ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਲਾਈਫ ਸਟਾਈਲ ਲਈ ਵੀ ਮਸ਼ਹੂਰ ਹੈ। ਉਹ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਅਜਿਹੇ ’ਚ ਹੁਣ ਉਨ੍ਹਾਂ ਨੇ ਆਪਣੀਆਂ ਗ਼ਲਤੀਆਂ ’ਤੇ ਇਕ ਪੋਸਟ ਲਿਖੀ ਹੈ ਜੋ ਬੇਹੱਦ ਵਾਇਰਲ ਹੋ ਰਹੀ ਹੈ।
ਨਹੀਂ ਰਹਿ ਪਾਉਂਦੀ ਹਮੇਸ਼ਾ ਪਾਜ਼ੇਟਿਵ
ਦਰਅਸਲ ਸੁਸ਼ਮਿਤਾ ਸੇਨ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ ਤੇ ਪੋਸਟ ਕੀਤੀ ਜਿਸ ਦੇ ਨਾਲ ਖ਼ਾਸ ਗੱਲ ਦੱਸਦੇ ਹੋਏ ਸੁਸ਼ਮਿਤਾ ਨੇ ਦੱਸਿਆ ਕਿ 45 ਸਾਲ ਦੀ ਉਮਰ ’ਚ ਵੀ ਉਹ ਗ਼ਲਤੀਆਂ ਕਰਦੀ ਹੈ। ਸੁਸ਼ਮਿਤਾ ਸੇਨ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਉਸ ਦੇ ਕੈਪਸ਼ਨ ’ਚ ਇਹ ਇਕ ਨੋਟ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਕਿ ਤੁਸੀਂ ਲੋਕ ਹਮੇਸ਼ਾ ਮੈਨੂੰ ਪੁੱਛਦੇ ਹੋ ਕਿ ਮੈਂ ਕਦੇ ਛੁੱਟੀ ਨਹੀਂ ਲੈਂਦੀ ਹਾਂ। ਹਾਂ ਬੇਸ਼ੱਕ ਮੈਂ ਲੈਦੀ ਹਾਂ, ਕੀ ਮੈਂ ਹਰ ਸਮੇਂ ਹਾਂ-ਪੱਖੀ ਰਹਿੰਦੀ ਹਾਂ। ਨਹੀਂ ਮੈਂ ਨਹੀਂ ਰਹਿ ਪਾਉਂਦੀ’।
ਕਿਉਂ ਹੁੰਦਾ ਹੈ ਸੁਸ਼ਮਿਤਾ ਨੂੰ ਦੁੱਖ
ਸੁਸ਼ਮਿਤਾ ਨੇ ਇਸ ਦੇ ਅੱਗੇ ਲਿਖਿਆ ਕਿ ਉਨ੍ਹਾਂ ਨੂੰ ਕਿਉਂ ਦੁੱਖ ਹੁੰਦਾ ਹੈ। 45 ਸਾਲ ਦੀ ਉਮਰ ’ਚ ਵੀ ਮੈਂ ਆਪਣੀਆਂ ਕੁਝ ਚੀਜ਼ਾਂ ਦੀ ਚੋਣ ’ਚ ਵੱਡੀਆਂ ਗ਼ਲਤੀਆਂ ਕਰਦੀ ਹਾਂ ਜਿਸ ਨਾਲ ਮੈਨੂੰ ਦੁੱਖ ਹੁੰਦਾ ਹੈ। ਕੀ ਮੈਂ ਝੂਠ ਬੋਲਣ ਦੀ ਨਿਰਾਸ਼ਾ ਨੂੰ ਪਛਾਣਦੀ ਹੀ ਨਹੀਂ, ਇਸ ’ਚ ਮੇਰੇ ਤੋਂ ਕੋਈ ਵੀ ਨਹੀਂ ਬਚਦਾ’।
ਕਰਮ ’ਤੇ ਆਖੀ ਇਹ ਵੱਡੀ ਗੱਲ
ਸੁਸ਼ਮਿਤਾ ਨੇ ਇਸ ਦੇ ਅੱਗੇ ਲਿਖਿਆ ਕਿ ਮੈਂ ਜੋ ਵੀ ਸਿੱਖਿਆ ਹੈ ਉਹ ਇਹ ਹੈ ਕਿ ਇਹ ਕਿੰਨਾ ਵੀ ਔਖਾ ਕਿਉਂ ਨਾ ਹੋਵੇ। ਮੈਨੂੰ ਇਸ ਨੂੰ ਕਰਮ ਕਰਜ਼ ਦੇ ਰੂਪ ’ਚ ਦੇਖਣਾ ਚਾਹੀਦਾ। ਉਮੀਦ ਹੈ ਕਿ ਪੂਰੀ ਤਰ੍ਹਾਂ ਨਾਲ ਚੁਕਾਇਆ ਜਾਵੇਗਾ। ਜਿਥੇ ਤੱਕ ਇਸ ਦੇ ਕਾਰਨ ਦੀ ਗੱਲ ਹੈ ਉਨ੍ਹਾਂ ਦੇ ਕਰਮ ਅਜੇ ਸ਼ੁਰੂ ਹੋਏ ਹਨ।
ਭਾਸ਼ਾ ਤੇ ਸੱਭਿਆਚਾਰ ਨੂੰ ਬਚਾਉਣ ਲਈ ਜਸਬੀਰ ਜੱਸੀ ਨੇ ਕੀਤੀ ਸਰਕਾਰ ਨੂੰ ਗਾਈਡਲਾਈਨਜ਼ ਬਣਾਉਣ ਦੀ ਮੰਗ
NEXT STORY