ਮੁੰਬਈ—ਪਾਕਿਸਤਾਨ ਦੀ ਜੇਲ 'ਚ ਬੰਦ ਭਾਰਤੀ ਨਾਗਰਿਕ ਸਰਬਜੀਤ ਦੀ ਜਿੰਦਗੀ ਦੀ ਦਰਦ ਨਾਕ ਕਹਾਣੀ 'ਤੇ ਆਧਾਰਿਤ ਫਿਲਮ 'ਸਰਬਜੀਤ' ਦਾ ਨਵਾਂ ਗਾਣਾ 'ਮਿਹਰਬਾਨ' ਰਿਲੀਜ਼ ਹੋ ਗਿਆ ਹੈ। ਸਰਬਜੀਤ ਨੇ ਟਵਿੱਟਰ ਅਕਾਊਂਟ 'ਤੇ ਇਸ ਗਾਣੇ ਨੂੰ ਸ਼ੇਅਰ ਕੀਤਾ ਹੈ। ਇਸ ਗਾਣੇ 'ਚ ਸਰਬਜੀਤ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਜੇਲ ਤੋਂ ਬਾਹਰ ਆਉਣ ਦੀ ਖਬਰ ਦੀ ਖੁਸ਼ੀ 'ਚ ਖੁਸ਼ੀ ਮਨਾਉਦੇ ਨਜ਼ਰ ਆ ਰਹੇ ਹਨ। ਰਣਦੀਪ ਹੁੱਡਾ ਦੀ ਪਤੀ ਦਾ ਕਿਰਦਾਰ ਨਿਭਾਅ ਰਹੀ ਰਿੱਡਾ ਚੱਡਾ ਆਪਣੇ ਪਤੀ ਦਾ ਰਿਹਾਈ ਤੋਂ ਪਹਿਲਾਂ ਹੀ ਖੁਸ਼ੀਆਂ ਮਨ੍ਹਾਂ ਰਹੀ ਹੈ। ਉੱਥੇ ਸਰਬਜੀਤ ਦੀ ਭੈਣ ਦਲਬੀਰ ਕੌਰ ਦਾ ਕਿਰਦਾਰ ਨਿਭਾਅ ਰਹੀ ਐਸ਼ਵਰਿਆ ਰਾਏ ਬੱਚਨ ਰਿਹਾਈ ਦੇ ਲਈ ਪ੍ਰਥਾਨਾ ਕਰਦੀ ਨਜ਼ਰ ਆ ਰਹੀ ਹੈ। 'ਮਿਹਰਬਾਨ' ਗਾਣੇ 'ਚ ਰਣਦੀਪ ਹੁੱਡਾ, ਰਿੱਚਾ ਚੱਡਾ,ਐਸ਼ਵਰਿਆ ਰਾਏ ਦੇ ਕਿਰਦਾਰ ਨੂੰ ਦੇਖ ਕੇ ਤੁਹਾਡੀਆਂ ਅੱਖਾਂ 'ਚ ਹੰਝੂ ਜਰੂਰ ਆਉਣਗੇ। ਇਸ ਗਾਣੇ ਨੂੰ ਮਸ਼ਹੂਰ ਸਿੰਗਰ ਸੁਖਵਿੰਦਰ ਸਿੰਘ ਨੇ ਆਪਣੀ ਅਵਾਜ ਦਿੱਤੀ ਹੈ। ਇਹ ਫਿਲਮ 20 ਮਈ ਨੂੰ ਰਿਲੀਜ਼ ਹੋਵੇਗੀ।
ਗੋਵਿੰਦਾ ਦੇ ਬੇਟੇ ਦੀ ਹੋਵੇਗੀ ਬਾਲੀਵੁੱਡ 'ਚ ਐਂਟਰੀ, ਸਾਜਿਦ ਕਰਨਗੇ ਲਾਂਚ Watch Pics
NEXT STORY