ਮੁੰਬਈ - ਦੁਨੀਆ ਭਰ ਵਿਚ ਮਸ਼ਹੂਰ ਮਾਇਆ ਨਗਰੀ ਮੁੰਬਈ ਨੇ ਬਹੁਤ ਸਾਰੇ ਅਦਾਕਾਰਾਂ ਦੀ ਜ਼ਿੰਦਗੀ ਬਣਾਈ ਵੀ ਹੈ ਅਤੇ ਤਬਾਹ ਵੀ ਕੀਤੀ ਹੈ। ਇਸ ਫਿਲਮੀ ਜਗਤ ਵਿਚ ਹਰ ਸਾਲ ਬਹੁਤ ਸਾਰੀਆਂ ਰਿਲੀਜ਼ ਹੁੰਦੀਆਂ ਹਨ ਪਰ ਕੁਝ ਫ਼ਿਲਮਾਂ ਬਾੱਕਸ ਆਫਿਸ ਉੱਪਰ ਪੂਰੀ ਤਰ੍ਹਾਂ ਫਲਾਪ ਹੋ ਜਾਂਦੀਆਂ ਹਨ। ਜਿਸ ਕਾਰਨ ਸਿਰਫ ਫਿਲਮ ਨਿਰਮਾਤਾ ਹੀ ਨਹੀਂ ਸਗੋਂ ਫਿਲਮੀ ਸਿਤਾਰਿਆਂ ਦੇ ਕੈਰੀਅਰ ਨੂੰ ਵੀ ਨੁਕਸਾਨ ਹੁੰਦਾ ਹੈ। ਅੱਜ ਅਸੀਂ ਅਜਿਹੇ ਹੀ ਇੱਕ ਮਸ਼ਹੂਰ ਅਦਾਕਾਰ ਬਾਰੇ ਦੱਸਣ ਜਾ ਰਹੇ ਹਾਂ ਜਿਹੜਾ ਕਿ ਇਸ ਸਮੇਂ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਅਦਾਕਾਰ ਵਿਦਯੁਤ ਜਾਮਵਾਲ ਦੀ । ਫਿਲਮ 'ਕ੍ਰੈਕ' ਦੇ ਫਲਾਪ ਹੋਣ ਤੋਂ ਬਾਅਦ ਵਿਦਯੁਤ ਜਾਮਵਾਲ ਭਾਰੀ ਵਿੱਤੀ ਸੰਕਟ ਵਿਚ ਘਿਰ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਇੰਨੀ ਬੁਰੀ ਹੋ ਗਈ ਹੈ ਕਿ ਉਨ੍ਹਾਂ ਨੂੰ ਪੈਸਿਆਂ ਲਈ ਸਰਕਸ ਨਾਲ ਜੁੜਨਾ ਪਿਆ। ਜ਼ਿਕਰਯੋਗ ਹੈ ਕਿ ਵਿਦਯੁਤ ਫ੍ਰੈਂਚ ਸਰਕਸ ਟਰੂਪ ਨਾਲ ਜੁੜ ਗਏ ਹਨ ਅਤੇ ਉੱਥੇ ਮੌਜੂਦ ਕਲਾਕਾਰਾਂ ਤੋਂ ਬਹੁਤ ਕੁਝ ਨਵਾਂ ਸਿੱਖ ਰਹੇ ਹਨ।
ਇਸ ਬਾਰੇ ਖੁਦ ਵਿਦਯੁਤ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 45 ਕਰੋੜ ਰੁਪਏ ਦੇ ਬਜਟ ਨਾਲ ਬਣੀ ਫਿਲਮ ਨੇ ਬਾਕਸ ਆਫਿਸ 'ਤੇ ਸਿਰਫ 17 ਕਰੋੜ ਰੁਪਏ ਹੀ ਕਮਾਏ। ਇਹ ਫਿਲਮ ਵਿਦਯੁਤ ਦੀ ਬਾਕਸ ਆਫਿਸ 'ਤੇ ਲਗਾਤਾਰ ਦੂਜੀ ਘੱਟ ਪ੍ਰਦਰਸ਼ਨ ਕਰਨ ਵਾਲੀ ਫਿਲਮ ਸਾਬਤ ਹੋਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਰਿਲੀਜ਼ ਹੋਈਆਂ ਦੋਵੇਂ ਫਿਲਮਾਂ ਫਲਾਪ ਸਾਬਤ ਹੋਈਆਂ ਸਨ।
ਫਾਈਟਿੰਗ ਸਟਾਰ ਨੂੰ ਕਰਨਾ ਪਿਆ ਸਰਕਸ ਵਿਚ ਕੰਮ
ਵਿਦਯੁਤ ਨੇ ਇਕ ਇੰਟਰਵਿਊ 'ਚ ਦੱਸਿਆ, ''ਮੈਨੂੰ ਪੈਸਿਆਂ ਦਾ ਨੁਕਸਾਨ ਹੋ ਗਿਆ। ਹੁਣ ਇਸ ਤੋਂ ਨਿਕਲਣਾ ਹੀ ਮੇਰੇ ਲਈ ਵੱਡਾ ਸਵਾਲ ਹੈ। ਜਦੋਂ ਤੁਸੀਂ ਪੈਸੇ ਗੁਆ ਦਿੰਦੇ ਹੋ, ਲੋਕ ਸਲਾਹ ਦਿੰਦੇ ਹਨ, ਪਰ ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਦਾ ਅਜਿਹਾ ਹਾਲ ਹੋਇਆ ਹੈ। ਫਿਲਮ ਕ੍ਰੈਕ ਦੀ ਰਿਲੀਜ਼ ਤੋਂ ਬਾਅਦ, ਮੈਂ ਇੱਕ ਫਰਾਂਸੀਸੀ ਸਰਕਸ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉੱਥੇ ਮੌਜੂਦ ਕਲਾਕਾਰਾਂ ਨਾਲ 14 ਦਿਨ ਬਿਤਾਏ।'' ਵਿਦਯੁਤ ਨੇ ਅੱਗੇ ਕਿਹਾ, ''ਸਰਕਸ ਵਿੱਚ ਮੌਜੂਦ ਸਾਰੇ ਲੋਕਾਂ ਵਿੱਚੋਂ ਮੈਂ ਸਭ ਤੋਂ ਛੋਟਾ ਸੀ। ਹੁਣ ਮੇਰਾ ਮਨ ਸ਼ਾਂਤ ਹੈ ਅਤੇ ਮੈਂ ਵਾਪਸ ਆ ਗਿਆ ਹਾਂ।
ਫੈਨਸ ਦੇ ਪਸੰਦੀਦਾ ਐਕਸ਼ਨ ਸਟਾਰ
ਵਿਦਯੁਤ ਜਾਮਵਾਲ ਅਕਸਰ ਆਪਣੇ ਐਕਸ਼ਨ ਸੀਨ ਲਈ ਫੈਨਸ ਵਿਚ ਮਸ਼ਹੂਰ ਹਨ। ਲੋਕ ਉਸ ਦੀ ਐਕਟਿੰਗ ਨਾਲੋਂ ਉਸ ਦੇ ਫਾਇਟਿੰਗ ਸੀਨ ਨੂੰ ਜ਼ਿਆਦਾ ਪਸੰਦ ਕਰਦੇ ਹਨ।
‘ਮਿਰਜ਼ਾਪੁਰ ਸੀਜ਼ਨ-3’ ਦਾ ਰਿਲੀਜ਼ ਤੋਂ ਪਹਿਲਾਂ ਹਾਈ-ਐਨਰਜੀ ਰੈਪ ਟ੍ਰੈਕ ਜਾਰੀ
NEXT STORY