਸ਼ਾ ਕਰਨ ਦੇ ਆਦੀ ਹਨ, ਜਿਨ੍ਹਾਂ ਵੱਲੋਂ ਕਮਾਈ ਦਾ ਕੋਈ ਹੋਰ ਸਾਧਨ ਨਾ ਹੋਣ ਦੇ ਚੱਲਦਿਆਂ ਪਾਕਿਸਤਾਨ ਵਿਚ ਬੈਠੇ ਨਸ਼ਾ ਸਮੱਗਲਰਾਂ ਨਾਲ ਮੋਬਾਈਲ ਦੀ ਵਰਤੋਂ ਕਰਦੇ ਹੋਏ ਸਬੰਧ ਬਣਾ ਲਏ ਗਏ, ਜਿਸ ਤੋਂ ਬਾਅਦ ਲੰਮੇਂ ਸਮੇਂ ਤੋਂ ਹੈਰੋਇਨ ਦੀਆਂ ਖੇਪਾਂ ਮੰਗਵਾਉਂਦੇ ਹੋਏ ਇਸ ਦਾ ਧੰਦਾ ਸ਼ੁਰੂ ਕਰ ਦਿੱਤਾ ਗਿਆ। ਪਿੰਡ ’ਚ ਇਹ ਵੀ ਚਰਚਾ ਹੈ ਕਿ ਰੁਪਿੰਦਰ ਕੌਰ ਦੇ ਕਈ ਰਸੂਖਦਾਰ ਲੋਕਾਂ ਨਾਲ ਸਬੰਧ ਬਣਾਏ ਗਏ ਸਨ, ਜਿਸ ਦੇ ਚੱਲਦਿਆਂ ਪੁਲਸ ਵੀ ਇਨ੍ਹਾਂ ਤੱਕ ਜਲਦੀ ਪਹੁੰਚ ਨਹੀਂ ਕਰ ਸਕੀ ਪ੍ਰੰਤੂ ਜ਼ਿਲ੍ਹੇ ਦੇ ਐੱਸ. ਐੱਸ. ਪੀ. ਵੱਲੋਂ ਮਹਿਲਾ ਉਪਰ ਸਖਤੀ ਨਾਲ ਸ਼ਿਕੰਜਾ ਕਸਦੇ ਹੋਏ ਉਸ ਉਪਰ ਨੱਥ ਪਾ ਦਿੱਤੀ ਗਈ ਹੈ, ਜਿਸ ਨਾਲ ਅੰਤਰਰਾਸ਼ਟਰੀ ਨਸ਼ਾ ਸਮੱਗਲਰੀ ਦਾ ਲੱਕ ਤੋੜਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ ਰੇਟ
ਪੁਲਸ ਵੱਲੋਂ ਰੁਪਿੰਦਰ ਕੌਰ ਦਾ ਰਿਮਾਂਡ ਹਾਸਲ ਕਰਨ ਉਪਰੰਤ ਬਰੀਕੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਕਿ ਉਸ ਵੱਲੋਂ ਇਸ ਧੰਦੇ ਨੂੰ ਕਿੰਨੇ ਸਮੇਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਵਿਚ ਕਿਸ-ਕਿਸ ਨੂੰ ਕਿੱਥੇ-ਕਿੱਥੇ ਕਿੰਨੀ ਸਪਲਾਈ ਦਿੱਤੀ ਜਾ ਚੁੱਕੀ ਹੈ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਸ ਵੱਲੋਂ ਸਖਤੀ ਨਾਲ ਵੱਖ-ਵੱਖ ਟੀਮਾਂ ਬਣਾਉਂਦੇ ਹੋਏ ਫਰਾਰ ਬੇਟੇ ਗਗਨਦੀਪ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਮੋਬਾਈਲ ਬਰਾਮਦ ਹੋਣ ਤੋਂ ਬਾਅਦ ਕਈ ਹੋਰ ਖੁਲਾਸੇ ਹੋ ਸਕਦੇ ਹਨ।
ਸਰਹੱਦੀ ਇਲਾਕੇ ਦੀ ਜੇ ਗੱਲ ਕਰੀਏ ਤਾਂ ਅਜਿਹੇ ਕਈ ਹੋਰ ਲੋਕ ਵੀ ਮੌਜੂਦ ਹਨ, ਜਿਨ੍ਹਾਂ ਦੇ ਕਾਰੋਬਾਰ ਨਾ-ਮਾਤਰ ਹੋਣ ਕਰਕੇ ਉਹ ਮਜਬੂਰੀ ਵਿਚ ਨਸ਼ਾ ਸਮੱਗਲਰੀ ਦਾ ਧੰਦਾ ਅਪਣਾਉਣ ਲੱਗ ਪਏ ਹਨ। ਜਿਸ ਦੀ ਮਿਸਾਲ ਮਹਿਲਾ ਸਮੱਗਲਰ ਰੁਪਿੰਦਰ ਕੌਰ ਤੋਂ ਮਿਲਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਡੀ.ਐੱਸ.ਪੀ ਗੁਰਿੰਦਰ ਪਾਲ ਸਿੰਘ ਨਾਗਰਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਗਈ ਨਸ਼ਾ ਸਮੱਗਲਰ ਰੁਪਿੰਦਰ ਕੌਰ ਦਾ ਮਾਨਯੋਗ ਅਦਾਲਤ ਪਾਸੋਂ ਦੋ ਦਿਨਾਂ ਰਿਮਾਂਡ ਹਾਸਲ ਕਰਦੇ ਹੋਏ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਸ ਦੇ ਪਾਕਿਸਤਾਨ ਵਿਚ ਕਿਹੜੇ ਨਸ਼ਾ ਸਮੱਗਲਰਾਂ ਨਾਲ ਕਿੰਨੇ ਸਮੇਂ ਤੋਂ ਸਬੰਧ ਬਣ ਚੁੱਕੇ ਹਨ ਅਤੇ ਉਸ ਵੱਲੋਂ ਕਿੰਨੀ ਹੈਰੋਇਨ ਦੀ ਖੇਪ ਮੰਗਵਾਈ ਜਾ ਚੁੱਕੀ ਹੈ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮ ਗਗਨਦੀਪ ਸਿੰਘ ਵੱਲੋਂ ਬਣਾਈ ਗਈ ਜਾਇਦਾਦ ਦਾ ਵੇਰਵਾ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਨੂੰ ਭਵਿੱਖ ਵਿਚ ਫਰੀਜ ਕਰਨ ਸਬੰਧੀ ਕਾਰਵਾਈ ਵੀ ਵੱਖਰੇ ਤੌਰ ਉਪਰ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ NIA ਦੀ ਰੇਡ, 6 ਘੰਟਿਆਂ ਤੱਕ ਜਾਰੀ ਰਹੀ ਕਾਰਵਾਈ
ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਿੱਥੇ ਪੂਰੀ ਸਖ਼ਤੀ ਨਾਲ ਸ਼ੁਰੂ ਕੀਤੀ ਗਈ ਹੈ, ਉਥੇ ਹੀ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਵੱਲੋਂ 31 ਮਈ ਤੱਕ ਦਾ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਸਬੰਧੀ ਅਲਟੀਮੇਟਮ ਜਾਰੀ ਕੀਤਾ ਗਿਆ ਹੈ। ਇਸੇ ਤਹਿਤ ਸੂਬੇ ਭਰ ਦੇ ਜ਼ਿਲਾ ਪੁਲਸ ਮੁਖੀਆਂ ਵੱਲੋਂ ਨਸ਼ਾ ਸਮੱਗਲਰ ਖਿਲਾਫ ਪਹਿਲਾਂ ਤੋਂ ਵੀ ਜ਼ਿਆਦਾ ਸ਼ਿਕੰਜਾ ਕੱਸ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਣੀਆਂ 'ਤੇ ਆਲ ਪਾਰਟੀ ਮੀਟਿੰਗ ਮਗਰੋਂ CM ਮਾਨ ਦਾ ਵੱਡਾ ਬਿਆਨ, ਜਾਣੋ ਕੀ ਬੋਲੇ (ਵੀਡੀਓ)
NEXT STORY