ਲਾਸ ਏਂਜਲਸ : ਪੌਪ ਸਨਸਨੀ ਟੇਲਰ ਸਵਿਫਟ ਨੇ ਕੈਂਸਰ ਪੀੜਤ ਆਪਣੇ ਪ੍ਰਸ਼ੰਸਕ ਨੂੰ ਮਿਲਣ ਜਾਣ ਦਾ ਫੈਸਲਾ ਕਰਕੇ ਉਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ।
ਖ਼ਬਰ ਅਨੁਸਾਰ, 'ਬੈਡ ਬਲੱਡ' ਵਰਗਾ ਹਿੱਟ ਗੀਤ ਦੇਣ ਵਾਲੀ 26 ਸਾਲਾ ਸਵਿਫਟ ਤਿਉਹਾਰ ਦੇ ਇਸ ਮੌਸਮ 'ਚ ਛੁੱਟੀÎਆਂ ਮਨਾਉਣ ਲਈ ਆਪਣੇ ਘਰ ਜਾ ਰਹੀ ਸੀ। ਉਦੋਂ ਹੀ ਉਸ ਨੇ ਡੇਲਾਨੇ ਕਲੀਮੈਂਟਸ ਕੋਲ ਜਾ ਕੇ ਉਸ ਨੂੰ ਸਰਪ੍ਰਾਈਜ਼ ਦੇਣ ਦਾ ਫੈਸਲਾ ਕੀਤਾ। ਡੇਲਾਨੇ ਨੇ ਆਪਣੀ ਅਤੇ ਸਵਿਫਟ ਦੀ ਤਸਵੀਰ ਇੰਸਟਾਗ੍ਰਾਮ 'ਤੇ ਪਾਈ ਅਤੇ ਲਿਖਿਆ, ''ਵਾਕਈ ਇਸ ਵੇਲੇ ਮੇਰੇ ਕੋਲ ਬੋਲਣ ਲਈ ਸ਼ਬਦ ਨਹੀਂ ਹਨ। 'ਮੇਰੀ ਨਵੀਂ ਦੋਸਤ', ਹਾਂ ਮੈਂ ਉਨ੍ਹਾਂ ਨੂੰ ਇਹੀ ਕਹਿੰਦੀ ਹਾਂ। ਉਹ ਆਪਣੇ ਘਰ ਜਾਣ ਤੋਂ ਪਹਿਲਾਂ ਇਥੇ ਰੁਕੀ ਅਤੇ ਮੈਨੂੰ ਸਰਪ੍ਰਾਈਜ਼ ਦਿੱਤਾ। ਉਨ੍ਹਾਂ ਨੇ ਮੈਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਤੋਹਫਾ ਦਿੱਤਾ ਹੈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਤੁਹਾਨੂੰ ਛੁੱਟੀਆਂ ਦੀਆਂ ਸ਼ੁਭਕਾਮਨਾਵਾਂ।''
ਗਾਇਕਾ ਨੇ ਲਿਖਿਆ, 'ਮੈਰੀ ਕ੍ਰਿਸਮਿਸ ਬੇਬੀ ਐਟ ਡੇਲਾਨੇ ਬਗ'। ਡੇਲਾਨੇ ਦੀ ਮਾਂ ਵੈਂਡੀ ਗਾਇਕਾ ਸਵਿਫਟ ਦੇ ਇਸ ਕਦਮ ਤੋਂ ਖੁਸ਼ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਸਵਿਫਟ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ, ''ਆਪਣੀ ਬੱਚੀ ਲਈ ਬੇਹੱਦ ਖੁਸ਼ ਹਾਂ। ਹੁਣ ਤੱਕ ਦੇ ਸਰਵੋਤਮ ਤੋਹਫੇ ਲਈ ਸ਼ੁਕਰੀਆ ਟੇਲਰ ਸਵਿਫਟ।''
ਰਿਹਾਨਾ ਨੇ ਨਿਊਡ ਹੋ ਕੇ ਨਵੀਂ ਐਲਬਮ ਦਾ ਟੀਜ਼ਰ ਕੀਤਾ ਰਿਲੀਜ਼, ਤਸਵੀਰਾਂ ਵਾਇਰਲ
NEXT STORY