ਮੁੰਬਈ (ਬਿਊਰੋ)– 2022 ਬਾਲੀਵੁੱਡ ਫ਼ਿਲਮਾਂ ਲਈ ਕਾਫੀ ਖ਼ਰਾਬ ਸਾਬਿਤ ਹੋ ਰਿਹਾ ਹੈ। ਬੀ-ਟਾਊਨ ਦੇ ਕਈ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਬਾਕਸ ਆਫਿਸ ’ਤੇ ਫਲਾਪ ਰਹੀਆਂ ਹਨ ਤੇ ਇਸ ਦੀ ਇਕ ਵੱਡੀ ਵਜ੍ਹਾ ਫ਼ਿਲਮਾਂ ਨੂੰ ਲੈ ਕੇ ਚੱਲ ਰਹੇ ਬਾਈਕਾਟ ਟਰੈਂਡ ਨੂੰ ਮੰਨਿਆ ਜਾ ਰਿਹਾ ਹੈ। ਬਾਈਕਾਟ ਟਰੈਂਡ ਨੇ ਕਈ ਵੱਡੀਆਂ ਫ਼ਿਲਮਾਂ ਨੂੰ ਬਰਬਾਦ ਕਰ ਦਿੱਤਾ ਹੈ। ਹੁਣ ਇਸ ’ਤੇ ਅਦਾਕਾਰਾ ਸਵਰਾ ਭਾਸਕਰ ਨੇ ਚੁੱਪੀ ਤੋੜੀ ਹੈ।
ਸਵਰਾ ਭਾਸਕਰ ਨੇ ਕਿਹਾ ਕਿ ਬਾਈਕਾਟ ਟਰੈਂਡ ਨੂੰ ਹੁੰਗਾਰਾ ਦਿੱਤਾ ਗਿਆ ਹੈ। ਜੇਕਰ ਫ਼ਿਲਮ ਚੰਗੀ ਹੋਵੇਗੀ ਤਾਂ ਦਰਸ਼ਕਾਂ ਨੂੰ ਸਿਨੇਮਾਘਰਾਂ ਤਕ ਖਿੱਚ ਲਵੇਗੀ। ਜ਼ੂਮ ਨੂੰ ਦਿੱਤੇ ਇੰਟਰਵਿਊ ’ਚ ਸਵਰਾ ਭਾਸਕਰ ਨੇ ਕਿਹਾ ਕਿ ਬਾਈਕਾਟ ਟਰੈਂਡ ਵਿਚਾਲੇ ਲੋਕਾਂ ਨੇ ਆਲੀਆ ਭੱਟ ਦੀ ‘ਗੰਗੂਬਾਈ ਕਾਠੀਆਵਾੜੀ’ ਦੇਖੀ ਹੈ, ਜੋ ਹਿੱਟ ਸਾਬਿਤ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਆਮਿਰ ਖ਼ਾਨ ਨੇ ਆਪਣੀਆਂ ਗਲਤੀਆਂ ਲਈ ਜਨਤਕ ਤੌਰ ’ਤੇ ਮੰਗੀ ਮੁਆਫ਼ੀ, ਦੇਖੋ ਵੀਡੀਓ
ਸਵਰਾ ਭਾਸਕਰ ਨੇ ਇਹ ਵੀ ਦੋਹਰਾਇਆ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਆਲੀਆ ਭੱਟ ਨੂੰ ਕਿਸ ਤਰ੍ਹਾਂ ਨਾਲ ਟਾਰਗੇਟ ਕੀਤਾ ਗਿਆ ਸੀ, ਜਿਸ ਕਾਰਨ ਉਸ ਦੀ ਫ਼ਿਲਮ ‘ਸੜਕ 2’ ਬਰਬਾਦ ਹੋ ਗਈ ਸੀ। ਸਵਰਾ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਬਾਈਕਾਟ ਟਰੈਂਡ ਕਦੋਂ ਤਕ ਬਿਜ਼ਨੈੱਸ ਨੂੰ ਪ੍ਰਭਾਵਿਤ ਕਰੇਗਾ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਆਲੀਆ ਭੱਟ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਟਰੋਲ ਕੀਤਾ ਗਿਆ ਸੀ ਤੇ ਇਹ ਪੂਰੀ ਤਰ੍ਹਾਂ ਨਾਲ ਨਾਇਨਸਾਫੀ ਸੀ।’’
ਸਵਰਾ ਨੇ ਅੱਗੇ ਕਿਹਾ, ‘‘ਉਸ ਸਮੇਂ ਬਾਲੀਵੁੱਡ ਦੇ ਏ ਲਿਸਟ ਸਿਤਾਰਿਆਂ ’ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਸਨ। ਉਸ ਸਮੇਂ ‘ਸੜਕ 2’ ਰਿਲੀਜ਼ ਹੋਈ ਸੀ। ਫ਼ਿਲਮ ਨੂੰ ਬਾਈਕਾਟ ਕਰਨ ਦੀ ਗੱਲ ਕੀਤੀ ਗਈ। ਨੈਗੇਟਿਵ ਪਬਲੀਸਿਟੀ ਕਾਰਨ ਫ਼ਿਲਮ ਦਾ ਕਾਫੀ ਬੁਰਾ ਹਾਲ ਹੋਇਆ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਿੱਪੀ ਗਰੇਵਾਲ ਨੇ ਘਰ-ਘਰ ਸੁੱਟੀ ਅਖ਼ਬਾਰ, ਪਤਨੀ ਰਵਨੀਤ ਨੇ ਮਾਂਜੇ ਭਾਂਡੇ, ਅੱਜ ਨੇ ਕਰੋੜਾਂ ਦੀ ਜਾਇਦਾਦ ਦੇ ਮਾਲਕ
NEXT STORY