ਮੁੰਬਈ (ਬਿਊਰੋ) - ਅਭਿਨੇਤਾ ਤਾਹਿਰ ਰਾਜ ਭਸੀਨ ਪੂਰੇ ਸਾਲ ’ਚ ਆਪਣੇ ਕੈਲੰਡਰ ’ਚੋਂ ਸਮਾਂ ਕੱਢ ਕੇ ਦੇਸ਼ ਭਰ ਦੇ ਫ਼ਿਲਮੀ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ! ਉਹ ਦੱਸਦੇ ਹਨ,‘‘ਜਦੋਂ ਮੈਂ ਸ਼ੂਟਿੰਗ ਨਹੀਂ ਕਰ ਰਿਹਾ ਹੁੰਦਾ ਤਾਂ ਮੈਂ ਫ਼ਿਲਮ ਵਿਦਿਆਰਥੀਆਂ ਨੂੰ ਮਿਲਨ ਤੇ ਗੱਲ ਕਰਨ ਦੇ ਹਰ ਮੌਕੇ ਦੀ ਉਡੀਕ ਕਰਦਾ ਹਾਂ। ਮੈਨੂੰ ਉਹ ਊਰਜਾ ਤੇ ਅਭਿਲਾਸ਼ਾ ਪਸੰਦ ਹੈ ਜੋ ਉਨ੍ਹਾਂ ’ਚ ਹੈ ਤੇ ਉਹ ਉਤਸ਼ਾਹ ਜੋ ਉਹ ਸਾਡੇ ਦੇਸ਼ ਦੇ ਸਿਨੇਮਾਈ ਦਾਇਰੇ ਨੂੰ ਵਿਗਾੜਨ ਤੇ ਅੱਗੇ ਵਧਾਉਣ ਲਈ ਲਿਆਉਂਦੇ ਹਨ।’’
ਇਹ ਖ਼ਬਰ ਵੀ ਪੜ੍ਹੋ : 19 ਸਾਲ ਛੋਟੀ ਅਦਾਕਾਰਾ ਬਣੀ ਸ਼ਾਹਰੁਖ ਖ਼ਾਨ ਦੀ ਮਾਂ, ਕਿਹਾ– ‘ਮੈਂ ਵੀ ਰੋਈ...’
ਤਾਹਿਰ ਕਹਿੰਦੇ ਹਨ,‘‘ਕੁਝ ਸਮਾਂ ਇੰਡਸਟਰੀ ’ਚ ਹੋਣ ਕਾਰਨ, ਮੈਂ ਨੌਜਵਾਨਾਂ ਨੂੰ ਉਹ ਸਾਰਾ ਗਿਆਨ ਦੇਣਾ ਪਸੰਦ ਕਰਾਂਗਾ, ਜੋ ਮੈਂ ਇਕੱਠਾ ਕੀਤਾ ਹੈ, ਤਾਂ ਜੋ ਉਹ ਇਸ ਤੋਂ ਲਾਭ ਲੈ ਸਕਣ। ਜੇਕਰ ਮੇਰਾ ਅਨੁਭਵ ਉਨ੍ਹਾਂ ਨੂੰ ਫ਼ਿਲਮ ਇੰਡਸਟਰੀ ’ਚ ਆਪਣਾ ਕਰੀਅਰ ਬਣਾਉਣ ’ਚ 1 ਫੀਸਦੀ ਵੀ ਮਦਦ ਕਰਦਾ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ। ਇਕ ਮਨੁੱਖ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਗਿਆਨ ਦਾ ਮਤਲਬ ਸਾਂਝਾ ਕਰਨਾ ਹੈ। ਇਹ ਉਦੋਂ ਹੀ ਵਧਦਾ ਤੇ ਵਿਕਸਤ ਹੁੰਦਾ ਹੈ ਜਦੋਂ ਇਸ ਨੂੰ ਸਾਂਝਾ ਕੀਤਾ ਜਾਂਦਾ ਹੈ ਤੇ ਇਕੋ ਜਿਹੇ ਵਿਚਾਰਾਂ ਵਾਲੇ ਲੋਕਾਂ ਨਾਲ ਚਰਚਾ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮੁੜ ਤੋਂ ਗਰਭਵਤੀ, ਯੂਟਿਊਬਰ ਬਣਨ ਜਾ ਰਿਹੈ ਪੰਜਵੇਂ ਬੱਚੇ ਦਾ ਪਿਤਾ
NEXT STORY