ਨੈਸ਼ਨਲ ਡੈਸਕ- ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਜਿਸ ਦੀ ਤਾਜ਼ਾ ਮਿਸਾਲ ਉਦੋਂ ਸਾਹਮਣੇ ਆਈ, ਜਦੋਂ ਇਕ ਮਹਿਲਾ ਡਾਕਟਰ ਨੇ ਆਪਣੇ ਜਜ਼ਬੇ ਤੇ ਸੂਝਬੂਝ ਨਾਲ ਇਕ ਮਰ ਚੁੱਕੀ ਮਰੀਜ਼ ਨੂੰ ਮੁੜ ਜਿਊਂਦਾ ਕਰ ਦਿੱਤਾ। ਮਨੁੱਖੀ ਜਜ਼ਬੇ ਅਤੇ ਡਾਕਟਰੀ ਪੇਸ਼ੇ ਦੀ ਮਿਸਾਲ ਪੇਸ਼ ਕਰਦੇ ਹੋਏ ਇਸ ਮਾਮਲੇ ਦੀ ਵੀਡੀਓ ਵੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਡਾਕਟਰ ਨੇ ਹਾਰ ਮੰਨਣ ਦੀ ਬਜਾਏ ਲਗਾਤਾਰ 30 ਮਿੰਟ ਤੱਕ ਮਰੀਜ਼ ਦੀ ਛਾਤੀ ਨੂੰ ਦਬਾ ਕੇ (CPR) ਉਸ ਦੇ ਦਿਲ ਦੀ ਧੜਕਣ ਨੂੰ ਮੁੜ ਚਾਲੂ ਕੀਤਾ।
ਜਾਣਕਾਰੀ ਅਨੁਸਾਰ ਇੱਕ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿਸ ਦੀ ਧੜਕਣ ਲਗਭਗ ਰੁਕ ਚੁੱਕੀ ਸੀ। ਅਜਿਹੀ ਹਾਲਤ ਵਿੱਚ ਅਕਸਰ ਉਮੀਦ ਖਤਮ ਹੋ ਜਾਂਦੀ ਹੈ ਕਿ ਮਰੀਜ਼ ਦੀ ਜਾਨ ਨਹੀਂ ਬਚਾਈ ਜਾ ਸਕਦੀ, ਪਰ ਉੱਥੇ ਮੌਜੂਦ ਡਾਕਟਰ ਨੇ ਹਿੰਮਤ ਨਹੀਂ ਹਾਰੀ। ਡਾਕਟਰ ਨੇ ਬਿਨਾਂ ਰੁਕੇ ਲਗਾਤਾਰ ਅੱਧਾ ਘੰਟਾ ਮਰੀਜ਼ ਨੂੰ CPR ਦਿੱਤਾ। ਇਸ ਦੌਰਾਨ ਡਾਕਟਰ ਖੁਦ ਬੁਰੀ ਤਰ੍ਹਾਂ ਪਸੀਨੇ ਨਾਲ ਭਿੱਜ ਗਈ ਅਤੇ ਥੱਕ ਗਈ, ਪਰ ਉਸ ਨੇ ਹਾਰ ਨਹੀਂ ਮੰਨੀ ਤੇ ਮਰੀਜ਼ ਨੂੰ ਸੀ.ਪੀ.ਆਰ. ਦੇਣਾ ਜਾਰੀ ਰੱਖਿਆ।
ਅੱਧੇ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਮਰੀਜ਼ ਦੇ ਸਰੀਰ ਵਿੱਚ ਹਰਕਤ ਹੋਈ ਅਤੇ ਉਸ ਦਾ ਦਿਲ ਮੁੜ ਧੜਕਣ ਲੱਗਾ। ਇਸ "ਮੌਤ ਨੂੰ ਮਾਤ" ਦੇਣ ਵਾਲੇ ਪਲ ਨੂੰ ਦੇਖ ਕੇ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਡਾਕਟਰ ਨੂੰ 'ਧਰਤੀ 'ਤੇ ਰੱਬ ਦਾ ਰੂਪ' ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿੱਚ ਅਜਿਹੇ ਸਮਰਪਿਤ ਡਾਕਟਰਾਂ ਦੀ ਬਹੁਤ ਲੋੜ ਹੈ। ਇਸ ਘਟਨਾ ਤੋਂ ਬਾਅਦ CPR ਵਰਗੀ ਮੁੱਢਲੀ ਸਹਾਇਤਾ ਹੋਰ ਜ਼ਿਆਦਾ ਅਹਿਮ ਬਣ ਜਾਂਦੀ ਹੈ ਕਿ ਕਿਵੇਂ ਕਿਸੇ ਦੀ ਜਾਨ ਬਚਾਉਣ ਲਈ ਇਹ ਕਿੰਨੀ ਮਹੱਤਵਪੂਰਨ ਹੋ ਸਕਦੀ ਹੈ।
ਇਹ ਵੀ ਪੜ੍ਹੋ- Epstein Files 'ਚ ਨਾਂ ਆਉਣ ਮਗਰੋਂ ਟਰੰਪ ਦਾ ਵੱਡਾ ਬਿਆਨ ! ਪੂਰੀ ਦੁਨੀਆ 'ਚ ਮਚ ਗਈ ਤੜਥੱਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੰਦੌਲੀ 'ਚ ਦਿਲ ਕੰਬਾਊ ਵਾਰਦਾਤ! ਸ਼ਰਾਬੀ ਪਤੀ ਨੇ ਸੁੱਤੀ ਪਈ ਪਤਨੀ ਦਾ ਗਲਾ ਘੁੱਟ ਕੇ ਕੀਤਾ ਕਤਲ
NEXT STORY