ਮੁੰਬਈ- ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਜਾਹਨਵੀ ਕਪੂਰ ਨੇ ਇਕ ਵਾਰ ਫਿਰ ਆਪਣੇ ਫੈਸ਼ਨ ਸੈਂਸ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਉਸ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਗੋਲਡਨ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਜਾਹਨਵੀ ਦੇ ਇਸ ਗਲੈਮਰਸ ਅਵਤਾਰ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ। ਤਸਵੀਰਾਂ 'ਚ ਜਾਹਨਵੀ ਨੇ ਗੋਲਡਨ ਰੰਗ ਦਾ ਸ਼ਿਮਰੀ ਗਾਊਨ ਪਾਇਆ ਹੋਇਆ ਹੈ।

ਇਸ ਗਾਊਨ ਵਿੱਚ ਡੂੰਘੀ ਨੇਕਲਾਈਨ ਅਤੇ ਆਫ-ਸ਼ੋਲਡਰ ਸਲੀਵਜ਼ ਹਨ, ਜੋ ਉਸ ਦੀ ਦਿੱਖ ਨੂੰ ਹੋਰ ਵੀ ਆਕਰਸ਼ਕ ਬਣਾ ਰਹੇ ਹਨ। ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ ਅਤੇ ਨਿਊਡ ਮੇਕਅੱਪ ਕੀਤਾ ਹੈ।

ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਲਗਾਤਾਰ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰ ਰਹੇ ਹਨ ਅਤੇ ਜਾਹਨਵੀ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ।

ਕੰਮ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਜੂਨੀਅਰ ਐਨਟੀਆਰ ਨਾਲ ਫਿਲਮ 'ਦੇਵਰਾ' ਵਿੱਚ ਨਜ਼ਰ ਆਈ ਸੀ। ਇਹ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ ਅਤੇ ਦਰਸ਼ਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।

ਜਾਹਨਵੀ ਨੇ ਫਿਲਮ 'ਚ ਦਮਦਾਰ ਕਿਰਦਾਰ ਨਿਭਾਇਆ ਹੈ।


ਸਾਲਾਂ ਤੋਂ ਇੰਡਸਟਰੀ 'ਚੋਂ ਗੁੰਮ ਅਦਾਕਾਰਾ ਨੇ ਵਿਆਹ ਲਈ ਚੁੱਕਿਆ ਇਹ ਕਦਮ, ਬਣੀ MLA ਦੀ ਨੂੰਹ
NEXT STORY