ਮੁੰਬਈ- ਲੇਖਕ ਅਤੇ ਨਿਰਦੇਸ਼ਕ ਮੇਹਰਾਨ ਅਮਰੋਹੀ ਦੁਆਰਾ ਬਣਾਈ ਗਈ ਫਿਲਮ ‘ਚਿੜੀਆ’ ਸ਼ਾਨੂ ਤੇ ਬੂਆ ਦੀ ਕਹਾਣੀ ਹੈ। ਦੋ ਭਰਾ ਜੋ ਮੁੰਬਈ ਦੀ ਇਕ ਤੰਗ ਚਾਲ ਵਿਚ ਵੱਡੇ ਹੋ ਰਹੇ ਹਨ। ਉਨ੍ਹਾਂ ਦੇ ਸੁਪਨੇ ਉਨ੍ਹਾਂ ਦੇ ਮਾਹੌਲ ਨਾਲੋਂ ਕਿਤੇ ਵੱਡੇ ਹਨ। ਜਦੋਂ ਉਹ ਇਕ ਛੱਡੇ ਗਏ ਕਬਾੜਖਾਨੇ ਨੂੰ ਬੈਡਮਿੰਟਨ ਕੋਰਟ ਵਿਚ ਬਦਲਣ ਦਾ ਫੈਸਲਾ ਕਰਦੇ ਹਨ ਤਾਂ ਉਨ੍ਹਾਂ ਦਾ ਛੋਟਾ ਜਿਹਾ ਆਈਡੀਆ ਪੂਰੇ ਮੁਹੱਲੇ ਨੂੰ ਨਾਲ ਲੈ ਆਉਂਦਾ ਹੈ, ਇਕ ਯਾਤਰਾ ਜੋ ਸ਼ਰਾਰਤ, ਉਮੀਦ ਤੇ ਸ਼ਾਂਤ ਜਿੱਤਾਂ ਨਾਲ ਭਰੀ ਹੈ।
ਵਿਨੇ ਪਾਠਕ, ਅੰਮ੍ਰਿਤਾ ਸੁਭਾਸ਼, ਇਨਾਮੁਲਹਕ ਤੇ ਬਾਲ ਕਲਾਕਾਰ ਸਵਰ ਕਾਂਬਲੇ ਤੇ ਆਯੂਸ਼ ਪਾਠਕ ਦੁਆਰਾ ਅਭਿਨੀਤ ‘ਚਿੜੀਆ’ ਇਕ ਅਜਿਹੀ ਦੁਨੀਆ ਨੂੰ ਪੇਸ਼ ਕਰਦੀ ਹੈ, ਜਿੱਥੇ ਸਧਾਰਣ ਖੁਸ਼ੀਆਂ ਸਭ ਕੁਝ ਹਨ। ਫਿਲਮ ਦਾ ਸੰਗੀਤ ਸ਼ੈਲੇਂਦਰ ਬਾਰਵੇ ਨੇ ਤਿਆਰ ਕੀਤਾ ਹੈ ਤੇ ਇਸ ਨੂੰ ਰਿਲਾਇੰਸ ਐਂਟਰਟੇਨਮੈਂਟ ਡਿਸਟ੍ਰੀਬਿਊਟ ਕਰੇਗੀ। ‘ਚਿੜੀਆ’ 30 ਮਈ, 2025 ਨੂੰ ਚੋਣਵੇਂ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।
ਟਿਊਮਰ ਦੇ ਦਰਦ ਨਾਲ ਜੂਝ ਰਹੀ ਦੀਪਿਕਾ ਦੇ ਘਰ ਖੁਸ਼ੀ ਆਈ, ਨਨਾਣ ਸਬਾ ਨੇ ਦਿੱਤਾ ਪੁੱਤਰ ਨੂੰ ਜਨਮ
NEXT STORY