ਵੈੱਬ ਡੈਸਕ - ਅਕਸਰ ਅਸੀਂ ਕਪੂਰ ਦੀ ਵਰਤੋਂ ਸਿਰਫ਼ ਧਾਰਮਿਕ ਕੰਮਾਂ ਜਾਂ ਪੂਜਾ-ਪਾਠ ਦੌਰਾਨ ਹੀ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਕਪੂਰ ਗੁਣਾਂ ਦਾ ਖ਼ਜ਼ਾਨਾ ਹੈ? ਆਯੁਰਵੇਦ 'ਚ ਕਪੂਰ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਇਸ ਦੀ ਖ਼ੁਸ਼ਬੂ ਜਿੱਥੇ ਮਨ ਨੂੰ ਸ਼ਾਂਤ ਕਰਦੀ ਹੈ, ਉੱਥੇ ਹੀ ਇਸ ਦੇ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਚਮੜੀ ਦੀਆਂ ਸਮੱਸਿਆਵਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਤਾਕਤ ਰੱਖਦੇ ਹਨ।
ਕਪੂਰ ਦੇ ਬੇਮਿਸਾਲ ਫਾਇਦੇ :-
ਕਿੱਲ-ਮੁਹਾਸਿਆਂ ਦਾ ਸਫਾਇਆ
- ਜੇਕਰ ਤੁਸੀਂ ਚਿਹਰੇ ਦੇ ਦਾਗ-ਧੱਬਿਆਂ ਤੋਂ ਪਰੇਸ਼ਾਨ ਹੋ, ਤਾਂ ਨਾਰੀਅਲ ਤੇਲ 'ਚ ਥੋੜ੍ਹਾ ਜਿਹਾ ਕਪੂਰ ਮਿਲਾ ਕੇ ਲਗਾਓ। ਇਹ ਇਨਫੈਕਸ਼ਨ ਨੂੰ ਖ਼ਤਮ ਕਰਕੇ ਚਮੜੀ ਨੂੰ ਸਾਫ਼ ਅਤੇ ਚਮਕਦਾਰ ਬਣਾਉਂਦਾ ਹੈ।
ਖਾਰਸ਼ ਅਤੇ ਜਲਣ ਤੋਂ ਰਾਹਤ
- ਗਰਮੀ ਜਾਂ ਇਨਫੈਕਸ਼ਨ ਕਾਰਨ ਚਮੜੀ 'ਤੇ ਹੋਣ ਵਾਲੀ ਖਾਰਸ਼ ਜਾਂ ਰੈਸ਼ੇਜ਼ ਲਈ ਕਪੂਰ ਰਾਮਬਾਣ ਹੈ। ਇਸ ਨੂੰ ਪਾਣੀ 'ਚ ਘੋਲ ਕੇ ਲਗਾਉਣ ਨਾਲ ਤੁਰੰਤ ਠੰਢਕ ਮਿਲਦੀ ਹੈ।
ਫੱਟੀਆਂ ਅੱਡੀਆਂ ਲਈ ਇਲਾਜ
- ਗਰਮ ਪਾਣੀ 'ਚ ਕਪੂਰ ਅਤੇ ਨਮਕ ਮਿਲਾ ਕੇ ਪੈਰਾਂ ਨੂੰ ਕੁਝ ਦੇਰ ਡੁਬੋ ਕੇ ਰੱਖੋ। ਇਸ ਨਾਲ ਅੱਡੀਆਂ ਦੀ ਸਖ਼ਤ ਚਮੜੀ ਨਰਮ ਹੋ ਜਾਂਦੀ ਹੈ ਅਤੇ ਅੱਡੀਆਂ ਜਲਦੀ ਠੀਕ ਹੁੰਦੀਆਂ ਹਨ।
ਵਾਲਾਂ ਦੀਆਂ ਸਮੱਸਿਆਵਾਂ
- ਵਾਲ ਝੜਨ ਜਾਂ ਸਿੱਕਰੀ ਦੀ ਸਮੱਸਿਆ ਹੋਣ 'ਤੇ ਨਾਰੀਅਲ ਤੇਲ 'ਚ ਕਪੂਰ ਮਿਲਾ ਕੇ ਸਿਰ ਦੀ ਮਾਲਿਸ਼ ਕਰੋ। ਇਹ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ।
ਜ਼ੁਕਾਮ ਅਤੇ ਸਾਹ ਦੀ ਰਾਹਤ
- ਬੰਦ ਨੱਕ ਜਾਂ ਛਾਤੀ ਦੀ ਜਕੜਨ 'ਚ ਕਪੂਰ ਦੀ ਭਾਫ਼ ਲੈਣਾ ਬਹੁਤ ਲਾਹੇਵੰਦ ਹੁੰਦਾ ਹੈ। ਇਸ ਨੂੰ ਸੁੰਘਣ ਨਾਲ ਸਾਹ ਲੈਣ 'ਚ ਤਕਲੀਫ਼ ਦੂਰ ਹੁੰਦੀ ਹੈ।
ਵਰਤੋਂ ਦੌਰਾਨ ਰੱਖੋ ਇਹ ਸਾਵਧਾਨੀ :-
- ਮਾਹਰਾਂ ਅਨੁਸਾਰ ਕਪੂਰ ਨੂੰ ਕਦੇ ਵੀ ਸਿੱਧਾ (Direct) ਚਮੜੀ 'ਤੇ ਨਹੀਂ ਲਗਾਉਣਾ ਚਾਹੀਦਾ। ਇਸ ਨੂੰ ਹਮੇਸ਼ਾ ਕਿਸੇ ਤੇਲ (ਨਾਰੀਅਲ ਜਾਂ ਸਰ੍ਹੋਂ) ਜਾਂ ਪਾਣੀ ਵਿੱਚ ਮਿਲਾ ਕੇ ਹੀ ਵਰਤਣਾ ਚਾਹੀਦਾ ਹੈ।
Pregnancy ਦੌਰਾਨ Working women ਰੱਖਣ ਇਨ੍ਹਾਂ ਗੱਲਾਂ ਦਾ ਧਿਆਨ!
NEXT STORY