ਮੁੰਬਈ (ਬਿਊਰੋ): ਮਸ਼ਹੂਰ ਟੀ.ਵੀ ਅਦਾਕਾਰਾ ਅਤੇ 'ਨਾਗਿਨ' ਫੇਮ ਸੁਰਭੀ ਜਯੋਤੀ ਦਾ ਅੱਜ ਜਨਮਦਿਨ ਹੈ। ਅਦਾਕਾਰਾ ਦਾ ਜਨਮ 29 ਮਈ 1988 ਨੂੰ ਜਲੰਧਰ, ਪੰਜਾਬ 'ਚ ਹੋਇਆ ਹੈ। ਸਿੱਖਿਆ ਦੀ ਗੱਲ ਕਰੀਏ ਤਾਂ ਉਸਨੇ ਆਪਣੀ ਸ਼ੁਰੂਆਤੀ ਸਿੱਖਿਆ ਸ਼ਿਵ ਜਯੋਤੀ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਤੋਂ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਬਾਅਦ ਸੁਰਭੀ ਨੇ ਏ.ਪੀ.ਜੇ. ਕਾਲਜ 'ਚ ਆਫ ਫਾਈਨ ਆਰਟਸ ਤੋਂ ਅੰਗਰੇਜ਼ੀ ਸਾਹਿਤ 'ਚ ਮਾਸਟਰ ਆਫ਼ ਆਰਟਸ ਦੀ ਡਿਗਰੀ ਹਾਸਲ ਕੀਤੀ।
ਦੱਸ ਦਈਏ ਕਿ ਅਦਾਕਾਰਾ ਨੇ ਦਮਦਾਰ ਐਕਟਿੰਗ ਕਾਰਨ ਟੀ.ਵੀ. ਦੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹ ਅਕਸਰ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸੁਰਭੀ ਜਯੋਤੀ ਨੇ ਟੀ.ਵੀ ਸ਼ੋਅ ਤੋਂ ਇਲਾਵਾ ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ 'ਚ ਵੀ ਕੰਮ ਕੀਤਾ ਹੈ। ਪਰ ਉਸ ਨੂੰ ਟੀ.ਵੀ ਸ਼ੋਅ 'ਕਬੂਲ ਹੈ' ਦੇ ਮਸ਼ਹੂਰ ਕਿਰਦਾਰ ਜ਼ੋਇਆ ਤੋਂ ਖ਼ਾਸ ਪਛਾਣ ਮਿਲੀ। ਉਸ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ।
ਇਸ ਸ਼ੋਅ ਲਈ ਸੁਰਭੀ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। ਜਯੋਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਖੇਤਰੀ ਥੀਏਟਰ ਅਤੇ ਫਿਲਮਾਂ ਨਾਲ ਕੀਤੀ। ਸੁਰਭੀ ਜਯੋਤੀ ਨੇ 'ਨਾਗਿਨ 3' 'ਚ 'ਬੇਲਾ' ਦਾ ਕਿਰਦਾਰ ਨਿਭਾਇਆ ਹੈ। ਇਸ ਸ਼ੋਅ 'ਚ ਉਸ ਦੀ ਅਤੇ ਪਰਲ ਪੁਰੀ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਜਦੋਂ ਤੱਕ 'ਨਾਗਿਨ' ਦਾ ਸੀਜ਼ਨ 3 ਚੱਲਿਆ, ਸ਼ੋਅ ਨੇ ਟੀ.ਆਰ.ਪੀ. ਲਿਸਟ 'ਚ ਆਪਣੀ ਜਗ੍ਹਾ ਬਣਾਈ ਰੱਖੀ।
ਸਿੱਧੂ ਦੀ ਬਰਸੀ 'ਤੇ ਚਰਨਜੀਤ ਚੰਨੀ ਨੇ ਪਾਈ ਪੋਸਟ, ਕਿਹਾ ਪੰਜਾਬ ਦੇ ਹੀਰੇ ਪੁੱਤ ਲਈ ਜਾਰੀ ਰੱਖਾਂਗੇ ਸੰਘਰਸ਼
NEXT STORY