ਇਸਲਾਮਾਬਾਦ : ਦੇਸ਼ 'ਚ ਕੱਟੜਵਾਦ ਨੂੰ ਉਤਸ਼ਾਹਿਤ ਕਰਨ ਤੇ ਮਨੀ ਲਾਂਡਰਿੰਗ ਵਰਗੇ ਦੋਸ਼ਾਂ 'ਚ ਲੋੜੀਂਦਾ ਜ਼ਾਕਿਰ ਨਾਇਕ ਪਾਕਿਸਤਾਨ ਪਹੁੰਚ ਗਿਆ ਹੈ। ਜ਼ਾਕਿਰ ਨਾਇਕ ਭਗੌੜਾ ਹੈ ਅਤੇ ਭਾਰਤੀ ਕਾਨੂੰਨ ਤੋਂ ਬਚਣ ਲਈ ਮਲੇਸ਼ੀਆ 'ਚ ਰਹਿ ਰਿਹਾ ਹੈ। ਭਾਰਤ ਸਰਕਾਰ ਜ਼ਾਕਿਰ ਨਾਇਕ ਦੀ ਹਵਾਲਗੀ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਉਸ 'ਤੇ ਨਫ਼ਰਤ ਭਰੇ ਭਾਸ਼ਣ, ਮਨੀ ਲਾਂਡਰਿੰਗ ਅਤੇ ਧਾਰਮਿਕ ਕੱਟੜਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ।
ਦਰਅਸਲ ਜ਼ਾਕਿਰ ਨਾਇਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਸੱਦੇ 'ਤੇ ਉੱਥੇ ਪਹੁੰਚੇ ਹਨ। ਜ਼ਾਕਿਰ ਨਾਇਕ ਦਾ ਇਸਲਾਮਾਬਾਦ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਹਵਾਈ ਅੱਡੇ 'ਤੇ ਸਵਾਗਤ ਲਈ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਨਾਇਕ ਅਗਲੇ 20 ਦਿਨਾਂ ਤੱਕ ਪਾਕਿਸਤਾਨ 'ਚ ਰਹੇਗਾ। ਨਾਇਕ ਇਸਲਾਮਾਬਾਦ, ਲਾਹੌਰ ਤੇ ਕਰਾਚੀ 'ਚ ਪ੍ਰੋਗਰਾਮਾਂ ਨੂੰ ਸੰਬੋਧਨ ਕਰਨਗੇ।
ਪਾਕਿਸਤਾਨ ਜਾਣ ਦੀ ਜਤਾਈ ਸੀ ਇੱਛਾ
ਜ਼ਾਕਿਰ ਨਾਇਕ ਸੋਮਵਾਰ ਸਵੇਰੇ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ। ਜ਼ਾਕਿਰ ਦੇ ਪ੍ਰੋਗਰਾਮ ਮੁਤਾਬਕ ਨਾਇਕ 5 ਅਤੇ 6 ਅਕਤੂਬਰ ਨੂੰ ਕਰਾਚੀ, 12-13 ਅਕਤੂਬਰ ਨੂੰ ਲਾਹੌਰ ਅਤੇ 19-20 ਅਕਤੂਬਰ ਨੂੰ ਇਸਲਾਮਾਬਾਦ 'ਚ ਪ੍ਰੋਗਰਾਮਾਂ ਨੂੰ ਸੰਬੋਧਨ ਕਰਨਗੇ।
ਦਰਅਸਲ, ਇੱਕ ਪਾਕਿਸਤਾਨੀ ਯੂਟਿਊਬਰ ਨਾਲ ਗੱਲਬਾਤ 'ਚ ਜ਼ਾਕਿਰ ਨਾਇਕ ਨੇ ਪਾਕਿਸਤਾਨ ਆਉਣ ਦੀ ਇੱਛਾ ਜਤਾਈ ਸੀ। ਜ਼ਾਕਿਰ ਨੇ ਕਿਹਾ ਸੀ ਕਿ ਉਨ੍ਹਾਂ ਨੇ 2020 'ਚ ਪਾਕਿਸਤਾਨ ਜਾਣ ਦੀ ਯੋਜਨਾ ਬਣਾਈ ਸੀ ਪਰ ਕੋਰੋਨਾ ਵਾਇਰਸ ਕਾਰਨ ਇਸ ਯੋਜਨਾ ਨੂੰ ਰੱਦ ਕਰਨਾ ਪਿਆ।
ਇੰਟਰਵਿਊ ਦੌਰਾਨ ਜ਼ਾਕਿਰ ਨਾਇਕ ਤੋਂ ਪੁੱਛਿਆ ਗਿਆ ਕਿ ਉਹ ਮਲੇਸ਼ੀਆ ਦੀ ਬਜਾਏ ਪਾਕਿਸਤਾਨ ਕਿਉਂ ਨਹੀਂ ਗਏ। ਇਸ 'ਤੇ ਜ਼ਾਕਿਰ ਨੇ ਕਿਹਾ ਸੀ ਕਿ ਉਸ ਲਈ ਪਾਕਿਸਤਾਨ ਜਾਣਾ ਆਸਾਨ ਸੀ, ਕਿਉਂਕਿ ਭਾਰਤ ਦੇ ਗੁਆਂਢੀ ਦੇਸ਼ ਦੇ ਲੋਕ ਉਸ ਨੂੰ ਜਾਣਦੇ ਅਤੇ ਪਛਾਣਦੇ ਹਨ।
ਜ਼ਾਕਿਰ ਨਾਇਕ ਭਾਰਤ 'ਚ ਮੋਸਟ ਵਾਂਟੇਡ
ਜ਼ਾਕਿਰ ਨਾਇਕ ਭਾਰਤ 'ਚ ਮੋਸਟ ਵਾਂਟੇਡ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਰਾਸ਼ਟਰੀ ਜਾਂਚ ਏਜੰਸੀ ਨੇ ਨਾਇਕ ਨੂੰ ਲੋੜੀਂਦਾ ਐਲਾਨ ਕੀਤਾ ਹੈ। ਵਾਂਗ ਭੜਕਾਊ ਭਾਸ਼ਣ ਦੇਣ, ਮਨੀ ਲਾਂਡਰਿੰਗ ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਜ਼ਾਕਿਰ ਨਾਇਕ 2017 'ਚ ਮਲੇਸ਼ੀਆ ਭੱਜ ਗਿਆ ਸੀ। ਉਸ ਕੋਲ ਮਲੇਸ਼ੀਆ ਅਤੇ ਸਾਊਦੀ ਅਰਬ ਦੀ ਨਾਗਰਿਕਤਾ ਹੈ।
UN ਨੇ ਹੜ੍ਹ ਪ੍ਰਭਾਵਿਤ ਬੰਗਲਾਦੇਸ਼ ਲਈ 134 ਮਿਲੀਅਨ ਡਾਲਰ ਦੀ ਮਾਨਵਤਾਵਾਦੀ ਅਪੀਲ ਕੀਤੀ ਸ਼ੁਰੂ
NEXT STORY