ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਲਾਡਲੀ ਧੀ ਸੋਨਮ ਕਪੂਰ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਸੋਨਮ ਕਪੂਰ ਨਾ ਸਿਰਫ਼ ਬਾਲੀਵੁੱਡ ਦੀ 'ਫੈਸ਼ਨ ਕੁਈਨ' ਤਾਂ ਹੈ ਹੀ ਪਰ ਜੇਕਰ ਉਸ ਨੂੰ 'ਹੋਮ ਡੇਕੋਰੇਸ਼ਨ' (ਘਰ ਦੀ ਸਜਾਵਟ) ਦੀ ਕੁਈਨ ਵੀ ਕਿਹਾ ਜਾਵੇ ਤਾਂ ਇਹ ਗਲ਼ਤ ਨਹੀਂ ਹੋਵੇਗਾ।

ਜੀ ਹਾਂ, ਸੋਨਮ ਕਪੂਰ ਨੇ ਆਪਣੇ ਲੰਡਨ ਦੇ ਘਰ ਨੂੰ ਜਿਸ ਖ਼ੂਬਸੂਰਤੀ ਨਾਲ ਸਜਾਇਆ ਹੈ, ਉਸ ਨਾਲ ਯਕੀਨਨ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ।

ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੰਡਨ ਵਾਲੇ ਘਰ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।

ਸੋਨਮ ਕਪੂਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਘਰ ਦੀਆਂ ਕੁੱਲ 10 ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਸ ਦੇ ਡਾਈਨਿੰਗ ਏਰੀਆ ਤੋਂ ਲੈ ਕੇ ਬੈਡਰੂਮ ਤੱਕ ਸ਼ਾਮਲ ਹਨ।

ਪਹਿਲੀ ਤਸਵੀਰ 'ਚ ਸੋਨਮ ਸੋਫੇ 'ਤੇ ਲੇਟੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਉਸ ਦੇ ਘਰ ਦੀਆਂ ਖੂਬਸੂਰਤ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਹਨ।

ਸੋਨਮ ਦੇ ਘਰ ਦੇ ਆਲੀਸ਼ਾਨ ਅੰਦਰੂਨੀ ਹਿੱਸੇ ਨੂੰ ਵੇਖ ਕੇ ਲੋਕ ਇਸ ਦੀ ਪ੍ਰਸ਼ੰਸਾ ਕਰਨ ਤੋਂ ਆਪਣੇ ਆਪ ਨੂੰ ਰੋਕਣ 'ਚ ਅਸਮਰੱਥ ਹਨ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ, ਸੋਨਮ ਕਪੂਰ ਨੇ ਦੱਸਿਆ ਕਿ ਉਸ ਨੇ ਇਹ ਘਰ ਕਿਵੇਂ ਤਿਆਰ ਕੀਤਾ ਹੈ। ਸੋਨਮ ਦੀ ਪੋਸਟ 'ਤੇ ਹੁਣ ਤੱਕ 31 ਹਜ਼ਾਰ ਤੋਂ ਜ਼ਿਆਦਾ ਲਾਈਕਸ ਆ ਚੁੱਕੇ ਹਨ।

ਇਕ ਸੋਸ਼ਲ ਮੀਡੀਆ ਯੂਜ਼ਰਸ ਨੇ ਪੋਸਟ 'ਤੇ ਟਿੱਪਣੀ ਕਰਦਿਆਂ ਲਿਖਿਆ, ''ਜੰਨਤ ਵਰਗਾ ਖ਼ੂਬਸੂਰਤ''। ਇਸ ਲਈ ਉੱਥੇ ਇੱਕ ਹੋਰ ਯੂਜ਼ਰ ਨੇ ਲਿਖਿਆ, ''ਬਹੁਤ ਖ਼ੂਬਸੂਰਤ ਤਸਵੀਰਾਂ''।

ਇਕ ਹੋਰ ਯੂਜ਼ਰ ਨੇ ਲਿਖਿਆ ਹੈ, ''ਕਿੰਨਾ ਸੋਹਣਾ ਘਰ''। ਸਿਰਫ ਪ੍ਰਸ਼ੰਸਕ ਹੀ ਨਹੀਂ ਸਗੋ ਬਾਲੀਵੁੱਡ ਸਿਤਾਰੇ ਵੀ ਸੋਨਮ ਦੀ ਪੋਸਟ ਨੂੰ ਪਸੰਦ ਕਰ ਰਹੇ ਹਨ।


200 ਕਰੋੜ ਦੀ ਧੋਖਾਧੜੀ ਮਾਮਲੇ ’ਚ ਅਦਾਕਾਰਾ ਲੀਨਾ ਪਾਲ 4 ਸਾਥੀਆਂ ਸਣੇ ਗ੍ਰਿਫ਼ਤਾਰ
NEXT STORY