ਜਲੰਧਰ (ਵੈੱਬ ਡੈਸਕ) — ਕੋਰੋਨਾ ਆਫ਼ਤ ਨੂੰ ਦੇਖਦੇ ਹੋਏ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਡਿਜ਼ੀਟਲ ਪਲੇਟਫਾਰਮ 'ਤੇ ਰਿਲੀਜ਼ ਹੋ ਰਹੀਆਂ ਹਨ। ਇਸੇ ਤਰ੍ਹਾਂ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ 'ਦਿਲ ਬੇਚਾਰਾ' ਡਿਜ਼ੀਟਲ ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਖ਼ਬਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਕਈ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ।
ਇਸੇ ਦੌਰਾਨ ਪ੍ਰਸਿੱਧ ਪੰਜਾਬੀ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਦਿਲ ਬੇਚਾਰਾ' ਦਾ ਪੋਸਟਰ ਸ਼ੇਅਰ ਕਰਦਿਆਂ ਕਿਹਾ ਕਿ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਚਾਹੀਦੀ ਸੀ। ਦਿਲਜੀਤ ਨੇ ਆਪਣੀ ਪੋਸਟ ਪੰਜਾਬੀ 'ਚ ਸਾਂਝੀ ਕਰਦਿਆਂ ਕਿਹਾ, “ਇਹ ਫ਼ਿਲਮ ਸਿਨੇਮਾ ਘਰਾਂ 'ਚ ਰਿਲੀਜ਼ ਹੋਣੀ ਚਾਹੀਦੀ ਸੀ... ਮੈਂ ਸੁਸ਼ਾਂਤ ਨੂੰ 2 ਵਾਰ ਮਿਲਿਆ ਸੀ, ਜਾਨਦਾਰ ਬੰਦਾ ਸੀ ਯਾਰ... ਮੈਂ ਇਹ ਫ਼ਿਲਮ ਹੌਟਸਟਾਰ 'ਤੇ ਜ਼ਰੂਰ ਦੇਖਾਂਗਾ।''
ਦੱਸ ਦਈਏ ਕਿ ਫ਼ਿਲਮ 'ਦਿਲ ਬੇਚਾਰਾ' 24 ਜੁਲਾਈ ਨੂੰ ਡਿਜ਼ਨੀ + ਹੌਟਸਟਾਰ 'ਤੇ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੇ ਡਿਜ਼ੀਟਲ ਰਿਲੀਜ਼ ਵਿਰੁੱਧ ਟਵਿੱਟਰ ਦੀ ਆਵਾਜ਼ ਨੂੰ ਮਜ਼ਬੂਤ ਕਰਨ ਤੋਂ ਬਾਅਦ, ਸੁਸ਼ਾਂਤ ਸਿੰਘ ਰਾਜਪੂਤ ਦੀ ਸਹਿ-ਕਲਾਕਾਰ ਸੰਜਨਾ ਸੰਘੀ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਫ਼ਿਲਮ ਬਲੌਕਬਸਟਰ ਬਣਾਉਣ ਹੈ, ਤਾਂ ਤੁਹਾਡੇ ਪਿਆਰ ਨਾਲ ਹੀ ਬਣ ਜਾਏਗੀ। ਹਮੇਸ਼ਾ ਬਾਕਸ-ਆਫਿਸ ਦੀ ਲੋੜ ਨਹੀਂ।
ਵਿਕੀਪੀਡੀਆ 'ਤੇ ਪਹਿਲਾਂ ਹੀ ਅਪਡੇਟ ਹੋ ਗਈ ਸੀ ਸੁਸ਼ਾਂਤ ਦੀ ਮੌਤ ਦੀ ਖ਼ਬਰ, ਜਾਣੋ ਕਿਵੇਂ ਹੋਇਆ ਇਹ ਸਭ
NEXT STORY