ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਅਮਰੀਕਾ ਵਿਚਾਲੇ ਐਲਾਨੇ ਗਏ ਅੰਤਰਿਮ ਵਪਾਰ ਸਮਝੌਤੇ ਨੂੰ ਲੈ ਕੇ ਵ੍ਹਾਈਟ ਹਾਊਸ ਨੇ ਆਪਣੀ ਫੈਕਟ ਸ਼ੀਟ ’ਚ ਅਹਿਮ ਸੋਧ ਕੀਤੀ ਹੈ। ਸੋਧੇ ਹੋਏ ਦਸਤਾਵੇਜ਼ ’ਚ ਉਨ੍ਹਾਂ ਅਮਰੀਕੀ ਖੇਤੀਬਾੜੀ ਉਤਪਾਦਾਂ ਦੀ ਸੂਚੀ ਵਿਚੋਂ ‘ਕੁਝ ਦਾਲਾਂ’ ਦਾ ਜ਼ਿਕਰ ਹਟਾ ਦਿੱਤਾ ਗਿਆ ਹੈ, ਜਿਨ੍ਹਾਂ ’ਤੇ ਭਾਰਤ ਵੱਲੋਂ ਡਿਊਟੀ ਖ਼ਤਮ ਜਾਂ ਘੱਟ ਕੀਤੇ ਜਾਣ ਦੀ ਗੱਲ ਪਹਿਲਾਂ ਕਹੀ ਗਈ ਸੀ। ਇਸ ਦੇ ਨਾਲ ਹੀ 500 ਅਰਬ ਅਮਰੀਕੀ ਡਾਲਰ ਤੋਂ ਵੱਧ ਦੇ ਉਤਪਾਦਾਂ ਦੀ ਖਰੀਦ ਨੂੰ ਲੈ ਕੇ ਵਰਤੇ ਗਏ ‘ਵਚਨਬੱਧਤਾ’ ਸ਼ਬਦ ਨੂੰ ਬਦਲ ਕੇ ‘ਇਰਾਦਾ ਰੱਖਦਾ ਹੈ’ ਕਰ ਦਿੱਤਾ ਗਿਆ ਹੈ।
ਸੋਮਵਾਰ ਨੂੰ ਜਾਰੀ ਸ਼ੁਰੂਆਤੀ ਫੈਕਟ ਸ਼ੀਟ ’ਚ ਕਿਹਾ ਗਿਆ ਸੀ ਕਿ ਭਾਰਤ ਅਮਰੀਕੀ ਉਦਯੋਗਿਕ ਵਸਤੂਆਂ ਅਤੇ ਖਾਧ ਤੇ ਖੇਤੀਬਾੜੀ ਉਤਪਾਦਾਂ ਦੀ ਇਕ ਵਿਆਪਕ ਲੜੀ ’ਤੇ ਡਿਊਟੀ ਖ਼ਤਮ ਜਾਂ ਘੱਟ ਕਰੇਗਾ। ਇਸ ’ਚ ਡਰਾਈਡ ਡਿਸਟਿਲਰਸ ਗ੍ਰੇਨਜ਼ (ਡੀ.ਡੀ.ਜੀ.), ਰੈੱਡ ਸੋਰਘਮ, ਟ੍ਰੀ ਨਟਸ, ਤਾਜ਼ੇ ਤੇ ਪ੍ਰੋਸੈਸਡ ਫਲ, ‘ਕੁਝ ਦਾਲਾਂ’, ਸੋਇਆਬੀਨ ਤੇਲ, ਵਾਈਨ ਅਤੇ ਸਪਿਰਿਟ ਸਮੇਤ ਹੋਰ ਉਤਪਾਦ ਸ਼ਾਮਲ ਸਨ। ਹਾਲਾਂਕਿ ਮੰਗਲਵਾਰ ਨੂੰ ਜਾਰੀ ਸੋਧੇ ਹੋਏ ਦਸਤਾਵੇਜ਼ ਵਿਚੋਂ ‘ਦਾਲਾਂ’ ਦਾ ਜ਼ਿਕਰ ਹਟਾ ਦਿੱਤਾ ਗਿਆ। ਸੋਧੇ ਹੋਏ ਸੰਸਕਰਣ ’ਚ ਕਿਹਾ ਗਿਆ ਹੈ ਕਿ ਭਾਰਤ ਅਮਰੀਕੀ ਊਰਜਾ, ਸੂਚਨਾ ਅਤੇ ਸੰਚਾਰ ਤਕਨਾਲੋਜੀ, ਕੋਲਾ ਅਤੇ ਹੋਰ ਖੇਤਰਾਂ ’ਚ 500 ਅਰਬ ਡਾਲਰ ਤੋਂ ਵੱਧ ਦੇ ਉਤਪਾਦ ਖਰੀਦਣ ਦਾ ਇਰਾਦਾ ਰੱਖਦਾ ਹੈ।
ਇਹ ਵੀ ਪੜ੍ਹੋ- Takeoff ਕਰਦਿਆਂ ਹੀ ਹੋ ਗਿਆ Crash ! ਸਮੁੰਦਰ ਕੰਢੇ ਜਾ ਡਿੱਗਾ ਸਵਾਰੀਆਂ ਨਾਲ ਭਰਿਆ ਜਹਾਜ਼
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹਾਲੀਆ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ’ਚ ਵੀ ‘ਦਾਲਾਂ’ ਦਾ ਜ਼ਿਕਰ ਨਹੀਂ ਸੀ। ਦੋਵਾਂ ਦੇਸ਼ਾਂ ਨੇ ਵਿਆਪਕ ਦੁਵੱਲੇ ਵਪਾਰ ਸਮਝੌਤੇ ਦੀ ਦਿਸ਼ਾ ’ਚ ਗੱਲਬਾਤ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੜਤਾਲ 'ਤੇ ਗਏ ਤਾਂ ਕੱਟੀ ਜਾਵੇਗੀ ਤਨਖ਼ਾਹ! TN ਸਰਕਾਰ ਨੇ ਕਰਮਚਾਰੀਆਂ ਨੂੰ ਦਿੱਤੀ ਸਖ਼ਤ ਚੇਤਾਵਨੀ
NEXT STORY