ਮਨੋਰੰਜਨ ਡੈਸਕ- ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਨੇ ਆਪਣੀ ਜ਼ਿੰਦਗੀ ਵਿਚ ਅਜਿਹੇ ਦੌਰ ਦਾ ਸਾਹਮਣਾ ਵੀ ਕੀਤਾ ਹੈ, ਜਿਸ ਵਿੱਚੋਂ ਬਾਹਰ ਨਿਕਲਣਾ ਅੱਜ ਵੀ ਉਨ੍ਹਾਂ ਲਈ ਮੁਸ਼ਕਲ ਹੈ। ਹਾਲ ਹੀ ਵਿੱਚ ਇੱਕ ਪੌਡਕਾਸਟ ਵਿੱਚ ਗੱਲ ਕਰਦਿਆਂ, ਅਰਸ਼ਦ ਨੇ ਆਪਣੀ ਮਾਂ ਦੇ ਆਖਰੀ ਪਲਾਂ ਦੀ ਦਰਦਨਾਕ ਕਹਾਣੀ ਸਾਂਝੀ ਕੀਤੀ, ਜਦੋਂ ਉਹ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਪਾਣੀ ਦਾ ਇੱਕ ਘੁੱਟ ਨਹੀਂ ਦੇ ਸਕੇ ਸੀ।
ਇਹ ਵੀ ਪੜ੍ਹੋ: ਬਹੁਤ ਦੁੱਖ ਦੀ ਗੱਲ: ਧਰਮਿੰਦਰ ਦੀ ਅਦਾਕਾਰਾ ਦੇ ਅੰਤਿਮ ਸੰਸਕਾਰ 'ਚ ਨਹੀਂ ਪੁੱਜਾ ਇਕ ਵੀ ਬਾਲੀਵੁੱਡ ਸਟਾਰ
ਪਾਣੀ ਨਾ ਦੇਣ ਦਾ ਕਾਰਨ
ਅਰਸ਼ਦ ਵਾਰਸੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਮਾਂ ਵੀ ਬਿਮਾਰ ਹੋ ਗਈ ਸੀ। ਉਨ੍ਹਾਂ ਦੀ ਮਾਂ ਨੂੰ ਕਿਡਨੀ ਫੇਲ੍ਹ ਹੋਣ ਦੀ ਸਮੱਸਿਆ ਸੀ ਅਤੇ ਉਹ ਡਾਇਲਸਿਸ 'ਤੇ ਸਨ। ਡਾਕਟਰਾਂ ਨੇ ਸਖ਼ਤੀ ਨਾਲ ਉਨ੍ਹਾਂ ਨੂੰ ਪਾਣੀ ਦੇਣ ਤੋਂ ਮਨ੍ਹਾ ਕੀਤਾ ਸੀ। ਅਰਸ਼ਦ ਵਾਰਸੀ ਨੇ ਭਾਵੁਕ ਹੁੰਦਿਆਂ ਦੱਸਿਆ, "ਉਹ ਵਾਰ-ਵਾਰ ਪਾਣੀ ਮੰਗਦੀ ਰਹੀ, ਜਿਸ ਰਾਤ ਉਨ੍ਹਾਂ ਦਾ ਦੇਹਾਂਤ ਹੋਇਆ, ਉਸ ਰਾਤ ਵੀ ਉਹ ਪਾਣੀ ਮੰਗ ਰਹੀ ਸੀ, ਪਰ ਮੈਂ ਡਾਕਟਰਾਂ ਦੇ ਕਹਿਣ 'ਤੇ ਉਨ੍ਹਾਂ ਨੂੰ ਪਾਣੀ ਨਹੀਂ ਦੇ ਸਕਿਆ"। ਇਸ ਘਟਨਾ ਨੇ ਅਰਸ਼ਦ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਨੂੰ ਅੱਜ ਵੀ ਇਹ ਗੱਲ ਸਤਾਉਂਦੀ ਹੈ ਕਿ ਕੀ ਉਨ੍ਹਾਂ ਨੇ ਸਹੀ ਕੀਤਾ ਸੀ ਜਾਂ ਨਹੀਂ। ਪਰ ਅੰਦਰੋਂ ਇੱਕ ਛੋਟੀ ਜਿਹੀ ਆਵਾਜ਼ ਉਹਨਾਂ ਨੂੰ ਇਹ ਦਿਲਾਸਾ ਦਿੰਦੀ ਹੈ ਕਿ ਡਾਕਟਰੀ ਸਲਾਹ ਮੰਨਣਾ ਸਹੀ ਫ਼ੈਸਲਾ ਸੀ। ਉਹ ਕਹਿੰਦੇ ਹਨ ਕਿ ਜੇ ਮੈਂ ਪਾਣੀ ਦੇ ਦਿੰਦੇ ਅਤੇ ਮਾਂ ਦਾ ਦੇਹਾਂਤ ਹੋ ਜਾਂਦਾ, ਤਾਂ ਮੈਂ ਜ਼ਿੰਦਗੀ ਭਰ ਇਸ ਪਛਤਾਵੇ ਨਾਲ ਜਿਉਂਦਾ ਰਹਿੰਦਾ ਕਿ ਮੇਰੇ ਪਾਣੀ ਦੇਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।
ਇਹ ਵੀ ਪੜ੍ਹੋ: ਨਿੱਕੀ ਉਮਰੇ ਹੀ 'ਬਜ਼ੁਰਗ' ਹੋ ਗਈ ਕੁੜੀ! ਹਾਲਤ ਵੇਖ ਚੱਕਰਾਂ 'ਚ ਪੈ ਗਏ ਡਾਕਟਰ
ਬੋਰਡਿੰਗ ਸਕੂਲ ਵਿੱਚ ਲੰਘਿਆ ਬਚਪਨ
ਅਰਸ਼ਦ ਵਾਰਸੀ ਨੇ ਦੱਸਿਆ ਕਿ ਉਨ੍ਹਾਂ ਕੋਲ ਆਪਣੇ ਪਰਿਵਾਰ ਨਾਲ ਜੁੜੀਆਂ ਜ਼ਿਆਦਾ ਯਾਦਾਂ ਨਹੀਂ ਹਨ, ਕਿਉਂਕਿ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਬੋਰਡਿੰਗ ਸਕੂਲ ਵਿੱਚ ਬੀਤਿਆ। ਉਹ ਸਿਰਫ਼ 8 ਸਾਲ ਦੀ ਉਮਰ ਵਿੱਚ ਹੀ ਬੋਰਡਿੰਗ ਸਕੂਲ ਚਲੇ ਗਏ ਸਨ।
ਇਹ ਵੀ ਪੜ੍ਹੋ: ਬਿਲਡਿੰਗ ਤੋਂ ਡਿੱਗੀ ਮਸ਼ਹੂਰ ਬ੍ਰਾਜ਼ੀਲੀਅਨ ਮਾਡਲ ! ਮਿਲੀ ਦਰਦਨਾਕ ਮੌਤ, ਇੰਸਟਾ 'ਤੇ 2 ਲੱਖ ਤੋਂ ਵੱਧ ਸਨ ਫਾਲੋਅਰਜ਼
ਵਰਕ ਫਰੰਟ
ਵਰਕ ਫਰੰਟ ਦੀ ਗੱਲ ਕਰੀਏ ਤਾਂ, ਅਰਸ਼ਦ ਵਾਰਸੀ ਹਾਲ ਹੀ ਵਿੱਚ ਫਿਲਮ 'ਜੌਲੀ LLB 3' ਵਿੱਚ ਅਕਸ਼ੇ ਕੁਮਾਰ ਦੇ ਨਾਲ ਨਜ਼ਰ ਆਏ ਸਨ। ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ 'ਧਮਾਲ 4' ਅਤੇ 'ਵੈਲਕਮ ਟੂ ਦਿ ਜੰਗਲ' ਸ਼ਾਮਲ ਹਨ, ਜੋ 2026 ਵਿੱਚ ਰਿਲੀਜ਼ ਹੋਣ ਵਾਲੀਆਂ ਹਨ।
ਇਹ ਵੀ ਪੜ੍ਹੋ: Throwback;ਦੁਨੀਆ ਦੇ ਸਭ ਤੋਂ ਮਸ਼ਹੂਰ ਸ਼ੋਅ ਦੀ ਐਡੀਟਰ ਦੀ ਦਰਦਨਾਕ ਮੌਤ! ਕਾਰ ਦੀ ਖਿੜਕੀ 'ਚ ਮੂੰਹ ਪਾ ਕੇ ਸ਼ੇਰ ਨੇ...
ਬਹੁਤ ਦੁੱਖ ਦੀ ਗੱਲ: ਧਰਮਿੰਦਰ ਦੀ ਅਦਾਕਾਰਾ ਦੇ ਅੰਤਿਮ ਸੰਸਕਾਰ 'ਚ ਨਹੀਂ ਪੁੱਜਾ ਇਕ ਵੀ ਬਾਲੀਵੁੱਡ ਸਟਾਰ
NEXT STORY