ਗੁਹਾਟੀ- ਇਨਫੋਰਸਮੈਂਟ ਡਾਇਰੈਕਟੋਰੇਟ ਦੇ ਗੁਹਾਟੀ ਦਫ਼ਤਰ 'ਚ ਦਿਨ ਭਰ ਚੱਲੇ ਡਰਾਮੇ ਤੋਂ ਬਾਅਦ ਈਡੀ ਦੀ ਪੁੱਛਗਿੱਛ ਤੋਂ ਇੱਕ ਦਿਨ ਬਾਅਦ ਬਾਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਨੇ ਮਾਂ ਕਾਮਾਖਿਆ ਦਾ ਆਸ਼ੀਰਵਾਦ ਲੈਣ ਦਾ ਫ਼ੈਸਲਾ ਕੀਤਾ ਹੈ। ਸ਼ੁੱਕਰਵਾਰ ਸਵੇਰੇ ਬਾਹੂਬਲੀ ਅਦਾਕਾਰਾ ਆਪਣੇ ਮਾਤਾ-ਪਿਤਾ ਨਾਲ ਨੀਲਾਚਲ ਪਹਾੜੀਆਂ ਦੀ ਚੋਟੀ 'ਤੇ ਸਥਿਤ ਪਵਿੱਤਰ ਮਾਂ ਕਾਮਾਖਿਆ ਮੰਦਰ 'ਚ ਪੂਜਾ ਕਰਨ ਪੁੱਜੀ। ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਨੂੰ ਆਨਲਾਈਨ 'ਜੂਏ' ਦੇ ਪ੍ਰਚਾਰ 'ਚ ਹਿੱਸਾ ਲੈਣ ਦੇ ਮਾਮਲੇ 'ਚ ਈ.ਡੀ. ਦੀ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਖ਼ਬਰ ਵੀ ਪੜ੍ਹੋ -ਗਾਇਕ ਹਨੀ ਸਿੰਘ ਨੇ ਕੱਸਿਆ ਬਾਦਸ਼ਾਹ 'ਤੇ ਤੰਜ, ਕਿਹਾ...
ਈਡੀ ਨੇ ਤਮੰਨਾ ਤੋਂ ਕੀਤੀ ਪੁੱਛਗਿੱਛ
ਤਮੰਨਾ ਤੋਂ ਈ.ਡੀ. ਨੇ ਕਥਿਤ ਤੌਰ 'ਤੇ ਆਨਲਾਈਨ ਸੱਟੇਬਾਜ਼ੀ ਐਪ 'HPZ-Token' ਮੋਬਾਈਲ ਐਪ ਦਾ ਪ੍ਰਚਾਰ ਕਰਨ ਲਈ ਪੁੱਛਗਿੱਛ ਕੀਤੀ ਸੀ। ਤਮੰਨਾ ਤੋਂ ਵੀਰਵਾਰ ਨੂੰ ਈਡੀ ਦੇ ਖੇਤਰੀ ਦਫਤਰ ਕ੍ਰਿਸਚੀਅਨ ਬਸਤੀ, ਗੁਹਾਟੀ 'ਚ ਜਾਂਚ ਅਧਿਕਾਰੀ ਨੇ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ। 'ਸਤ੍ਰੀ 2' ਦੀ ਅਦਾਕਾਰਾ ਈਡੀ ਦੇ ਸੰਮਨ ਦੇ ਆਧਾਰ 'ਤੇ ਵੀਰਵਾਰ ਨੂੰ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਹਵਾਈ ਜਹਾਜ਼ ਰਾਹੀਂ ਗੁਹਾਟੀ ਪਹੁੰਚੀ ਅਤੇ ਦੁਪਹਿਰ 1.25 ਵਜੇ ਈਡੀ ਦੇ ਖੇਤਰੀ ਦਫ਼ਤਰ 'ਚ ਦਾਖ਼ਲ ਹੋਈ। ਤਮੰਨਾ ਆਪਣੇ ਮਾਤਾ-ਪਿਤਾ ਨਾਲ ਗੁਹਾਟੀ ਹਵਾਈ ਅੱਡੇ ਤੋਂ ਈਡੀ ਦਫਤਰ ਆਈ ਸੀ।
ਮਹਾਰਾਸ਼ਟਰ ਪੁਲਸ ਤੋਂ ਹੋਏ ਹਨ ਸੰਮਨ ਪ੍ਰਾਪਤ
ਪੁੱਛਗਿੱਛ ਤੋਂ ਬਾਅਦ ਤਮੰਨਾ ਰਾਤ 9 ਵਜੇ ਈਡੀ ਦਫ਼ਤਰ ਤੋਂ ਬਾਹਰ ਆਈ। ਮੰਨਿਆ ਜਾਂਦਾ ਹੈ ਕਿ ਤਮੰਨਾ ਭਾਟੀਆ ਤੋਂ ਸੱਟੇਬਾਜ਼ੀ ਐਪ ਬਾਰੇ ਪੁੱਛਗਿੱਛ ਕੀਤੀ ਗਈ ਸੀ ਅਤੇ ਉਸ ਦੇ ਬਿਆਨ ਦਰਜ ਹੋਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੀ। ਧਿਆਨਯੋਗ ਹੈ ਕਿ ਤਮੰਨਾ ਨੇ ਕਥਿਤ ਤੌਰ 'ਤੇ ਪਾਬੰਦੀਸ਼ੁਦਾ ਸੱਟੇਬਾਜ਼ੀ ਐਪ ਦੇ ਪ੍ਰਚਾਰ ਦੇ ਨਾਂ 'ਤੇ ਵੱਡੀ ਰਕਮ ਲਈ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਗੁਹਾਟੀ ਦਾ ਤਮੰਨਾ ਨਾਲ ਕੀ ਸਬੰਧ ਹੈ, ਜਿਸ ਨੂੰ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਮਹਾਰਾਸ਼ਟਰ ਪੁਲਸ ਤੋਂ ਪਹਿਲਾਂ ਹੀ ਸੰਮਨ ਮਿਲ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
...ਤਾਂ ਇਹ ਸੀ ਪ੍ਰਸਿੱਧ ਗਾਇਕ ਦੀ ਮੌਤ ਦੀ ਅਸਲ ਵਜ੍ਹਾ, Autopsy ਰਿਪੋਰਟ 'ਚ ਹੋਇਆ ਖੁਲਾਸਾ
NEXT STORY