ਬਾਲੀਵੁੱਡ ਡੈਸਕ: ਟੀ.ਵੀ ਅਦਾਕਾਰਾ ਅਤੇ ‘ਬਿੱਗ ਬੌਸ15’ ਫੇਮ ਤੇਜਸਵੀ ਪ੍ਰਕਾਸ਼ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਅਦਾਕਾਰਾ ਦੀ ਹਰ ਦਿਨ ਨਵੀਂ ਲੁੱਕ ਦੇਖਣ ਨੂੰ ਮਿਲਦੀ ਹੈ। ਤੇਜਸਵੀ ਜੋ ਵੀ ਲੁੱਕ ਕੈਰੀ ਕਰਦੀ ਹੈ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ।
ਹਾਲ ਹੀ ’ਚ ਅਦਾਕਾਰਾ ਦੀਆਂ ਸੋਸ਼ਲ ਮੀਡੀਆ ’ਤੇ ਤਸਵੀਰਾਂ ਧਮਾਲ ਮਚਾ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਵੀ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ : ਲਗਭਗ 3 ਸਾਲ ਬਾਅਦ ਭਾਰਤ ਪਰਤ ਰਹੀ ਹੈ ਪ੍ਰਿਅੰਕਾ ਚੋਪੜਾ, ਪਹਿਲੀ ਵਾਰ ਧੀ ਮਾਲਤੀ ਮੈਰੀ ਨੂੰ ਕਰਵਾਏਗੀ ਦੇਸ਼ ਦਾ ਦੌਰਾ
ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਸਾੜ੍ਹੀ ਕੈਰੀ ਕੀਤੀ ਹੋਈ ਹੈ। ਜਾਮਣੀ ਰੰਗ ਦੀ ਸਾੜ੍ਹੀ ’ਚ ਤੇਜਸਵੀ ਨੇ ਆਪਣੀ ਲੁੱਕ ਨੂੰ ਹੋਰ ਨਿਖ਼ਾਰ ਦਿੱਤਾ ਹੈ।
ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਵਾਲਾਂ ਦੇ ਖੂਬਸੂਰਤ ਹੇਅਰਸਟਾਈਲ ਨਾਲ ਬਨ ਬਣਾਇਆ ਹੋਇਆ ਹੈ। ਅਦਾਕਾਰਾ ਦੀਆਂ ਕੁਝ ਤਸਵੀਰਾਂ ਬਲੈਕ ਐਂਡ ਵਾਈਟ ਹਨ। ਪ੍ਰਸ਼ੰਸਕਾਂ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਸ਼ਾਹਰੁਖ ਅਤੇ ਮਾਧੁਰੀ ਦੀ ਫ਼ਿਲਮ ‘ਦਿਲ ਤੋ ਪਾਗਲ ਹੈ’ ਦੇ 25ਸਾਲ ਮੁਕੰਮਲ, ਵੀਡੀਓ ਸਾਂਝੀ ਕਰਕੇ ਯਾਦਾਂ ਨੂੰ ਕੀਤੀ ਤਾਜ਼ਾ
ਤੇਜਸਵੀ ਦਾ ਨੈੱਕਲੇਸ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ। ਮੱਥੇ ਦੀ ਬਿੰਦੀ ਓਵਰਆਲ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ। ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਦੱਸ ਦੇਈਏ ਅਦਾਕਾਰਾ ਇਨੀਂ ਦਿਨੀਂ ਟੀ.ਵੀ ਅਦਾਕਾਰ ਕਰਨ ਕੁੰਦਰਾ ਨੂੰ ਡੇਟ ਕਰ ਰਹੀ ਹੈ। ਦੋਵਾਂ ਦੇ ਰਿਲੇਸ਼ਨਸ਼ਿਪ ਦੀਆਂ ਚਰਚਾਵਾਂ ਸੋਸ਼ਲ ਮੀਡੀਆ ’ਤੇ ਅਕਸਰ ਰਹਿੰਦੀਆਂ ਹਨ। ਬਿੱਗ ਬੌਸ ਤੋਂ ਬਾਅਦ ਵੀ ਦੋਵਾਂ ਦਾ ਪਿਆਰ ਬਰਕਰਾਰ ਹੈ ਹਾਲਾਂਕਿ ਇਸ ਜੋੜੇ ਨੂੰ ਕਈ ਵਾਰ ਆਊਟਿੰਗ 'ਤੇ ਇਕੱਠੇ ਦੇਖਿਆ ਗਿਆ ਹੈ।
ਗਾਇਕ ਦੇਬੀ ਮਖਸੂਸਪੁਰੀ ਵਲੋਂ ਨਵੇਂ ਗੀਤ ਦਾ ਐਲਾਨ, ਪੋਸਟਰ 'ਤੇ ਲਿਖਿਆ 'ਦੁੱਖੜੇ ਛੜਿਆਂ ਦੇ'
NEXT STORY