ਮੁੰਬਈ- ਕਲਕੀ ਕੋਚਲਿਨ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਬਾਲੀਵੁੱਡ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਹਾਲਾਂਕਿ ਕਲਕੀ ਨੇ ਬਹੁਤ ਸਾਰੀਆਂ ਫਿਲਮਾਂ ਨਹੀਂ ਕੀਤੀਆਂ ਹਨ, ਪਰ ਹਾਲੇ ਤੱਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਉਨ੍ਹਾਂ ਰਾਹੀਂ ਆਪਣੀ ਸ਼ਾਨਦਾਰ ਅਦਾਕਾਰੀ ਦੀ ਛਾਪ ਛੱਡੀ ਹੈ। ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਇਸ ਸਭ ਦੇ ਵਿਚਕਾਰ ਹਾਲ ਹੀ 'ਚ ਕਲਕੀ ਨੇ ਬ੍ਰੇਕਅੱਪ 'ਤੇ ਆਪਣੀ ਰਾਏ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਪੁਰਾਣੇ ਰਿਸ਼ਤੇ ਬਾਰੇ ਵੀ ਕਈ ਖੁਲਾਸੇ ਕੀਤੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਹਨੀ ਸਿੰਘ ਕਰਨ ਔਜਲਾ ਦੇ ਮੈਨੇਜਰ ਨੂੰ ਗਾਇਕ ਸਮਝ ਕੇ ਕਰਦੇ ਰਹੇ 2 ਸਾਲ ਤੱਕ ਗੱਲਾਂ, ਇੰਝ ਹੋਇਆ ਖੁਲਾਸਾ
ਬ੍ਰੇਕਅੱਪ ਕਰਵਾਉਣ ਲਈ ਦੂਜੇ ਮਰਦਾਂ ਨਾਲ ਸੌਂਦੀ ਸੀ
ਇੱਕ ਇੰਟਰਵਿਊ ਦੌਰਾਨ, ਜਦੋਂ ਕਲਕੀ ਕੋਚਲਿਨ ਨੂੰ ਬ੍ਰੇਕਅੱਪ ਨਾਲ ਨਜਿੱਠਣ ਦੇ ਨਿਯਮਾਂ ਬਾਰੇ ਪੁੱਛਿਆ ਗਿਆ ਸੀ, ਤਾਂ ਉਨ੍ਹਾਂ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਲਈ ਕੀ ਕੰਮ ਆਇਆ। ਅਦਾਕਾਰਾ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਬ੍ਰੇਕਅੱਪ ਕਰਨਾ ਪਿਆ ਤਾਂ ਉਹ ਕਿਸੇ ਹੋਰ ਨਾਲ ਸੋਏਗੀ।ਅਦਾਕਾਰਾ ਨੇ ਕਿਹਾ, "ਮੇਰੇ ਕੋਲ ਦੋਵੇਂ ਤਰ੍ਹਾਂ ਦੇ ਰਿਸ਼ਤੇ ਰਹੇ ਹਨ, ਮੈਨੂੰ ਲੱਗਦਾ ਹੈ ਕਿ ਸਾਫ਼-ਸੁਥਰਾ ਬ੍ਰੇਕਅੱਪ ਕਰਨਾ ਯਕੀਨੀ ਤੌਰ 'ਤੇ ਬਿਹਤਰ ਹੈ ਪਰ ਇਹ ਬਹੁਤ ਮੁਸ਼ਕਲ ਹੈ। ਇਸ ਲਈ, ਜਦੋਂ ਤੁਸੀਂ ਬ੍ਰੇਕਅੱਪ ਕਰਨਾ ਚਾਹੁੰਦੇ ਹੋ ਤਾਂ ਬਹੁਤ ਆਤਮਵਿਸ਼ਵਾਸ ਰੱਖੋ, ਮੇਰੇ ਕੋਲ ਇੱਕ ਹੋਰ ਤਰਕੀਬ ਹੈ ਜਦੋਂ ਮੈਂ ਬਹੁਤ ਛੋਟੀ ਸੀ, ਤਾਂ ਕਿਸੇ ਨਾਲ ਸੌਣਾ ਸੀ ਅਤੇ ਫਿਰ ਉਸ ਨੂੰ ਦੱਸਣਾ ਸੀ, ਫਿਰ ਉਹ ਮੇਰੇ ਨਾਲ ਬ੍ਰੇਕਅੱਪ ਕਰ ਲੈਂਦਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਆਮਿਰ ਖ਼ਾਨ ਦੀ ਪਹਿਲੀ ਪਤਨੀ ਰੀਨਾ ਦੱਤਾ ਦੇ ਪਿਤਾ ਦਾ ਹੋਇਆ ਦਿਹਾਂਤ
ਇੱਕੋ ਸਮੇਂ ਕਈ ਲੋਕਾਂ ਨੂੰ ਡੇਟ ਕੀਤਾ
ਕਲਕੀ ਕੋਚਲਿਨ ਨੇ ਨਿਰਦੇਸ਼ਕ ਅਨੁਰਾਗ ਕਸ਼ਯਪ ਨਾਲ ਵਿਆਹ ਕਰਵਾ ਲਿਆ ਸੀ। ਹਾਲਾਂਕਿ, ਇਹ ਜੋੜਾ ਸਾਲ 2015 'ਚ ਵੱਖ ਹੋ ਗਿਆ ਸੀ। ਇਸ ਤੋਂ ਬਾਅਦ ਕਲਕੀ ਗਾਈ ਹਰਸ਼ਬਰਗ ਨਾਲ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹੀ ਅਤੇ ਫਿਰ ਉਨ੍ਹਾਂ ਨੇ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੀ ਇੱਕ ਧੀ ਹੈ ਜਿਸ ਦਾ ਜਨਮ 2020 'ਚ ਹੋਇਆ। ਇਸੇ ਇੰਟਰਵਿਊ 'ਚ ਕਲਕੀ ਨੇ ਦੱਸਿਆ ਸੀ ਕਿ ਇੱਕ ਸਮਾਂ ਸੀ ਜਦੋਂ ਉਹ ਕਈ ਲੋਕਾਂ ਨੂੰ ਇੱਕੋ ਸਮੇਂ ਡੇਟ ਕਰਦੀ ਸੀ।ਕਲਕੀ ਨੇ ਕਿਹਾ, "ਹੁਣ ਜਦੋਂ ਮੈਂ ਵਿਆਹੁਤਾ ਹਾਂ ਅਤੇ ਮੇਰਾ ਇੱਕ ਬੱਚਾ ਵੀ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਮੇਰੇ ਕੋਲ ਇਸ ਬਕਵਾਸ ਲਈ ਸਮਾਂ ਹੈ, ਕਿਉਂਕਿ ਤੁਹਾਡੇ ਕੋਲ ਆਪਣੇ ਪਾਰਟਨਰ ਨੂੰ ਦੇਖਣ ਦਾ ਸਮਾਂ ਵੀ ਨਹੀਂ ਹੈ। ਪਰ ਮੈਨੂੰ ਲੱਗਦਾ ਹੈ ਕਿ ਅਜਿਹਾ ਹੁੰਦਾ ਹੈ, ਪਾਸਟ 'ਚ ਹੋਇਆ ਸੀ, ਅਤੇ ਫਿਰ ਮੈਨੂੰ ਲੱਗਦਾ ਹੈ ਕਿ ਕੋਈ ਅਫੇਅਰ ਕਰਨ ਲਈ ਨਿਯਮ ਹੋਣੇ ਚਾਹੀਦੇ। ਹਾਲਾਂਕਿ ਮੈਂ ਉਨ੍ਹਾਂ ਲੋਕਾਂ ਨੂੰ ਜਾਣਦੀ ਹਾਂ ਜੋ ਇੱਕ ਜੀਵਨ ਸ਼ੈਲੀ ਬਣਾਉਣ 'ਚ ਕਾਮਯਾਬ ਹੋਏ ਹਨ ਅਤੇ ਮੇਰੇ ਲਈ ਇਹ ਇੱਕ ਬਹੁਤ ਹੀ ਵੱਖਰਾ ਸਮਾਂ ਸੀ, ਮੈਂ ਬਹੁਤ ਛੋਟੀ ਸੀ, ਮੈਨੂੰ ਘਰ ਵਸਾਉਣ 'ਚ ਕੋਈ ਦਿਲਚਸਪੀ ਨਹੀਂ ਸੀ, ਇਸ ਲਈ ਇਹ ਵਿਚਾਰ ਠੀਕ ਸੀ ਪਰ ਸਿਰਫ਼ ਇੱਕ ਪ੍ਰਯੋਗ ਦੀ ਤਰ੍ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹਨੀ ਸਿੰਘ ਕਰਨ ਔਜਲਾ ਦੇ ਮੈਨੇਜਰ ਨੂੰ ਗਾਇਕ ਸਮਝ ਕੇ ਕਰਦੇ ਰਹੇ 2 ਸਾਲ ਤੱਕ ਗੱਲਾਂ, ਇੰਝ ਹੋਇਆ ਖੁਲਾਸਾ
NEXT STORY