ਇੰਟਰਨੈਸ਼ਨਲ ਡੈਸਕ : ਆਸਟ੍ਰੇਲੀਆ ਵਿੱਚ ਰਹਿੰਦੇ ਪੰਜਾਬੀ ਨੌਜਵਾਨ ਅਤੇ ਸਮਾਜ ਸੇਵਕ ਗੁਰਜਿੰਦਰ ਸਿੰਘ ਗੈਵੀ ਨੇ ਵਿਦੇਸ਼ ਦੀ ਧਰਤੀ ਵਿਚ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ। ਗੁਰਜਿੰਦਰ ਸਿੰਘ ਗੈਵੀ ਨੂੰ ਹਾਲ ਹੀ ਵਿੱਚ Indian Overseas Youth Congress Australia ਦਾ National President ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਗੁਰਜਿੰਦਰ ਸਿੰਘ ਗੈਵੀ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਕੇ ਭਾਰਤੀ ਅਤੇ ਪੰਜਾਬੀ ਕਮਿਊਨਿਟੀ ਦੀ ਸੇਵਾ ਕਰ ਰਹੇ ਹਨ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਦੇ ਪਿਤਾ ਦਾ ਦਿਹਾਂਤ

ਜਾਣਕਾਰੀ ਮੁਤਾਬਕ ਗੁਰਜਿੰਦਰ ਸਿੰਘ ਗੈਵੀ ਖ਼ਾਸ ਕਰਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਮਦਦ ਲਈ ਕਈ ਸਮਾਜਕ ਕੰਮ ਕਰ ਰਹੇ ਹਨ। ਉਹ ਨਵੇਂ ਆਉਣ ਵਾਲੇ ਵਿਦਿਆਰਥੀਆਂ ਨੂੰ ਰਿਹਾਇਸ਼, ਨੌਕਰੀ ਅਤੇ ਹੋਰ ਜ਼ਰੂਰੀ ਜਾਣਕਾਰੀ ਦੇਣ ਵਿੱਚ ਵੀ ਸਰਗਰਮ ਭੂਮਿਕਾ ਨਿਭਾ ਰਹੇ ਹਨ। ਗੁਰਜਿੰਦਰ ਸਿੰਘ ਗੈਵੀ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਇਕੱਠਾ ਕਰਕੇ ਸਮਾਜ ਸੇਵਾ ਅਤੇ ਭਾਰਤੀ ਭਾਈਚਾਰੇ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ। ਕਮਿਊਨਿਟੀ ਦੇ ਲੋਕਾਂ ਵੱਲੋਂ ਗੁਰਜਿੰਦਰ ਸਿੰਘ ਗੈਵੀ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 45 IAS ਅਧਿਕਾਰੀਆਂ ਦੇ ਤਬਾਦਲੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਤ ਦੇ ਟ੍ਰੈਫਿਕ ਦਾ ਸ਼ੋਰ ਬਣਿਆ ਦਿਲ ਦਾ ਦੁਸ਼ਮਣ, ਵਧਾ ਰਿਹਾ ਹੈ ਕੋਲੈਸਟ੍ਰੋਲ
NEXT STORY